’47 ਦੀ ਵੰਡ ਨੂੰ ਅੱਖੀਂ ਵੇਖਣ ਵਾਲੀ ਬਜ਼ੁਰਗ ਬੀਬੀ ਦੇ ਬੋਲ- ‘ਮੋਦੀ ਤਾਂ ਬਾਬਰ ਤੋਂ ਵੀ ਅਗਾਂਹ ਲੰਘ ਗਿਆ’

01/05/2021 12:37:15 PM

ਨਵੀਂ ਦਿੱਲੀ/ਅੰਮਿ੍ਰਤਸਰ (ਸੁਮਿਤ ਖੰਨਾ)— ਦਿੱਲੀ ਦੀਆਂ ਸਰਹੱਦਾਂ ’ਤੇ ਕੜਾਕੇ ਦੀ ਠੰਡ ’ਚ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਹੋਏ ਹਨ। ਇਸ ਅੰਦੋਲਨ ਦਾ ਹਿੱਸਾ ਵੱਡੀ ਉਮਰ ਦੇ ਬਜ਼ੁਰਗ ਵੀ ਬਣ ਰਹੇ ਹਨ, ਜਿਨ੍ਹਾਂ ਨੇ 1947 ਦੀ ਵੰਡ ਵੀ ਅੱਖੀਂ ਵੇਖੀ ਅਤੇ 1984 ਦਾ ਕਤਲੇਆਮ ਵੀ। ਇਨ੍ਹਾਂ ਬਜ਼ੁਰਗਾਂ ’ਚ ਇਕ ਹੈ, 87 ਸਾਲਾ ਬਜ਼ੁਰਗ ਬੀਬੀ ਲਖਵਿੰਦਰ ਕੌਰ, ਜਿਨ੍ਹਾਂ ਨੇ ਦੁੱਖਾਂ-ਦਰਦਾਂ ਨੂੰ ਹੰਢਾਇਆ।

ਇਹ ਵੀ ਪੜ੍ਹੋ: ਕਿਸਾਨ ਮੋਰਚਾ: ਐ ਵੇਖ ਲੈ ਸਾਡੇ ਹੌਂਸਲੇ ਸਰਕਾਰੇ, ਮੀਂਹ ’ਚ ਵੀ ‘ਸੰਘਰਸ਼’ ਹੈ ਜਾਰੀ

ਸਿੰਘੂ ਸਰਹੱਦ ’ਤੇ ਕਿਸਾਨ ਅੰਦੋਲਨ ’ਚ ਸ਼ਾਮਲ ਹੋਈ ਬਜ਼ੁਰਗ ਬੀਬੀ ਲਖਵਿੰਦਰ ਕੌਰ ਨੇ ਮੋਦੀ ਦੀਆਂ ਆਰਥਿਕ ਨੀਤੀਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਬੀਬੀ ਨੇ ਕਿਹਾ ਕਿ ਮੋਦੀ ਨੇ ਦੇਸ਼ ਦਾ ਬੁਰਾ ਹਾਲ ਕੀਤਾ ਹੈ। ਖੇਤੀ ਕਾਨੂੰਨਾਂ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਜੋ ਕੁਝ ਮੋਦੀ ਨੇ ਕੀਤਾ, ਉਹ ਬਹੁਤ ਮਾੜਾ ਕੰਮ ਹੈ। ਅੱਜ ਕਿਸਾਨ ਦਰਦ ’ਚ ਹਨ, ਇਸ ਲਈ ਕਿਸਾਨ ਅੱਜ ਸੜਕਾਂ ’ਤੇ ਸੁੱਤਾ ਹੈ। ਉਨ੍ਹਾਂ ਕਿਸਾਨਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ। ਬੀਬੀ ਨੇ ਕਿਹਾ ਕਿ ਮੋਦੀ ਨੂੰ ਇਹ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ, ਇਹ ਕਾਨੂੰਨ ਕਿਸਾਨਾਂ ਦੀਆਂ ਜ਼ਮੀਨਾਂ ਹੜਪਣ ਵਾਲੇ ਹਨ। 

ਇਹ ਵੀ ਪੜ੍ਹੋ: ਕਿਸਾਨਾਂ ਦਾ ਸਰਕਾਰ ਨੂੰ ਅਲਟੀਮੇਟਮ, ਮੰਗਾਂ ਨਾ ਮੰਨੀਆਂ ਤਾਂ 26 ਜਨਵਰੀ ਨੂੰ ਕੱਢਾਂਗੇ ‘ਟਰੈਕਟਰ ਪਰੇਡ’

