ਕੋਰੋਨਾ ਦਾ ਖੌਫ਼: ਅੰਦੋਲਨ ’ਤੇ ਬੈਠੇ ਕਿਸਾਨਾਂ ਨੂੰ ਲੰਗਰ ’ਚ ਦਿੱਤਾ ਜਾ ਰਿਹੈ ਕਾੜਾ

Wednesday, May 12, 2021 - 04:10 PM (IST)

ਕੋਰੋਨਾ ਦਾ ਖੌਫ਼: ਅੰਦੋਲਨ ’ਤੇ ਬੈਠੇ ਕਿਸਾਨਾਂ ਨੂੰ ਲੰਗਰ ’ਚ ਦਿੱਤਾ ਜਾ ਰਿਹੈ ਕਾੜਾ

ਨਵੀਂ ਦਿੱਲੀ– ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਟਿਕਰੀ ਅਤੇ ਸਿੰਘੂ ਬਾਰਡਰ ’ਤੇ ਅੰਦੋਲਨ ਕਰ ਰਹੇ ਕਿਸਾਨ ਜਾਨਲੇਵਾ ਕੋਰੋਨਾ ਵਾਇਰਸ ਤੋਂ ਬਚਾਅ ਲਈ ‘ਲਾਗ ਤੋਂ ਮੁਕਤ ਮੁਹਿੰਮ’ ਚਲਾ ਰਹੇ ਹਨ। ਅੰਦੋਲਨ ’ਤੇ ਬੈਠੇ ਕਿਸਾਨਾਂ ਨੂੰ ਕੋਰੋਨਾ ਤੋਂ ਬਚਾਅ ਲਈ ਲੰਗਰ ਦੇ ਨਾਲ ਇਮਿਊਨਿਟੀ ਵਧਾਉਣ ਵਾਲਾ ਕਾੜਾ ਦਿੱਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ– ਜਬਰ-ਜ਼ਨਾਹ ਮਾਮਲਾ: ਕਿਸਾਨ ਨੇਤਾ ਯੋਗੇਂਦਰ ਯਾਦਵ ਸਮੇਤ ਮ੍ਰਿਤਕਾ ਦੇ ਸੰਪਰਕ ’ਚ ਆਏ ਸਾਰੇ ਲੋਕਾਂ ਨੂੰ ਨੋਟਿਸ ਜਾਰੀ

ਕਿਸਾਨਾਂ ਨੂੰ ਵੰਡੇ ਜਾ ਰਹੇ ਮਾਸਕ ਤੇ ਸੈਨੀਟਾਈਜ਼ਰ
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਰੂਪ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਅਸੀਂ ਟਿਕਰੀ ਬਾਰਡਰ ’ਤੇ 17 ਕਿਲੋਮੀਟਰ ਲੰਬੀ ਪ੍ਰਦਰਸ਼ਨ ਵਾਲੀ ਥਾਂ ਨੂੰ ਕੋਰੋਨਾ ਮੁਕਤ ਕੀਤਾ ਹੈ। ਅਸੀਂ ਇਸ ਨੂੰ ਆਉਣ ਵਾਲੇ ਦਿਨਾਂ ’ਚ ਫਿਰ ਤੋਂ ਲਾਗ ਮੁਕਤ ਕਰਾਂਗੇ। ਅਸੀਂ ਕੋਰੋਨਾ ਲਾਗ ਦੀ ਬੀਮਾਰੀ ਨੂੰ ਰੋਕਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਸ ਵਿਚ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਮਾਸਕ ਅਤੇ ਸੈਨੀਟਾਈਜ਼ਰ ਵੰਡਣਾ ਸ਼ਾਮਲ ਹੈ। 

ਇਹ ਵੀ ਪੜ੍ਹੋ– ਕਰਫਿਊ ਦਾ ਉਲੰਘਣ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ, ਪੁਲਸ ਲਗਾ ਰਹੀ ਭਾਰੀ ਜੁਰਮਾਨਾ

