ਕਿਸਾਨਾਂ ਨੂੰ ਕਮਜ਼ੋਰ ਨਾ ਸਮਝੇ ਸਰਕਾਰ, ਇਹ ਅੰਦੋਲਨ ਹੁਣ ਪੂਰੇ ਦੇਸ਼ ''ਚ ਫੈਲ ਰਿਹੈ : ਟਿਕੈਤ
Wednesday, Apr 07, 2021 - 05:19 PM (IST)
ਸਹਾਰਨਪੁਰ- ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਬੁੱਧਵਾਰ ਨੂੰ ਕਿਹਾ ਕਿ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਸਰਕਾਰ ਕਮਜ਼ੋਰ ਨਾ ਸਮਝੇ ਅਤੇ ਇਹ ਅੰਦੋਲਨ ਹੁਣ ਹੌਲੀ-ਹੌਲੀ ਪੂਰੇ ਦੇਸ਼ 'ਚ ਫੈਲ ਰਿਹਾ ਹੈ। ਟਿਕੈਤ ਨੇ ਕਿਹਾ ਕਿ ਜਦੋਂ ਤੱਕ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ, ਉਦੋਂ ਤੱਕ ਕਿਸਾਨਾਂ ਦਾ ਅੰਦੋਲਨ ਜਾਰੀ ਰਹੇਗਾ।
ਇਹ ਵੀ ਪੜ੍ਹੋ : ਟਿਕੈਤ ਨੇ ਗੁਜਰਾਤ 'ਚ ਟਰੈਕਟਰ ਅੰਦੋਲਨ ਦੀ ਦਿੱਤੀ ਧਮਕੀ, ਬੋਲੇ- ਲੋੜ ਪਈ ਤਾਂ ਬੈਰੀਕੇਡ ਵੀ ਤੋੜਾਂਗੇ
ਉਨ੍ਹਾਂ ਕਿਹਾ,''ਕਿਸਾਨਾਂ ਦੇ ਅੰਦੋਲਨ ਦਾ ਨਤੀਜਾ ਤਾਂ ਸਰਕਾਰ ਨੇ ਕੱਢਣਾ ਹੈ, ਸਾਡਾ ਕੰਮ ਤਾਂ ਅੰਦੋਲਨ ਕਰਨਾ ਹੈ। ਸਰਕਾਰ ਕਿਸਾਨਾਂ ਨੂੰ ਕਮਜ਼ੋਰ ਨਾ ਸਮਝੇ। ਸਰਕਾਰ ਨੂੰ ਇਨ੍ਹਾਂ ਤਿੰਨੋਂ ਕਾਨੂੰਨਾਂ ਨੂੰ ਵਾਪਸ ਲੈਣਾ ਹੋਵੇਗਾ।'' ਅੰਦੋਲਨ ਸਥਾਨਾਂ ਨੂੰ ਕਿਸਾਨਾਂ ਦਾ ਘਰ ਦੱਸਦੇ ਹੋਏ ਟਿਕੈਤ ਨੇ ਇਨ੍ਹਾਂ ਸਥਾਨਾਂ 'ਤੇ ਹੀ ਆਪਣੇ ਘਰ ਬਣਾ ਲਏ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਨਾਲ ਸੰਬੰਧਤ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਕਿਸਾਨਾਂ ਦਾ ਅੰਦੋਲਨ ਜਾਰੀ ਰਹੇਗਾ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੌਰਾਨ ਜਾਨ ਗੁਆਉਣ ਵਾਲੇ ਕਿਸਾਨਾਂ ਲਈ ‘ਸ਼ਹੀਦ ਸਮਾਰਕ’ ਦੀ ਰੱਖੀ ਗਈ ਨੀਂਹ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