ਕਿਸਾਨ ਅੰਦੋਲਨ: ਭਗਵੰਤ ਮਾਨ ਦੇ PM ਮੋਦੀ 'ਤੇ ਤਿੱਖੇ ਨਿਸ਼ਾਨੇ, ਕਿਹਾ-ਹੁਣ ਕਿਸਾਨਾਂ ਦੇ ‘ਮਨ ਕੀ ਬਾਤ’ ਸੁਣ ਲਓ

Tuesday, Dec 29, 2020 - 01:51 PM (IST)

ਕਾਸ਼ੀਪੁਰ— ਕਿਸਾਨਾਂ ਦੇ ਹੱਕ ਅਤੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਅੱਜ ਯਾਨੀ ਕਿ ਮੰਗਲਵਾਰ ਨੂੰ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਉੱਤਰਾਖੰਡ ਦੇ ਦੌਰੇ ’ਤੇ ਪੁੱਜੇ ਹਨ। ਇੱਥੇ ਆਪਣੇ ਸੰਬੋਧਨ ’ਚ ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਪਿਛਲੇ ਇਕ ਮਹੀਨੇ ਤੋਂ ਡਟੇ ਹੋਏ ਹਨ। ਪੰਜਾਬ ’ਚ ਜੂਨ ਤੋਂ ਇਹ ਧਰਨਾ ਚੱਲ ਰਿਹਾ ਹੈ, ਕਿਸਾਨ ਰੇਲਵੇ ਲਾਈਨਾਂ ’ਤੇ ਬੈਠੇ, ਟੋਲ ਪਲਾਜ਼ੇ ’ਤੇ ਬੈਠੇ ਪਰ ਜਦੋਂ ਕਿਸੇ ਨੇ ਕਿਸਾਨਾਂ ਦੀ ਸੁਣੀ ਹੀ ਨਹੀਂ ਤਾਂ ਫਿਰ ਦਿੱਲੀ ਜਾਣ ਦਾ ਫ਼ੈਸਲਾ ਹੋਇਆ। ਭਗਵੰਤ ਮਾਨ ਨੇ ਕਿਹਾ ਕਿ ਸੰਗਰੂਰ ਦੇ ਲੱਖਾਂ ਲੋਕਾਂ ਨੇ ਦੂਜੀ ਵਾਰ ਵੋਟਾਂ ਪਾ ਕੇ ਸੰਸਦ ਭਵਨ ਭੇਜਿਆ ਹੈ। ਅੱਜ ਮੇਰੇ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਹਨ, ਜਿਨ੍ਹਾਂ ’ਚ ਮਾਵਾਂ, ਭੈਣਾਂ, ਬਜ਼ੁਰਗ-ਬੱਚੇ ਕੜਾਕੇ ਦੀ ਠੰਡ ’ਚ ਅੰਦੋਲਨ ਕਰ ਰਹੇ ਹਨ ਪਰ ਪ੍ਰਧਾਨ ਮੰਤਰੀ ਮੋਦੀ ਨੂੰ ਸੁਣ ਨਹੀਂ ਰਿਹਾ।
ਮਾਨ ਨੇ ਅੱਗੇ ਕਿਹਾ ਕਿ ਮੋਦੀ ਗੁਜਰਾਤ ਦੇ ਕੱਛ ’ਚ ਕਿਸਾਨਾਂ ਨੂੰ ਮਿਲਣ ਜਾਂਦੇ ਹਨ। 