6 ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨ
ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ’ਚ ਕਿਸਾਨਾਂ ਨੂੰ ਸਰਕਾਰ ਵਲੋਂ ਕੋਈ ਸਮਰਥਨ ਨਹੀਂ ਮਿਲਿਆ। ਅਸੀਂ ਖੁਦ ਹੀ ਟਿਕਰੀ ਬਾਰਡਰ ’ਤੇ ਵਾਇਰਸ ਫੈਲਣ ਤੋਂ ਰੋਕਣ ਲਈ ਉਹ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੇ ਹਾਂ। ਹਜ਼ਾਰਾਂ ਕਿਸਾਨ 6 ਮਹੀਨਿਆਂ ਤੋਂ ਦਿੱਲੀ ਦੇ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰ ’ਤੇ ਪ੍ਰਦਰਸ਼ਨ ਕਰ ਰਹੇ ਹਾਂ। ਉਨ੍ਹਾਂ ’ਚ ਜ਼ਿਆਦਾਤਰ ਪੰਜਾਬ ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨ ਸ਼ਾਮਲ ਹਨ। ਉਨ੍ਹਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਪਿਛਲੇ ਸਾਲ ਸਤੰਬਰ ’ਚ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰੇ। 

ਇਹ ਵੀ ਪੜ੍ਹੋ– ਕੋਰੋਨਾ: ਬੱਚੇ ਹੋ ਸਕਦੇ ਹਨ ਤੀਜੀ ਲਹਿਰ ਦੇ ਸ਼ਿਕਾਰ! ਹੁਣ ਤੋਂ ਹੀ ਵਰਤੋ ਇਹ ਸਾਵਧਾਨੀਆਂ

ਟੀਕਾ ਲਗਵਾਉਣ ਲਈ ਸਾਰੇ ਸੁਤੰਤਰ: ਕਿਸਾਨ ਆਗੂ
ਕਿਸਾਨ ਆਗੂ ਅਭੀਮਨਿਊ ਕੋਹਰ ਮੁਤਾਬਕ, ਸਿੰਘੂ ਬਾਰਡਰ ’ਤੇ ਹਰ ਲੰਗਰ ਨੂੰ ਨਿਯਮਿਤ ਰੂਪ ਨਾਲ ਲਾਗ ਮੁਕਤ ਕੀਤਾ ਜਾ ਰਿਹਾ ਹੈ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਇਮਿਊਨਿਟੀ ਵਧਾਉਣ ਲਈ ਉਨ੍ਹਾਂ ਨੂੰ ਰੋਜ਼ ਕਾੜਾ ਦਿੱਤਾ ਜਾ ਰਿਹਾ ਹੈ। ਅੰਦੋਲਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚਾ ਦੇ ਕੋਹਰ ਨੇ ਕਿਹਾ ਕਿ ਨਜ਼ਦੀਕ ਟੀਕਾਕਰਨ ਕੇਂਦਰ ਹੈ, ਜੋ ਵੀ ਟੀਕਾ ਲਗਵਾਉਣਾ ਚਾਹੁੰਦਾ ਹੈ ਉਹ ਟੀਕਾ ਲਗਵਾਉਣ ਲਈ ਸੁਤੰਤਰ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਵਲੋਂ ਕਿਸੇ ਨੂੰ ਇਹ ਨਹੀਂ ਕਰ ਰਹੇ ਕਿ ਉਹ ਟੀਕਾ ਲਗਵਾਉਣ ਜਾਂ ਨਾ ਲਗਵਾਉਣ, ਇਹ ਉਨ੍ਹਾਂ ਦੀ ਆਪਣੀ ਮਰਜ਼ੀ ਹੈ। 

ਇਹ ਵੀ ਪੜ੍ਹੋ– WhatsApp ਯੂਜ਼ਰਸ ਲਈ ਵੱਡੀ ਰਾਹਤ, 15 ਮਈ ਤੋਂ ਬਾਅਦ ਵੀ ਡਿਲੀਟ ਨਹੀਂ ਹੋਵੇਗਾ ਅਕਾਊਂਟ 


author

Rakesh

Content Editor

Related News