ਕਿਸਾਨ ਅੰਦੋਲਨ ਨੂੰ ਲੈ ਕੇ ਅੰਤਰਰਾਸ਼ਟਰੀ ਹਸਤੀਆਂ ਦੇ ਟਵੀਟ ''ਤੇ ਬੋਲੇ ਨੱਡਾ, ਇਹ ਸਾਡਾ ਅੰਦਰੂਨੀ ਮੁੱਦਾ

Wednesday, Feb 03, 2021 - 07:48 PM (IST)

ਨਵੀਂ ਦਿੱਲੀ - ਕਿਸਾਨ ਅੰਦੋਲਨ ਨੂੰ ਲੈ ਕੇ ਹੁਣ ਤੱਕ ਕਈ ਅੰਤਰਰਾਸ਼‍ਟਰੀ ਹਸਤੀਆਂ ਨੇ ਟਵੀਟ ਕੀਤਾ। ਜਿਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਰਾਸ਼‍ਟਰੀ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਕਿ ਆਮ ਆਦਮੀ ਜਾਣਦਾ ਹੈ ਕਿ ਦੇਸ਼ ਪੀ.ਐੱਮ. ਮੋਦੀ ਦੇ ਹੱਥਾਂ ਵਿੱਚ ਸੁਰੱਖਿਅਤ ਹੈ। ਜਿੱਥੇ ਤੱਕ ਟਵੀਟ ਦੀ ਗੱਲ ਹੈ, ਤਾਂ ਵਿਦੇਸ਼ ਮੰਤਰਾਲਾ ਨੇ ਇਸ 'ਤੇ ਇੱਕ ਬਿਆਨ ਜਾਰੀ ਕੀਤਾ ਹੈ। ਇਹ ਸਾਡਾ ਅੰਦਰੂਨੀ ਮੁੱਦਾ ਹੈ ਜਿਸ ਨੂੰ ਅਸੀਂ ਹੱਲ ਕਰਨ ਜਾ ਰਹੇ ਹਾਂ। ਇਹ ਗੱਲ ਜੇਪੀ ਨੱਡਾ ਨੇ ਬੁੱਧਵਾਰ ਨੂੰ ਕਹੀ।

ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਅੰਦੋਲਨ 'ਤੇ ਰਾਜਨੀਤੀ ਗਰਮਾ ਤਾਂ ਗਈ ਹੈ ਉਥੇ ਹੀ ਕਿਸਾਨਾਂ ਦੇ ਇਸ ਅੰਦੋਲਨ ਨੂੰ ਅੰਤਰਰਾਸ਼‍ਟਰੀ ਹਸਤੀਆਂ ਦਾ ਵੀ ਸਪੋਰਟ ਮਿਲਣਾ ਸ਼ੁਰੂ ਹੋ ਚੁੱਕਿਆ ਹੈ। ਸਭ ਤੋਂ ਪਹਿਲਾਂ ਮਸ਼ਹੂਰ ਅਮਰੀਕੀ ਪਾਪਸਟਾਰ ਰਿਹਾਨਾ ਨੇ ਕਿਸਾਨਾਂ ਦੇ ਅੰਦੋਲਨ ਨੂੰ ਸਮਰਥਨ ਕਰਦੇ ਹੋਏ ਟਵੀਟ ਕੀਤਾ ਸੀ। ਜਿਸ ਤੋਂ ਬਾਅਦ ਮਸ਼ਹੂਰ ਸਾਬਕਾ ਅਡਲਟ ਸਟਾਰ ਮੀਆਂ ਖਲੀਫਾ ਨੇ ਵੀ ਕਿਸਾਨਾਂ ਦੇ ਅੰਦੋਲਨ ਨੂੰ ਸਪੋਰਟ ਕਰਦੇ ਹੋਏ ਟਵੀਟ ਕੀਤਾ ਅਤੇ ਸਵਾਲ ਚੁੱਕੇ ਹਨ।

ਮੀਆਂ ਖਲੀਫਾ ਨੇ ਇੱਕ ਟਵੀਟ ਵਿੱਚ ਜਿੱਥੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਬਜ਼ੁਰਗ ਔਰਤਾਂ ਦੀ ਇੱਕ ਤਸਵੀਰ ਸਾਂਝੀ ਕੀਤੀਜਿਸ ਵਿੱਚ ਹਵਾ ਵਿੱਚ ਲਹਿਰਾਏ ਜਾ ਰਹੇ ਪੋਸ‍ਟਰ ਵਿੱਚ ਲਿਖਿਆ ਵਿੱਖ ਰਿਹਾ ਹੈ ਕਿ ਕਿਸਾਨਾਂ ਦੀ ਹੱਤਿਆ ਕਰਨਾ ਬੰਦ ਕਰੋ। ਖਲੀਫਾ ਨੇ ਅੱਗੇ ਲਿਖਿਆ ਮਨੁੱਖੀ ਅਧਿਕਾਰ ਉਲੰਘਣ 'ਤੇ ਇਹ ਚੱਲ ਕੀ ਰਿਹਾ ਹੈ?, ਨਵੀਂ ਦਿੱਲੀ ਦੇ ਨੇੜਲੇ ਇਲਾਕਿਆਂ ਵਿੱਚ ਇੰਟਰਨੈੱਟ ਕੱਟ ਦਿੱਤਾ ਹੈ?! ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਦੂਜੇ ਟਵੀਟ ਵਿੱਚ ਲਿਖਿਆ ਹੈ ਕਿ ਪੇਡ ਐਕਟਰਜ਼... ਮੈਨੂੰ ਉਮੀਦ ਹੈ ਕਿ ਪੁਰਸਕਾਰਾਂ ਦੇ ਮੌਸਮ ਵਿੱਚ ਉਨ੍ਹਾਂ ਦੀ ਅਣਦੇਖੀ ਕਦੇ ਵੀ ਨਹੀਂ ਕੀਤੀ ਜਾਵੇਗੀ, ਮੈਂ ਕਿਸਾਨਾਂ ਦੇ ਨਾਲ ਹਾਂ... #FarmersProtest

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News