ਕਿਸਾਨ ਪ੍ਰਦਰਸ਼ਨ; ਦਿੱਲੀ ਦੇ ਕਈ ਇਲਾਕਿਆਂ ਅਤੇ ਸਰਹੱਦਾਂ 'ਤੇ ਧਾਰਾ-144 ਲਾਗੂ
Sunday, Feb 11, 2024 - 01:36 PM (IST)
ਨਵੀਂ ਦਿੱਲੀ- ਕਿਸਾਨਾਂ ਨੇ MSP ਦੀ ਗਾਰੰਟੀ ਸਣੇ ਹੋਰ ਕਈ ਮੰਗਾਂ ਮਨਵਾਉਣ ਲਈ ਕੇਂਦਰ ਸਰਕਾਰ 'ਤੇ ਦਬਾਅ ਬਣਾਉਣ ਲਈ ਇਕ ਵਾਰ ਫਿਰ ਦਿੱਲੀ ਕੂਚ ਦਾ ਐਲਾਨ ਕਰ ਦਿੱਤਾ ਹੈ। ਹਰਿਆਣਾ-ਪੰਜਾਬ ਤੋਂ ਕਿਸਾਨ ਦਿੱਲੀ ਲਈ ਰਵਾਨਾ ਹੋ ਗਏ ਹਨ। ਕਿਸਾਨਾਂ ਨੂੰ ਰੋਕਣ ਲਈ ਸੜਕਾਂ 'ਤੇ ਸੀਮੈਂਟ 'ਤੇ ਬੈਰੀਕੇਡਜ਼ ਲਾ ਦਿੱਤੇ ਗਏ ਹਨ। ਇਸ ਤੋਂ ਬਾਅਦ ਵੀ ਜੇਕਰ ਕਿਸਾਨ ਦਿੱਲੀ ਤੱਕ ਪਹੁੰਚਣ 'ਚ ਸਫ਼ਲ ਹੁੰਦੇ ਹਨ ਤਾਂ ਦਿੱਲੀ ਪੁਲਸ ਨੇ ਉਨ੍ਹਾਂ ਨੂੰ ਰੋਕਣ ਲਈ ਤਿਆਰੀ ਕੱਸ ਲਈ ਹੈ।
ਇਹ ਵੀ ਪੜ੍ਹੋ- ਕਿਸਾਨਾਂ ਦਾ ਦਿੱਲੀ ਕੂਚ; ਸ਼ੰਭੂ ਬਾਰਡਰ ਸੀਲ, ਪ੍ਰਸ਼ਾਸਨ ਨੇ ਲਾ ਦਿੱਤੇ ਸੀਮੈਂਟ ਦੇ ਵੱਡੇ ਬੈਰੀਕੇਡਜ਼
ਕਿਸਾਨਾਂ ਨੂੰ ਰੋਕਣ ਲਈ ਲਾਈ ਗਈ ਧਾਰਾ-144
ਦਿੱਲੀ ਪੁਲਸ ਨੇ ਸੂਬੇ ਦੇ ਕਈ ਇਲਾਕਿਆਂ ਅਤੇ ਸਰਹੱਦਾਂ 'ਤੇ ਧਾਰਾ-144 ਲਾ ਦਿੱਤੀ ਹੈ। ਦਿੱਲੀ ਪੁਲਸ ਵਲੋਂ ਹੁਕਮ ਜਾਰੀ ਕਰ ਕੇ ਕਿਹਾ ਗਿਆ ਹੈ ਕਿ ਕਿਸਾਨਾਂ ਦੇ ਅੰਦੋਲਨ ਨੂੰ ਵੇਖਦੇ ਹੋਏ ਸਰਹੱਦਾਂ 'ਤੇ ਧਾਰ-144 ਲਾਗੂ ਕੀਤੀ ਜਾਂਦੀ ਹੈ। ਹੁਕਮ ਵਿਚ ਕਿਹਾ ਗਿਆ ਹੈ ਕਿ ਧਾਰਾ-144 ਐਤਵਾਰ ਯਾਨੀ ਕਿ 11 ਫਰਵਰੀ ਤੋਂ 11 ਮਾਰਚ ਤੱਕ ਲਾਗੂ ਰਹੇਗੀ। ਦੱਸ ਦੇਈਏ ਕਿ ਧਾਰਾ-144 ਦੇ ਚੱਲਦੇ ਕਿਸੇ ਵੀ ਬਾਰਡਰ 'ਤੇ ਭੀੜ ਇਕੱਠੀ ਨਹੀਂ ਹੋ ਸਕੇਗੀ।
ਇਹ ਵੀ ਪੜ੍ਹੋ- ਪੰਜਾਬ ਦੇ ਕਿਸਾਨਾਂ ਦਾ ਇਸ ਵਾਰ ਸ਼ੰਭੂ ਬਾਰਡਰ ਪਾਰ ਕਰਨਾ ਹੋਵੇਗਾ ਔਖਾ
ਹਥਿਆਰ ਆਦਿ ਲਿਆਉਣ ਦੀ ਵੀ ਮਨਾਹੀ ਹੈ
ਪੁਲਸ ਵੱਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਧਾਰਾ-144 ਲਾਗੂ ਹੋਣ ਕਾਰਨ ਟਰੈਕਟਰਾਂ, ਟਰਾਲੀਆਂ, ਬੱਸਾਂ, ਟਰੱਕਾਂ, ਵਪਾਰਕ ਵਾਹਨਾਂ, ਘੋੜਿਆਂ ਆਦਿ ’ਤੇ ਦਿੱਲੀ ਵਿਚ ਪ੍ਰਦਰਸ਼ਨਕਾਰੀਆਂ ਦੇ ਆਉਣ ’ਤੇ ਪਾਬੰਦੀ ਰਹੇਗੀ। ਇਸ ਦੇ ਨਾਲ ਹੀ ਕਿਸੇ ਨੂੰ ਵੀ ਹਥਿਆਰ, ਤਲਵਾਰਾਂ, ਤ੍ਰਿਸ਼ੂਲ, ਲਾਠੀਆਂ ਜਾਂ ਡੰਡੇ ਲੈ ਕੇ ਦਿੱਲੀ ਆਉਣ ਦੀ ਮਨਾਹੀ ਹੋਵੇਗੀ।
ਇਹ ਵੀ ਪੜ੍ਹੋ- ਕਿਸਾਨਾਂ ਦੇ ਦਿੱਲੀ ਕੂਚ ਦੌਰਾਨ ਹਰਿਆਣਾ ਸਰਕਾਰ ਦਾ ਸਖ਼ਤ ਫੈਸਲਾ, ਅੰਬਾਲਾ 'ਚ ਧਾਰਾ 144 ਕੀਤੀ ਲਾਗੂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8