ਕਿਸਾਨ ਅੰਦੋਲਨ ਦਾ 10ਵਾਂ ਦਿਨ, ਦੇਸ਼ ਦੇ ਇਨ੍ਹਾਂ ਸੂਬਿਆਂ ''ਚ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ
Saturday, Dec 05, 2020 - 04:31 PM (IST)
ਨਵੀਂ ਦਿੱਲੀ— 'ਦਿੱਲੀ ਕੂਚ' ਅੰਦੋਲਨ 'ਚ ਵੱਡੀ ਗਿਣਤੀ 'ਚ ਪੰਜਾਬ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ। 3 ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਦਿੱਲੀ ਦੀਆਂ ਸੜਕਾਂ 'ਤੇ ਡਟੇ ਹਨ। ਕਿਸਾਨ ਦੇ ਧਰਨੇ ਪ੍ਰਦਰਸ਼ਨ ਨੂੰ 9 ਦਿਨ ਪੂਰੇ ਹੋ ਗਏ ਹਨ ਅਤੇ ਅੱਜ 10ਵਾਂ ਦਿਨ ਹੈ। ਅੱਜ ਕੇਂਦਰ ਨਾਲ 5ਵੇਂ ਦੌਰ ਦੀ ਬੈਠਕ ਹੋ ਰਹੀ ਹੈ। ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ 'ਤੇ ਅੜੇ ਹੋਏ ਹਨ ਪਰ ਸਰਕਾਰ ਵੀ ਆਪਣੀ ਜਿੱਦ 'ਤੇ ਅੜੀ ਕਿ ਕਾਨੂੰਨ ਵਾਪਸ ਨਹੀਂ ਲਏ ਜਾਣਗੇ। ਵੱਖ-ਵੱਖ ਸੂਬਿਆਂ ਤੋਂ ਕਿਸਾਨਾਂ ਨੂੰ ਸਮਰਥਨ ਮਿਲ ਰਿਹਾ ਹੈ। ਆਓ ਜਾਣਦੇ ਹਾਂ ਕਿੱਥੇ-ਕਿੱਥੇ ਹੋ ਰਹੇ ਨੇ ਕਿਸਾਨਾਂ ਦੇ ਧਰਨਾ ਪ੍ਰਦਰਸ਼ਨ—
ਪੰਜਾਬ— ਪੰਜਾਬ-ਹਰਿਆਣਾ ਸਰਹੱਦ ਉੱਤੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ। ਕਿਸਾਨਾਂ ਨਾਲ ਬੀਬੀਆਂ ਅਤੇ ਬੱਚੇ ਵੀ ਸ਼ਾਮਲ ਹਨ, ਜੋ ਕਿ ਦਿੱਲੀ 'ਚ ਅੰਦੋਲਨ ਕਰਨਾ ਚਾਹੁੰਦੇ ਹਨ।
ਹਰਿਆਣਾ— ਕੁੰਡਲੀ ਸਰਹੱਦ 'ਤੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਹੈ। ਇੱਥੇ ਧਰਨਾ ਪ੍ਰਦਰਸ਼ਨ ਵਾਲੀ ਥਾਂ 'ਤੇ ਲੰਗਰ ਸੇਵਾ ਚੱਲ ਰਹੀ ਹੈ। ਕਿਸਾਨਾਂ ਦੇ ਨਾਲ-ਨਾਲ ਕਲਾਕਾਰ ਵੀ ਇਸ ਸਰਹੱਦ 'ਤੇ ਡਟੇ ਹੋਏ ਹਨ।
