ਕਿਸਾਨ ਅੰਦੋਲਨ: ਪੂਰਾ ਦਿਨ ਸੰਘਰਸ਼ ਕਰਨ ਵਾਲੇ ਕਿਸਾਨ ਇੰਝ ਗੁਜ਼ਾਰ ਰਹੇ ਟਰਾਲੀ ’ਚ ਰਾਤਾਂ

Thursday, Dec 24, 2020 - 12:25 PM (IST)

ਕਿਸਾਨ ਅੰਦੋਲਨ: ਪੂਰਾ ਦਿਨ ਸੰਘਰਸ਼ ਕਰਨ ਵਾਲੇ ਕਿਸਾਨ ਇੰਝ ਗੁਜ਼ਾਰ ਰਹੇ ਟਰਾਲੀ ’ਚ ਰਾਤਾਂ

ਟਿਕਰੀ ਬਾਰਡਰ, (ਅਸ਼ਵਨੀ ਕੁਮਾਰ)– ਪੂਰਾ ਦਿਨ ਸੰਘਰਸ਼ ਕਰਨ ਵਾਲੇ ਕਿਸਾਨਾਂ ਲਈ ਸ਼ਾਮ ਢਲਣ ’ਤੇ ਉਨ੍ਹਾਂ ਦੀ ਟਰਾਲੀ ਹੀ ਉਨ੍ਹਾਂ ਦਾ ਆਸ਼ੀਆਨਾ ਬਣ ਜਾਂਦੀ ਹੈ। ਟਰਾਲੀ ਵਿਚ ਪਰਾਲੀ ਵਿਛਾ ਕੇ ਕਿਸਾਨਾਂ ਨੇ ਗੱਦੇ ਲਾਏ ਹੋਏ ਹਨ। ਠੰਢ ਤੋਂ ਬਚਣ ਲਈ ਪੂਰੀ ਟਰਾਲੀ ਤ੍ਰਿਪਾਲ ਨਾਲ ਕਵਰ ਕੀਤੀ ਹੋਈ ਹੈ, ਤਾਂ ਕਿ ਮੀਂਹ ਦੇ ਮੌਸਮ ਵਿਚ ਵੀ ਕੋਈ ਮੁਸ਼ਕਿਲ ਨਾ ਆਵੇ। ਕੁਝ ਟਰਾਲੀ ਮਾਲਕਾਂ ਨੇ ਤਾਂ ਇਸ ਚਲਦੇ-ਫਿਰਦੇ ਆਸ਼ੀਆਨੇ ਵਿਚ ਰੰਗ-ਬਿਰੰਗੀਆਂ ਲਾਈਟਾਂ ਅਤੇ ਕਈ ਤਰ੍ਹਾਂ ਦੀ ਸਜ਼ਾਵਟ ਵੀ ਕੀਤੀ ਹੋਈ ਹੈ। ਸ਼ਾਮ ਢਲਦੇ ਹੀ ਪੂਰੀ ਟਰਾਲੀ ਰੰਗ-ਬਿਰੰਗੀਆਂ ਰੌਸ਼ਨੀਆਂ ਨਾਲ ਨਹਾ ਉਠਦੀ ਹੈ, ਜਿਸ ਵਿਚ ਨੌਜਵਾਨ ਕਿਸਾਨ ਹੱਸਦੇ-ਖੇਡਦੇ, ਮੂੰਗਫਲੀ ਖਾਂਦੇ ਕਈ ਘੰਟੇ ਤੱਕ ਮਜਮਾ ਜਮਾਈ ਰਹਿੰਦੇ ਹਨ। ਹਾਲਾਂਕਿ ਬਜ਼ੁਰਗ ਕਿਸਾਨ 8 ਵਜਦੇ-ਵਜਦੇ ਸੌਣ ਦੀ ਤਿਆਰੀ ਕਰ ਲੈਂਦੇ ਹਨ। ਇਸ ਤੋਂ ਪਹਿਲਾਂ ਸ਼ਾਮ ਢਲਦੇ ਹੀ ਖਾਣਾ ਪਕਾਉਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਲੰਗਰ ਛਕਦੇ ਹੀ ਕਿਸਾਨ ਆਪਣੇ-ਆਪਣੇ ਟਿਕਾਣਿਆਂ ’ਤੇ ਆਰਾਮ ਫਰਮਾਉਣ ਨਿਕਲ ਜਾਂਦੇ ਹਨ।

