ਕਿਸਾਨ ਅੰਦੋਲਨ ਦੇ ਸਮਰਥਨ 'ਚ ਬੋਲੇ ਰਾਹੁਲ- ਸਰਕਾਰ ਨੂੰ ਸੁਣਨਾ ਪਵੇਗਾ
Saturday, Dec 26, 2020 - 10:33 AM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਖੇਤੀ ਵਿਰੋਧੀ ਤਿੰਨ ਕਾਨੂੰਨਾਂ ਵਿਰੁੱਧ ਕਰੀਬ ਇਕ ਮਹੀਨੇ ਤੋਂ ਅੰਦੋਲਨ ਕਰ ਰਹੇ ਹਨ ਅਤੇ ਉਨ੍ਹਾਂ ਦੇ ਅੰਦੋਲਨ ਨੂੰ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਿਸਾਨ ਦੀ ਗੱਲ ਜਦੋਂ ਤੱਕ ਨਹੀਂ ਸੁਣੀ ਜਾਂਦੀ ਉਹ ਵਾਪਸ ਜਾਣ ਵਾਲੇ ਨਹੀਂ ਹਨ। ਰਾਹੁਲ ਨੇ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਹੋਏ ਆਪਣੇ ਟਵਿੱਟਰ ਹੈਂਡਲ 'ਤੇ ਇਕ ਵੀਡੀਓ ਪੋਸਟ ਕੀਤਾ ਹੈ। ਵੀਡੀਓ ਦੀ ਕੈਪਸ਼ਨ 'ਚ ਲਿਖਿਆ ਹੈ,''ਮਿੱਟੀ ਦਾ ਕਣ-ਕਣ ਗੂੰਜ ਰਿਹਾ ਹੈ, ਸਰਕਾਰ ਨੂੰ ਸੁਣਨਾ ਪਵੇਗਾ।
मिट्टी का कण-कण गूंज रहा है,
सरकार को सुनना पड़ेगा। pic.twitter.com/yhwH6D8uWO
— Rahul Gandhi (@RahulGandhi) December 26, 2020
ਇਸ ਤੋਂ ਪਹਿਲਾਂ ਰਾਹੁਲ ਨੇ ਵੀਰਵਾਰ ਨੂੰ ਖੇਤੀ ਕਾਨੂੰਨ ਦੇ ਮਸਲੇ 'ਤੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਕੇਂਦਰ ਸਰਕਾਰ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਇਨ੍ਹਾਂ ਕਾਨੂੰਨਾਂ ਨਾਲ ਨੁਕਸਾਨ ਹੋਣ ਵਾਲਾ ਹੈ, ਦੇਸ਼ ਨੂੰ ਦਿੱਸ ਰਿਹਾ ਹੈ ਕਿ ਕਿਸਾਨ ਕਾਨੂੰਨ ਵਿਰੁੱਧ ਖੜ੍ਹਾ ਹੈ। ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਕਿਸਾਨ ਹਟੇਗਾ ਨਹੀਂ, ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੋਵੇਗਾ, ਉਦੋਂ ਤੱਕ ਕੋਈ ਵਾਪਸ ਨਹੀਂ ਜਾਵੇਗਾ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