ਦਿੱਲੀ— ਦਿੱਲੀ ਨਾਲ ਲੱਗਦੀ ਸਿੰਘੂ ਸਰਹੱਦ ਦੇ ਧਰਨੇ 'ਚ ਨਿਹੰਗ ਸਿੰਘਾਂ ਦਾ ਜੱਥਾ ਵੀ 250 ਘੋੜੇ ਲੈ ਕੇ ਪੁੱਜਾ ਹੈ। ਪੁਲਸ ਸਰਹੱਦ ਤੋਂ 200 ਮੀਟਰ ਅੱਗੇ ਡਿਵਾਈਡਰ ਲਾਉਣ ਜਾ ਰਹੀ ਹੈ।
ਰਾਜਸਥਾਨ— ਕਿਸਾਨਾਂ ਨੇ ਜੈਪੁਰ-ਦਿੱਲੀ ਮਾਰਗ 'ਤੇ ਕਈ ਥਾਵਾਂ 'ਤੇ ਚੱਕਾ ਜਾਮ ਕੀਤਾ ਹੋਇਆ ਹੈ। ਰਾਜਸਥਾਨ ਦੇ ਕਈ ਕਿਸਾਨ ਦਿੱਲੀ ਜਾਣ ਲਈ ਹਰਿਆਣਾ ਸਰਹੱਦ 'ਤੇ ਪੁੱਜੇ ਹਨ ਪਰ ਪੁਲਸ ਨੇ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ।
ਉੱਤਰ ਪ੍ਰਦੇਸ਼— ਦਿੱਲੀ ਕੂਚ ਕਰਨ ਲਈ ਕਿਸਾਨਾਂ ਨੇ ਗਾਜ਼ੀਆਬਾਦ, ਨੋਇਡਾ ਸਰਹੱਦ 'ਤੇ ਜਾਮ ਲਾਇਆ ਹੋਇਆ ਹੈ। ਇੱਥੇ ਕਈ ਵਾਰ ਉਨ੍ਹਾਂ ਨੇ ਪੁਲਸ ਵਲੋਂ ਲਾਏ ਗਏ ਬੈਰੀਕੇਡ ਤੋੜਨ ਦੀ ਕੋਸ਼ਿਸ਼ ਵੀ ਕੀਤੀ ਹੈ।
ਮੱਧ ਪ੍ਰਦੇਸ਼— ਮੱਧ ਪ੍ਰਦੇਸ਼ ਦੇ ਮੰਦਸੌਰ, ਦੇਵਾਸ, ਰਾਜਗੜ੍ਹ 'ਚ ਵੀ ਕਿਸਾਨ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ।
ਆਂਧਰਾ ਪ੍ਰਦੇਸ਼— ਵਿਜੇਵਾੜਾ 'ਚ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਅਤੇ ਖੱਬੇ ਪੱਖੀ ਦਲਾਂ ਦੇ ਸੈਂਕੜੇ ਵਰਕਰ ਸੜਕਾਂ 'ਤੇ ਉਤਰੇ ਹਨ।
ਮਹਾਰਾਸ਼ਟਰ— ਨਾਸਿਕ, ਠਾਣੇ, ਪਾਲਘਰ, ਅਹਿਮਦਾਨਗਰ, ਸਾਂਗਲੀ, ਨਾਂਦੇੜ, ਸੋਲਾਪੁਰ ਅਤੇ ਵਿਦਰਭ ਦੇ ਵਰਧਾ ਸਮੇਤ ਹੋਰ ਜ਼ਿਲ੍ਹਿਆਂ ਵਿਚ ਪ੍ਰਦਰਸ਼ਨ। ਕਈ ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਲਈ ਦਿੱਲੀ ਰਵਾਨਾ ਹੋਏ ਹਨ।
ਓਡੀਸ਼ਾ— ਇੱਥੇ ਵੀ ਕਿਸਾਨ ਦੇ ਹੱਕ 'ਚ ਕਿਸਾਨ ਨਿੱਤਰੇ ਹਨ। ਓਡੀਸ਼ਾ ਵਿਧਾਨ ਸਭਾ ਦੇ ਸਾਹਮਣੇ ਪ੍ਰਦਰਸ਼ਨ।
ਨੋਟ: ਦੇਸ਼ ਦੇ ਵੱਖ-ਵੱਖ ਸੂਬਿਆਂ 'ਤੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ, ਕੁਮੈਂਟ ਬਾਕਸ 'ਚ ਦਿਓ ਰਾਇ