ਕਿਸਾਨ ਲੰਬੀ ਲੜਾਈ ਲਈ ਤਿਆਰ, ਮੰਗਾਂ ਪੂਰੀਆ ਹੋਣ ''ਤੇ ਹੀ ਪਿੱਛੇ ਹਟਾਂਗੇ : ਰਾਕੇਸ਼ ਟਿਕੈਤ

Friday, Mar 26, 2021 - 10:14 AM (IST)

ਕਿਸਾਨ ਲੰਬੀ ਲੜਾਈ ਲਈ ਤਿਆਰ, ਮੰਗਾਂ ਪੂਰੀਆ ਹੋਣ ''ਤੇ ਹੀ ਪਿੱਛੇ ਹਟਾਂਗੇ : ਰਾਕੇਸ਼ ਟਿਕੈਤ

ਕਰਨਾਲ- ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਵੀਰਵਾਰ ਨੂੰ ਕਿਹਾ ਕਿ ਅੰਦੋਲਨਕਾਰੀ ਕਿਸਾਨ ਲੰਬੀ ਲੜਾਈ ਲਈ ਤਿਆਰ ਹਨ ਅਤੇ ਮੰਗਾਂ ਪੂਰੀਆਂ ਹੋਣ 'ਤੇ ਹੀ ਪਿੱਛੇ ਹਟਣਗੇ। ਟਿਕੈਤ ਨੇ ਦੋਹਰਾਇਆ ਕਿ ਕੇਂਦਰ ਨੂੰ ਖੇਤੀ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ ਅਤੇ ਐੱਮ.ਐੱਸ.ਪੀ. 'ਤੇ ਕਾਨੂੰਨੀ ਗਾਰੰਟੀ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਵੇਂ ਖੇਤੀ ਕਾਨੂੰਨ ਕਿਸਾਨਾਂ ਨੂੰ ਹੀ ਨਹੀਂ ਸਗੋਂ ਦੂਜੇ ਤਬਕਿਆਂ ਨੂੰ ਵੀ ਪ੍ਰਭਾਵਿਤ ਕਰਨਗੇ। ਟਿਕੈਤ ਨੇ ਕਰਨਾਲ ਜ਼ਿਲ੍ਹੇ ਦੇ ਅਸੰਧ 'ਚ ਇਕ ਮਹਾਪੰਚਾਇਤ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਲੜਾਈ ਸਿਰਫ਼ ਕਿਸਾਨਾਂ ਦੀ ਨਹੀਂ ਹੈ ਸਗੋਂ ਇਹ ਗਰੀਬ, ਛੋਟੇ ਵਪਾਰੀਆਂ ਲਈ ਵੀ ਹੈ।'' 

PunjabKesariਉਨ੍ਹਾਂ ਕਿਹਾ ਕਿ ਕਿਸਾਨ ਲੰਬੀ ਲੜਾਈ ਲਈ ਤਿਆਰ ਹਾਂ ਅਤੇ ਇਹ ਅੰਦੋਲਨ ਲੰਬਾ ਚੱਲੇਗਾ। ਅਸੀਂ ਨਵੰਬਰ-ਦਸੰਬਰ ਤੱਕ ਦੀਆਂ ਤਿਆਰੀਆਂ ਕੀਤੀਆਂ ਹਨ।'' ਆਪਣੇ ਮਰਹੂਮ ਪਿਤਾ ਮਹੇਂਦਰ ਸਿੰਘ ਟਿਕੈਤ ਦਾ ਜ਼ਿਕਰ ਕਰਦੇ ਹੋਏ ਰਾਕੇਸ਼ ਟਿਕੈਤ ਨੇ ਕਿਹਾ,''ਟਿਕੈਤ ਸਾਹਿਬ ਕਿਹਾ ਕਰਦੇ ਸਨ ਕਿ ਜਦੋਂ ਹਰਿਆਣਾ ਅੰਦੋਲਨ ਦੇ ਸਮਰਥਨ 'ਚ ਖੜ੍ਹਾ ਹੁੰਦਾ ਹੈ ਤਾਂ ਸਰਕਾਰ ਕੰਬੇ ਜਾਂਦੀ ਹੈ।'' ਟਿਕੈਤ ਨੇ ਕਿਹਾ ਕਿ ਸਰਕਾਰ ਮਹਾਮਾਰੀ ਦੀ ਆੜ 'ਚ ਉਨ੍ਹਾਂ ਥਾਂਵਾਂ 'ਤੇ ਪਾਬੰਦੀ ਲਗਾ ਸਕਦੀ ਹੈ, ਜਿੱਥੇ ਵੱਡੀ ਗਿਣਤੀ 'ਚ ਕਿਸਾਨ ਬੈਠੇ ਹਨ ਪਰ ਇਹ ਸਾਨੂੰ ਸੁੱਟ ਨਹੀਂ ਸਕੇਗਾ।''

ਨੋਟ : ਟਿਕੈਤ ਦੇ ਇਸ ਬਿਆਨ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News