ਲਖਵਿੰਦਰ ਕੌਰ ਨੇ ਕਿਹਾ ਕਿ ਮੈਂ 1947 ਦੀ ਵੰਡ ਨੂੰ ਵੇਖਿਆ ਹੈ। ਇਵੇਂ ਹੀ ਲੋਕ ਸੜਕਾਂ ’ਤੇ ਪਏ ਸਨ, ਲੋਕ ਤੁਰ-ਤੁਰ ਕੇ ਆਉਂਦੇ ਸਨ। ਜਦੋਂ ਪਾਕਿਸਤਾਨ ਅਤੇ ਹਿੰਦੋਸਤਾਨ ਦੀ ਵੰਡ ਹੋਈ। ਹੁਣ ਕਿਸਾਨੀ ਅੰਦੋਲਨ ਵੱਡਾ ਲੱਗਦਾ ਹੈ। ਕਿਸਾਨਾਂ ’ਤੇ ਜ਼ੁਲਮ ਹੋ ਰਿਹਾ ਹੈ, ਇਸ ਹਿਸਾਬ ਨਾਲ ਲੋਕ ਭੁੱਖੇ ਹੀ ਮਰ ਜਾਣਗੇ। ਮੋਦੀ ਨੇ ਨੋਟਬੰਦੀ ਕੀਤੀ, ਪੁਰਾਣੇ ਨੋਟ ਬੰਦ ਕੀਤੇ। ਸਿਰਫ ਲੋਕਾਂ ਨੂੰ ਭੁੱਖੇ ਮਾਰਨ ਲਈ ਇਹ ਕੰਮ ਕੀਤਾ। ਅੱਜ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਆਪਣੇ ਹੱਕਾਂ ਲਈ ਡਟੇ ਹਨ। ਕਿਸਾਨ ਘਰ-ਬਾਰ ਛੱਡ ਕੇ ਸੜਕਾਂ ’ਤੇ ਬੈਠਣ ਵਾਲੇ ਨਹੀਂ ਸਨ, ਕਿਸਾਨਾਂ ਦੀ ਕੋਈ ਸੁਣਦਾ ਹੀ ਨਹੀਂ।

ਇਹ ਵੀ ਪੜ੍ਹੋ: ਕਿਸਾਨੀ ਘੋਲ: 26 ਜਨਵਰੀ ਨੂੰ ‘ਟਰੈਕਟਰ ਪਰੇਡ’ ’ਚ ਹਿੱਸਾ ਲੈਣਗੀਆਂ ਕਿਸਾਨ ਧੀਆਂ, ਲੈ ਰਹੀਆਂ ਸਿਖਲਾਈ

ਲਖਵਿੰਦਰ ਕੌਰ ਨੇ ਅੱਗੇ ਕਿਹਾ ਕਿ ਕਿਸਾਨਾਂ ਲਈ ਇਹ ਖੇਤੀ ਕਾਨੂੰਨ ਬਿਲਕੁੱਲ ਵੀ ਸਹੀ ਨਹੀਂ ਹਨ। ਇਸ ਸਮੇਂ ਤੋਂ ਪਹਿਲਾਂ ਬਾਬਰ ਵਰਗੇ ਨੇ ਬਹੁਤ ਜ਼ੁਲਮ ਕੀਤਾ ਸੀ, ਮੋਦੀ ਤਾਂ ਬਾਬਰ ਤੋਂ ਵੀ ਅਗਾਂਹ ਲੰਘ ਗਿਆ। ਇਹ ਜ਼ੁਲਮ ਕਦੇ ਨਹੀਂ ਮੁੱਕਣਾ, ਜੇਕਰ ਮੋਦੀ ਮੰਨ ਗਿਆ ਤਾਂ ਠੀਕ ਹੈ। ਬੀਬੀ ਨੇ ਕਿਹਾ ਕਿ ਮੈਂ ਅੰਦੋਲਨ ’ਚ ਡਟੇ ਕਿਸਾਨਾਂ ਨੂੰ ਆਸ਼ੀਰਵਾਦ ਦੇਣ ਲਈ ਇੱਥੇ ਆਈ ਹੈ। ਇਨ੍ਹਾਂ ਦੀ ਮਿਹਨਤ ਬਾਬਾ ਨਾਨਕ ਸਫ਼ਲ ਕਰੇ। 

ਇਹ ਵੀ ਪੜ੍ਹੋ: ਸਰਕਾਰ ਤੇ ਕਿਸਾਨਾਂ ਦੀ ਬੈਠਕ ਰਹੀ ਬੇਸਿੱਟਾ,ਕੇਂਦਰ ਨੇ ਕਿਹਾ- ਰੱਦ ਨਹੀਂ ਹੋਣਗੇ ਕਾਨੂੰਨ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


Tanu

Content Editor

Related News