ਦਿੱਲੀ: ਜੰਤਰ-ਮੰਤਰ ’ਤੇ ਕਿਸਾਨਾਂ ਦੀ ‘ਮਹਾਪੰਚਾਇਤ’, ਪੁਲਸ ਨੇ ਸੁਰੱਖਿਆ ਕੀਤੀ ਸਖ਼ਤ

Monday, Aug 22, 2022 - 09:59 AM (IST)

ਨਵੀਂ ਦਿੱਲੀ- ਜੰਤਰ-ਮੰਤਰ ’ਤੇ ਕਿਸਾਨ ਜਥੇਬੰਦੀਆਂ ਵਲੋਂ ਬੁਲਾਈ ਗਈ ‘ਮਹਾਪੰਚਾਇਤ’ ਦੇ ਮੱਦੇਨਜ਼ਰ ਸਿੰਘੂ ਅਤੇ ਗਾਜ਼ੀਪੁਰ ਬਾਰਡਰ ਸਮੇਤ ਦਿੱਲੀ ਦੀਆਂ ਸਰਹੱਦਾਂ ’ਤੇ ਸੋਮਵਾਰ ਨੂੰ ਸੁਰੱਖਿਆ ਸਖ਼ਤ ਕਰ ਦਿੱਤੀ ਗਈ। ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਰਾਜਧਾਨੀ ’ਚ ਐਂਟਰੀ ਕਰ ਰਹੇ ਸਾਰੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਪੁਲਸ ਕਰਮੀਆਂ ਨੂੰ ਚੌਕਸ ਰਹਿਣ ਨੂੰ ਕਿਹਾ ਗਿਆ ਹੈ। ਦਿੱਲੀ ਦੇ ਕਈ ਹਿੱਸਿਆਂ ’ਚ ਆਵਾਜਾਈ ’ਚ ਵਿਘਨ ਪੈ ਸਕਦਾ ਹੈ ਕਿਉਂਕਿ ਪੁਲਸ ਨੇ ਸਰਹੱਦੀ ਚੌਕੀਆਂ ’ਤੇ ਬੈਰੀਕੇਡਜ਼ ਲਾਏ ਹਨ।

ਇਹ ਵੀ ਪੜ੍ਹੋ- MSP ’ਤੇ 22 ਅਗਸਤ ਨੂੰ ਹੋਵੇਗੀ ਕਮੇਟੀ ਦੀ ਪਹਿਲੀ ਬੈਠਕ, SKM ਨੇ ਕਿਹਾ- ਸਾਨੂੰ ਕੋਈ ਉਮੀਦ ਨਹੀਂ

PunjabKesari

ਇਸ ਦੇ ਮੱਦੇਨਜ਼ਰ ਦਿੱਲੀ ਟ੍ਰੈਫਿਕ ਪੁਲਸ ਨੇ ਲੋਕਾਂ ਨੂੰ ਟ੍ਰੈਫਿਕ ਜਾਮ ਤੋਂ ਬਚਣ ਲਈ ਬਦਲਵੇਂ ਰਸਤਿਆਂ ਨੂੰ ਅਪਣਾਉਣ ਲਈ ਕਿਹਾ ਹੈ। ਦਿੱਲੀ ਪੁਲਸ ਦੀ ਐਡਵਾਈਜ਼ਰੀ 'ਚ ਟਾਲਸਟੋਯ ਮਾਰਗ, ਪਾਰਲੀਮੈਂਟ ਸਟਰੀਟ, ਜਨਪਥ, ਕਨਾਟ ਪਲੇਸ ਆਊਟਰ ਸਰਕਲ, ਅਸ਼ੋਕਾ ਰੋਡ, ਬਾਬਾ ਖੜਗ ਸਿੰਘ ਮਾਰਗ ਅਤੇ ਪੰਡਿਤ ਪੰਤ ਮਾਰਗ 'ਤੇ ਟ੍ਰੈਫਿਕ ਜਾਮ ਹੋਣ ਦੀ ਸੰਭਾਵਨਾ ਹੈ। ਜਿਸ ਲਈ ਇਨ੍ਹਾਂ ਮਾਰਗਾਂ ’ਤੇ ਯਾਤਰਾ ਕਰਨ ਤੋਂ ਬੱਚਣ ਲਈ ਕਿਹਾ ਹੈ। 

ਇਹ ਵੀ ਪੜ੍ਹੋ- ਲਖੀਮਪੁਰ ਖੀਰੀ ’ਚ ਚੱਲ ਰਿਹਾ ਕਿਸਾਨਾਂ ਦਾ ਧਰਨਾ ਖ਼ਤਮ, ਇਸ ਤਾਰੀਖ਼ ਨੂੰ ਦਿੱਲੀ ’ਚ ਹੋਵੇਗੀ ਬੈਠਕ

PunjabKesari

ਜੰਤਰ-ਮੰਤਰ 'ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਬੁਲਾਈ ਗਈ ਮਹਾਪੰਚਾਇਤ ਲਈ ਦਿੱਲੀ 'ਚ ਪੁਲਸ ਨੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹਨ। ਸੰਯੁਕਤ ਕਿਸਾਨ ਮੋਰਚਾ ਅਤੇ ਹੋਰ ਕਿਸਾਨ ਜਥੇਬੰਦੀਆਂ ਮਹਾਪੰਚਾਇਤ ਦਾ ਆਯੋਜਨ ਕਰ ਰਹੇ ਹਨ ਅਤੇ ਉਹ ਬਾਹਰੀ ਜ਼ਿਲ੍ਹੇ ਤੋਂ ਹੋ ਕੇ ਲੰਘਣਗੇ, ਜਿਸ ’ਚ ਗਾਜ਼ੀਪੁਰ ਬਾਰਡਰ ਵੀ ਆਉਂਦਾ ਹੈ। ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਸਬੰਧ ’ਚ ਟਿਕਰੀ ਬਾਰਡਰ, ਪ੍ਰਮੁੱਖ ਮਾਰਗਾਂ, ਰੇਲ ਦੀਆਂ ਪਟੜੀਆਂ ਅਤੇ ਮੈਟਰੋ ਸਟੇਸ਼ਨਾਂ ’ਤੇ ਸਥਾਨਕ ਪੁਲਸ ਅਤੇ ਬਾਹਰੀ ਫੋਰਸ ਦੀ ਉੱਚਿਤ ਤਾਇਨਾਤੀ ਕੀਤੀ ਗਈ ਹੈ, ਤਾਂ ਕਿ ਕਿਸੇ ਅਣਹੋਣੀ ਘਟਨਾ ਤੋਂ ਬਚਿਆ ਜਾ ਸਕੇ।

ਇਹ ਵੀ ਪੜ੍ਹੋ- ਦਿੱਲੀ ਪੁਲਸ ਨੇ ਰਾਕੇਸ਼ ਟਿਕੈਤ ਨੂੰ ਹਿਰਾਸਤ 'ਚ ਲਿਆ, ਕਿਸਾਨ ਆਗੂ ਬੋਲੇ- ਇਹ ਗ੍ਰਿਫ਼ਤਾਰੀ ਨਵੀਂ ਕ੍ਰਾਂਤੀ ਲਿਆਏਗੀ


Tanu

Content Editor

Related News