ਮੋਦੀ ਕਿਸਾਨਾਂ ਨੂੰ ਵੀਡੀਓ ਕਾਨਫਰੰਸ ਜ਼ਰੀਏ ਮੱਧ ਪ੍ਰਦੇਸ਼ ਦੇ ਅਤੇ ਯੂ. ਪੀ. ਦੇ ਕਿਸਾਨਾਂ ਨੂੰ ਸੰਬੋਧਨ ਕਰਦੇ ਹਨ। ਜੋ ਘਰ ਦੇ ਸਾਹਮਣੇ ਬੈਠੇ ਹਨ, ਉਹ ਉਨ੍ਹਾਂ ਨੂੰ ਦਿੱਸਦੇ ਹੀ ਨਹੀਂ। ਉਹ ਕਹਿੰਦੇ ਹਨ ਕਿ ਇਹ ਤਾਂ ਕਿਸਾਨ ਹੀ ਨਹੀਂ ਹਨ। ਇਹ ਦੇਸ਼ ਧਰੋਹੀ ਹਨ, ਅੱਤਵਾਦੀ ਹਨ, ਨਕਸਲਵਾਦੀ ਹਨ। ਭਗਵੰਤ ਮਾਨ ਨੇ ਮੋਦੀ ’ਤੇ ਤੰਜ ਕੱਸਿਆ ਕਿਹਾ ਕਿ ਇਹ ਉਹ ਅੰਨਦਾਤਾ ਹਨ, ਜਿਨ੍ਹਾਂ ਦੇ ਅੱਜ ਵੀ ਹਜ਼ਾਰਾਂ-ਲੱਖਾਂ ਦੀ ਗਿਣਤੀ ’ਚ ਪੁੱਤਰ, ਪੋਤੇ, ਭਤੀਜੇ, ਚੀਨ ਅਤੇ ਪਾਕਿਸਤਾਨ ਦੇ ਬਾਰਡਰਾਂ ’ਤੇ -40 ਡਿਗਰੀ ਦੇ ਤਾਪਮਾਨ ’ਚ ਦੇਸ਼ ਦੀ ਰੱਖਿਆ ਲਈ ਸੀਨਾ ਤਾਨ ਕੇ ਅੱਗੇ ਖੜ੍ਹੇ ਹਨ।  ਮੋਦੀ ਸਰਕਾਰ ਨੇ ਜੀ. ਐੱਸ. ਟੀ. ਲਾਗੂ ਕੀਤੀ, ਤਾਂ ਵਪਾਰੀਆਂ ਨੇ ਵਿਰੋਧ ਕੀਤਾ ਤਾਂ ਕਹਿਣ ਲੱਗੇ ਇਹ ਫਾਇਦੇਮੰਦ ਹਨ। ਹੁਣ ਖੇਤੀ ਕਾਨੂੰਨ ਲੈ ਕੇ ਅਤੇ ਇਸ ਦਾ ਕਿਸਾਨਾਂ ਨੇ ਵਿਰੋਧ ਕੀਤਾ, ਤਾਂ ਕਹਿਣ ਲੱਗੇ ਬਹੁਤ ਫਾਇਦੇ ਵਾਲੇ ਹਨ, ਤੁਹਾਨੂੰ ਸਮਝਾਵਾਂਗੇ। ਭਾਜਪਾ ਵਾਲਿਓ ਅਜਿਹੇ ਕਾਨੂੰਨ ਬਣਾਉਂਦੇ ਕਿਉਂ ਹੋ, ਜੋ ਸਮਝ ਹੀ ਨਹੀਂ ਆਉਂਦੇ। ਅਸੀਂ ਇਹ ਕਹਿ ਰਹੇ ਹਾਂ ਕਿ ਇਕ ਦਿਨ ਦਾ ਸੈਸ਼ਨ ਬੁਲਾਓ ਅਤੇ ਕਾਲੇ ਕਾਨੂੰਨ ਰੱਦ ਕਰ ਦਿਓ। ਕੋਰੋਨਾ ਦਾ ਬਹਾਨਾ ਬਣਾ ਕੇ ਸਰਦ ਰੁੱਤ ਸੈਸ਼ਨ ਹੀ ਨਹੀਂ ਬੁਲਾ ਰਹੇ। ਮਾਨ ਨੇ ਤੰਜ ਕੱਸਿਆ ਕਿਹਾ ਕਿ ਮੋਦੀ ਜੀ ਮਨ ਕੀ ਬਾਤ ਕਰਦੇ ਹਨ, ਲੋਕਾਂ ਨੇ ਸੁਣੀ, ਦੋ ਵਾਰ ਪ੍ਰਧਾਨ ਮੰਤਰੀ ਬਣਾ ਦਿੱਤਾ। ਹੁਣ ਮੋਦੀ ਜੀ ਕਿਸਾਨਾਂ ਦੇ ਮਨ ਕੀ ਬਾਤ ਸੁਣ ਲਓ।


Tanu

Content Editor

Related News