PunjabKesari

PunjabKesari

ਉੱਤੇ ਮੈਟਰੋ ਦੀ ਗ੍ਰੀਨ ਲਾਈਨ, ਥੱਲੇ ਸੜਕ ’ਤੇ ਸਭ ਕੁਝ ਬੰਦ
ਟਿਕਰੀ ਬਾਰਡਰ ’ਤੇ ਕਿਸਾਨ ਅੰਦੋਲਨ ਕਈ ਰੰਗਾਂ ਨਾਲ ਲਬਰੇਜ਼ ਹੈ। ਇੱਥੇ ਜਿੱਥੇ ਮੈਟਰੋ ਦਾ ਗ੍ਰੀਨ ਸਿਗਨਲ ਹੈ ਤਾਂ ਕਿਸਾਨਾਂ ਦਾ ਰੈੱਡ ਲੈਗ ਹੈ। ਦਰਅਸਲ, ਬਾਰਡਰ ’ਤੇ ਜਿੱਥੇ ਕਿਸਾਨਾਂ ਨੇ ਡੇਰਾ ਲਾਇਆ ਹੈ, ਉਸ ਦੇ ਠੀਕ ਉੱਤੋਂ ਮੈਟਰੋ ਦੀ ਗ੍ਰੀਨ ਲਾਈਨ ਗੁਜਰਦੀ ਹੈ। ਇੱਥੇ ਭੱਜਦੀ ਮੈਟਰੋ ਟ੍ਰੇਨ ਬਿਨਾਂ ਕਿਸੇ ਰੁਕਾਵਟ ਦੇ ਰਾਜਧਾਨੀ ਪਾਰਕ ਤੋਂ ਹੁੰਦੇ ਹੋਏ ਦਿੱਲੀ ਦੇ ਇੰਦਰਲੋਕ ਅਤੇ ਕੀਰਤੀ ਨਗਰ ਤਕ ਪਹੁੰਚ ਜਾਂਦੀ ਹੈ, ਜਦੋਂ ਕਿ ਮੈਟਰੋ ਲਾਈਨ ਦੇ ਠੀਕ ਹੇਠੋਂ ਗੁਜਰਨ ਵਾਲੀ ਸੜਕ ’ਤੇ ਸਭ ਕੁੱਝ ਬੰਦ ਹੈ। ਭਾਵ, ਕਿਸਾਨਾਂ ਦਾ ਰੈੱਡ ਲੈਗ ਹੈ। ਸੜਕ ’ਤੇ ਕਿਸਾਨਾਂ ਦਾ ਮੰਚ ਸਜਿਆ ਹੈ, ਜਿੱਥੋਂ ਦੂਜੇ ਪਾਸੇ ਜਾ ਸਕਣਾ ਸੰਭਵ ਨਹੀਂ ਹੈ। ਕਿਸਾਨਾਂ ਕਾਰਨ ਦਿੱਲੀ ਪੁਲਸ ਨੇ ਵੀ ਰਸਤੇ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਹੋਇਆ ਹੈ, ਜਿਸ ਦੇ ਚਲਦੇ ਇਸ ਰਸਤੇ ਰਾਹੀਂ ਦਿੱਲੀ ਵਿਚ ਐਂਟਰੀ ਸੰਭਵ ਨਹੀਂ ਹੈ। ਉੱਧਰ, ਟਿਕਰੀ ਬਾਰਡਰ ਤੋਂ ਪਿੱਛੇ ਬਹਾਦੁਰਗੜ੍ਹ ਸ਼ਹਿਰ ਤਕ ਕਈ ਕਿਲੋਮੀਟਰ ਸੜਕ ’ਤੇ ਕਿਸਾਨ ਹੀ ਕਿਸਾਨ ਹਨ। ਟਰੈਕਟਰ-ਟਰਾਲੀਆਂ ਤੋਂ ਇਲਾਵਾ ਕਾਰਾਂ, ਜੀਪਾਂ, ਟਰੱਕਾਂ ਨਾਲ ਪੂਰਾ ਰਸਤਾ ਭਰਿਆ ਪਿਆ ਹੈ। ਹਾਲਤ ਇਹ ਹੈ ਕਿ ਕਈ ਵਾਰ ਤਾਂ ਜਾਮ ਦੇ ਕਾਰਨ ਵਾਹਨਾਂ ਨੂੰ ਗੁਜਰਨ ਲਈ ਲੰਮਾ ਇੰਤਜ਼ਾਰ ਕਰਨਾ ਪੈਂਦਾ ਹੈ।

PunjabKesari

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Rakesh

Content Editor

Related News