ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੰਡੇ ਗਏ ਕਿਸਾਨ ਨੇਤਾ

09/23/2021 11:02:52 AM

ਨਵੀਂ ਦਿੱਲੀ- ਕਾਂਗਰਸ ਨੇ ਮੋਦੀ ਸਰਕਾਰ ਦੀਅਾਂ ਕਿਸਾਨ ਵਿਰੋਧੀ ਅਤੇ ਜਨ ਵਿਰੋਧੀ ਨੀਤੀਅਾਂ ਖਿਲਾਫ ਭਾਰਤ ਬੰਦ ਦਾ ਸੱਦਾ ਦੇਣ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਕਾਂਗਰਸ 24 ਸਤੰਬਰ ਨੂੰ ਭਾਰਤ ਬੰਦ ਕਰਨ ’ਤੇ ਵਿਚਾਰ ਕਰ ਰਹੀ ਸੀ ਪਰ ਹੁਣ ਪਾਰਟੀ ਨੇ 27 ਸਤੰਬਰ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਸੰਜੋਗ ਨਾਲ ਇਹ ਉਹ ਦਿਨ ਹੈ ਜਦੋਂ ਕਿਸਾਨ ਜਥੇਬੰਦੀਆਂ ਨੇ ਵੀ ਰਾਸ਼ਟਰਵਿਅਾਪੀ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ ਹੈ। ਕਾਂਗਰਸ ਇਕ ਤਰ੍ਹਾਂ ਨਾਲ ਕਿਸਾਨ ਜਥੇਬੰਦੀਆਂ ਨੂੰ ਲੁਭਾ ਰਹੀ ਹੈ ਅਤੇ ਸੰਕੇਤ ਵੀ ਦੇ ਰਹੀ ਹੈ ਕਿ ਉਹ ਅੰਦੋਲਨਕਾਰੀ ਕਿਸਾਨ ਭਾਈਚਾਰੇ ਦੇ ਨਾਲ ਹੈ ਪਰ ਕਿਸਾਨ ਜਥੇਬੰਦੀਆਂ ਵੰਡੀਆਂ ਹੋਈਆਂ ਹਨ ਅਤੇ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ। ਕਈ ਧੜੇ ਇਸ ਗੱਲ ’ਤੇ ਅੜੇ ਹਨ ਕਿ ਅੰਦੋਲਨ ਨੂੰ ਪੂਰੀ ਤਰ੍ਹਾਂ ਨਾਲ ਗੈਰ-ਸਮਾਜਿਕ ਅਤੇ ਦਿੱਲੀ ਕੇਂਦਰਿਤ ਰੱਖਿਅਾ ਜਾਵੇ ਪਰ ਕਈ ਲੋਕ ਹਨ, ਜੋ ਮੰਨਦੇ ਹਨ ਕਿ ਅਾਉਂਦੀਅਾਂ 5 ਸੂਬਿਅਾਂ ਦੀਅਾਂ ਵਿਧਾਨ ਸਭਾ ਚੋਣਾਂ ਵਿਚ ਕਿਸਾਨਾਂ ਨੂੰ ਮਿਲ ਕੇ ਭਾਜਪਾ ਨੂੰ ਹਰਾਉਣ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਇਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਿਚ ਝਿਜਕ ਦਿਖਾਈ ਦਿੱਤੀ ਹੈ।

ਕਿਸਾਨ ਜਥੇਬੰਦੀਆਂ ਨੇ ਦਿੱਲੀ ਵਿਚ ਅੰਦੋਲਨ ਨੂੰ ਮਜ਼ਬੂਤ ਕਰਨ ਦੀ ਹਮਾਇਤ ਕੀਤੀ ਪਰ ਨਿਹਿੱਤ ਸਵਾਰਥਾਂ ਕਾਰਨ ਉੱਤਰ ਪ੍ਰਦੇਸ਼ ਅਤੇ ਹਰਿਅਾਣਾ ਸਮੇਤ ਕੁਝ ਸੂਬਿਅਾਂ ਵਿਚ ਵੰਡ ਹੋਈ। ਮੁਜ਼ੱਫਰਨਗਰ ਵਿਚ ਅਾਯੋਜਿਤ ਕਿਸਾਨ ਮਹਾਪੰਚਾਇਤ ਉੱਤਰ ਪ੍ਰਦੇਸ਼ ਚੋਣਾਂ ਵਿਚ ਜ਼ੋਰ-ਅਜ਼ਮਾਇਸ਼ ਦੀ ਰਾਕੇਸ਼ ਟਿਕੈਤ ਦੀ ਰਣਨੀਤੀ ਦਾ ਹਿੱਸਾ ਸੀ ਪਰ ਫਿਰ ਕਰਨਾਲ ਵਿਚ ਅੜਿੱਕਾ ਸਾਹਮਣੇ ਅਾ ਗਿਅਾ।

ਪੰਜਾਬ ਵਿਚ ਕਿਸਾਨ ਜਥੇਬੰਦੀਆਂ ਵੀ ਵੰਡੀਆਂ ਹੋਈਆਂ ਹਨ ਅਤੇ ਸਮੂਹਕ ਰੂਪ ਵਿਚ ਇਹ ਤੈਅ ਕਰਨ ਵਿਚ ਅਸਮਰੱਥ ਹਨ ਕਿ ਉਨ੍ਹਾਂ ਨੂੰ ਭਾਜਪਾ ਵਿਰੋਧੀ ਤਾਕਤਾਂ ਨੂੰ ਹਮਾਇਤ ਦੇਣੀ ਚਾਹੀਦੀ ਹੈ ਜਾਂ ਭਵਿੱਖ ਵਿਚ ਹਮਾਇਤ ਨੂੰ ਲੈ ਕੇ ਬਦਲ ਖੁੱਲ੍ਹਾ ਰੱਖਣਾ ਚਾਹੀਦਾ ਹੈ। ਮੋਰਚੇ ਨੇ ਜਿਸ ਤਰ੍ਹਾਂ ਕਰਨਾਲ ਵਿਚ ਘਿਰਾਓ ਕੀਤਾ, ਉਹ ਬਿਖਰਾਅ ਨੂੰ ਸਪੱਸ਼ਟ ਦਿਖਾਉਂਦਾ ਹੈ।

ਗਰਨਾਮ ਸਿੰਘ ਚਢੂਨੀ ਕਿਸੇ ਨਾ ਕਿਸੇ ਤਰ੍ਹਾਂ ਅੰਦੋਲਨ ਨੂੰ ਹਰਿਅਾਣਾ ਵਿਚ ਹਵਾ ਦੇਣਾ ਚਾਹੁੰਦੇ ਹਨ ਪਰ ਸੰਯੁਕਤ ਕਿਸਾਨ ਮੋਰਚਾ ਚੋਣ ਵਾਲੇ ਸੂਬਿਅਾਂ ਯੂ. ਪੀ., ਉਤਰਾਖੰਡ ਅਤੇ ਪੰਜਾਬ ਵਿਚ ਅਾਪਣੀ ਰਣਨੀਤੀ ’ਤੇ ਕੰਮ ਕਰ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਕੁਝ ਨੇਤਾ ਚੋਣ ਲੜਨ ਦੇ ਪੱਖ ਵਿਚ ਹਨ।


Tanu

Content Editor

Related News