ਕਿਸਾਨ ਅੰਦੋਲਨ: ਹੁਣ ਤੱਕ ਹੋਈਆਂ 8 ਮੀਟਿੰਗਾਂ ਵਿਚ ਕੀ-ਕੀ ਹੋਇਆ?

01/08/2021 8:24:40 PM

ਨਵੀਂ ਦਿੱਲੀ -  ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ 44ਵੇਂ ਦਿਨ ਵੀ ਜਾਰੀ ਹੈ। ਇਸ ਦੌਰਾਨ ਅੱਜ ਯਾਨੀ ਸ਼ੁੱਕਰਵਾਰ ਨੂੰ ਵਿਗਿਆਨ ਭਵਨ 'ਚ ਕੇਂਦਰ ਅਤੇ ਕਿਸਾਨਾਂ ਵਿਚਾਲੇ 8ਵੇਂ ਦੌਰ ਦੀ ਗੱਲਬਾਤ ਹੋਈ, ਪਰ ਇਸ ਬੈਠਕ ਵਿਚ ਵੀ ਕੋਈ ਨਤੀਜਾ ਨਹੀਂ ਨਿਕਲਿਆ। ਹੁਣ 15 ਜਨਵਰੀ ਨੂੰ 9ਵੇਂ ਦੌਰ ਦੀ ਅਗਲੀ ਬੈਠਕ ਹੋਵੇਗੀ। ਇਸ ਤੋਂ ਪਹਿਲਾਂ ਹੋਈਆਂ 8 ਮੀਟਿੰਗਾਂ ਵਿਚ ਕੀ-ਕੀ ਹੋਇਆ ਆਓ ਜਾਣਦੇ ਹਾਂ:-
ਇਹ ਵੀ ਪੜ੍ਹੋ- ਹੱਲ ਨਾ ਨਿਕਲਦਾ ਵੇਖ ਸਰਕਾਰ ਨੇ ਕਿਸਾਨਾਂ ਨੂੰ ਕਿਹਾ- ਹੁਣ ਫੈਸਲਾ ਸੁਪਰੀਮ ਕੋਰਟ ਕਰੇ ਤਾਂ ਬਿਹਤਰ

  1. ਪਹਿਲੀ ਮੀਟਿੰਗ- ਸਕੱਤਰ ਨਾਲ ਮੀਟਿੰਗ ਦਾ ਕਿਸਾਨ ਜਥੇਬੰਦੀਆਂ ਵੱਲੋਂ ਬਾਈਕਾਟ
  2. ਦੂਜੀ ਮੀਟਿੰਗ- ਮੰਤਰੀਆਂ ਨਾਲ 7 ਘੰਟੇ ਚੱਲੀ ਕਿਸਾਨਾਂ ਦੀ ਮੀਟਿੰਗ ਪਰ ਰਹੀ ਬੇਸਿੱਟਾ
  3. ਤੀਜੀ ਮੀਟਿੰਗ- ਸਰਕਾਰ ਵੱਲੋਂ ਐਕਸਪਰਟ ਕਮੇਟੀ ਬਣਾਉਣ ਦਾ ਸੁਝਾਅ
  4. ਚੌਥੀ ਮੀਟਿੰਗ- ਕਿਸਾਨਾਂ ਵੱਲੋਂ MSP ਦੀ ਗਰੰਟੀ ਅਤੇ 3 ਕਾਨੂੰਨ ਰੱਦ ਕਰਨ ਦੀ ਮੰਗ
  5. ਪੰਜਵੀਂ ਮੀਟਿੰਗ- ਕਿਸਾਨਾਂ ਵਲੋਂ ਦੋ-ਟੁਕ ਫੈਸਲਾ ਕਿਹਾ ਹਾਂ ਕਰੋ ਜਾਂ ਨਾ
  6. ਛੇਵੀਂ ਮੀਟਿੰਗ- ਚਾਰ ਵਿਚੋਂ 2 ਮੁੱਦਿਆਂ ’ਤੇ ਸਰਕਾਰ ਸਹਿਮਤ, ਦੋ ਮੁੱਦੇ 4 ਜਨਵਰੀ ਦੀ ਮੀਟਿੰਗ ’ਚ ਵਿਚਾਰੇ ਜਾਣਗੇ।
  7. ਸੱਤਵੀਂ ਮੀਟਿੰਗ- ਲੰਬਾ ਸਮਾਂ ਚੱਲੀ ਮੀਟਿੰਗ ਰਹੀ ਬੇਸਿੱਟਾ।
  8. ਅੱਠਵੀਂ ਮੀਟਿੰਗ- ਇਹ ਮੀਟਿੰਗ ਵੀ ਰਹੀ ਬੇਸਿੱਟਾ, ਸਰਕਾਰ ਵੱਲੋਂ ਕਾਨੂੰਨਾਂ ਦਾ ਫੈਸਲਾ ਸੁਪਰੀਮ ਕੋਰਟ ’ਤੇ ਛੱਡਣ ਦਾ ਪ੍ਰਸਤਾਵ, ਕਿਸਾਨਾਂ ਨੇ ਪ੍ਰਸਤਾਵ ਠੁਕਰਾਇਆ!

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


Inder Prajapati

Content Editor

Related News