8 ਮੁੱਦਿਆਂ ''ਤੇ ਸੋਧ ਦਾ ਪ੍ਰਸਤਾਵ ਕਿਸਾਨਾਂ ਨੇ ਠੁਕਰਾਇਆ
Thursday, Dec 03, 2020 - 10:47 PM (IST)
ਨਵੀਂ ਦਿੱਲੀ - ਅੱਜ ਦੀ ਮੀਟਿੰਗ ਵਿੱਚ ਕਿਸਾਨ ਜੱਥੇਬੰਦੀਆਂ ਨੇ ਖੇਤੀਬਾੜੀ ਕਾਨੂੰਨਾਂ ਦੀਆਂ ਸਾਰੀਆਂ ਕਮੀਆਂ ਨੂੰ ਦੱਸਿਆ। ਕੇਂਦਰ ਸਰਕਾਰ ਨੇ ਖੇਤੀਬਾੜੀ ਕਾਨੂੰਨਾਂ ਵਿੱਚ 8 ਮੁੱਦਿਆਂ 'ਤੇ ਸੋਧ ਲਈ ਵਿਚਾਰ ਕਰਨ ਦਾ ਪ੍ਰਸਤਾਵ ਰੱਖਿਆ, ਜਿਸ ਨੂੰ ਕਿਸਾਨ ਜੱਥੇਬੰਦੀਆਂ ਨੇ ਠੁਕਰਾ ਦਿੱਤਾ ਅਤੇ ਕਿਸਾਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ MSP ਗਾਰੰਟੀ ਕਾਨੂੰਨ ਬਣਵਾਉਣ ਦੀਆਂ ਮੰਗਾਂ 'ਤੇ ਡਟੇ ਰਹੇ। ਕੱਲ ਸਵੇਰੇ 11 ਵਜੇ ਸਾਰੇ ਕਿਸਾਨ ਜੱਥੇਬੰਦੀਆਂ ਦੀ ਬੈਠਕ ਸਿੱਘੂ ਬਾਰਡਰ 'ਤੇ ਹੋਵੇਗੀ ਜਿਸ ਵਿੱਚ ਅੱਗੇ ਦੀ ਰਣਨੀਤੀ ਬਣਾਈ ਜਾਵੇਗੀ। 5 ਦਸੰਬਰ ਨੂੰ ਕਿਸਾਨ ਜੱਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚਾਲੇ ਵਿਗਿਆਨ ਭਵਨ ਵਿੱਚ 2 ਵਜੇ ਅਗਲੇ ਦੌਰ ਦੀ ਗੱਲਬਾਤ ਹੋਵੇਗੀ।
ਸਰਕਾਰ ਦਾ ਕਿਸਾਨਾਂ ਨਾਲ ਕੋਈ ਈਗੋ ਨਹੀਂ ਹੈ: ਖੇਤੀਬਾੜੀ ਮੰਤਰੀ
ਸਰਕਾਰ ਨੇ ਮੰਨਿਆ ਖੇਤੀਬਾੜੀ ਕਾਨੂੰਨ ਵਿੱਚ ਕਮੀਆਂ ਹਨ
ਕਿਸਾਨ ਨੇਤਾ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਅਸੀਂ ਸਰਕਾਰ ਦੇ ਸਾਹਮਣੇ ਸਾਰੀਆਂ ਕਮੀਆਂ ਸੂਚੀਬੱਧ ਕੀਤੀਆਂ। ਉਨ੍ਹਾਂ ਨੂੰ ਸਵੀਕਾਰ ਕਰਨਾ ਪਿਆ ਕਿ ਕਮੀਆਂ ਹਨ ਅਤੇ ਉਹ ਸੋਧ ਕਰਨਗੇ। ਅਸੀਂ ਕਿਹਾ ਕਿ ਅਸੀ ਸੋਧ ਨਹੀਂ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਕਾਨੂੰਨ ਵਾਪਸ ਹੋਵੇ। ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਅਸੀਂ ਇਹ ਵੀ ਮੰਗ ਕੀਤੀ ਕਿ MSP ਲਈ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ।
ਨੋਟ- ਇਸ ਖ਼ਬਰ 'ਤੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