ਕਿਸਾਨਾਂ ਦੀ ਸਰਕਾਰ ਨੂੰ ਚਿਤਾਵਨੀ- ਅੰਦੋਲਨ ਨਾਲ ਜਿੰਨੀ ਛੇੜਛਾੜ ਕਰੋਗੇ, ਓਨਾ ਵਧੇਗਾ
Saturday, Jan 30, 2021 - 03:48 PM (IST)
ਸੋਨੀਪਤ- ਖੇਤੀ ਕਾਨੂੰਨਾਂ ਨੂੰ ਲੈ ਕੇ ਸੱਤਿਆਗ੍ਰਹਿ ਕਰ ਰਹੇ ਕਿਸਾਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜਿੰਨੀ ਅੰਦੋਲਨ ਨਾਲ ਛੇੜਛਾੜ ਹੋਵੇਗੀ, ਓਨਾ ਹੀ ਉਨ੍ਹਾਂ ਦੀ ਗਿਣਤੀ ਵਧੇਗੀ। ਉਨ੍ਹਾਂ ਕਿਹਾ ਕਿ ਜਨਤਾ ਸਮਝ ਚੁਕੀ ਹੈ ਕਿ ਭਾਜਪਾ ਅਤੇ ਆਰ.ਐੱਸ.ਐੱਸ. ਮਿਲ ਕੇ ਯੋਜਨਾ ਬਣਾ ਰਹੇ ਹਨ। ਇਹ ਹਰਕਤ ਕਰਨ ਤੋਂ ਸਰਕਾਰ ਬਾਜ਼ ਆਏ। ਇੱਥੇ ਕੁੰਡਲੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਰਸ਼ਨਪਾਲ, ਬਲਬੀਰ ਸਿੰਘ ਰਾਜੇਵਾਲ, ਅਮਰਜੀਤ ਸਿੰਘ, ਸ਼ਿਵ ਕੁਮਾਰ ਕੱਕਾ, ਜਗਜੀਤ ਸਿੰਘ ਡੱਲੇਵਾਲ ਅਤੇ ਯੁੱਧਬੀਰ ਸਿੰਘ ਆਦਿ ਨੇ ਕਿਹਾ ਕਿ ਬੀਤੀ ਰਾਤ ਗਾਜ਼ੀਪੁਰ ਬਾਰਡਰ 'ਤੇ ਜੋ ਕੁਝ ਦਿੱਲੀ ਅਤੇ ਉੱਤਰ ਪ੍ਰਦੇਸ਼ ਸਰਕਾਰ ਨੇ ਮਿਲ ਕੇ ਕਰਨ ਦੀ ਕੋਸ਼ਿਸ਼ ਕੀਤੀ ਉਹ ਅਸਹਿਣਯੋਗ ਹੈ। ਸਰਕਾਰ ਇਸ ਤਰ੍ਹਾਂ ਦੀਆਂ ਹਰਕਤਾਂ ਤੋਂ ਬਾਜ਼ ਆਏ। ਉਨ੍ਹਾਂ ਕਿਹਾ ਕਿ ਰਾਕੇਸ਼ ਟਿਕੈਤ ਨੇ ਜਿਸ ਮਜ਼ਬੂਤੀ ਨਾਲ ਸਰਕਾਰ ਦੇ ਹੱਥਕੰਡੇ ਦਾ ਮੁਕਾਬਲਾ ਕੀਤਾ, ਉਸ ਦਾ ਨਤੀਜਾ ਅੱਜ ਸਰਕਾਰ ਨੇ ਦੇਖ ਲਿਆ ਹੋਵੇਗਾ। ਪਹਿਲਾਂ ਤੋਂ ਕਈ ਗੁਣਾ ਵੱਧ ਕਿਸਾਨ ਉੱਥੇ ਇੱਕਠੇ ਹੋ ਗਏ ਹਨ।
ਇਹ ਵੀ ਪੜ੍ਹੋ : 26 ਜਨਵਰੀ ਤੋਂ ਲਾਪਤਾ ਮੋਗਾ ਦੇ 11 ਮੁੰਡੇ ਹਨ ਤਿਹਾੜ ਜੇਲ੍ਹ 'ਚ ਬੰਦ : ਮਨਜਿੰਦਰ ਸਿਰਸਾ
ਇਸੇ ਤਰ੍ਹਾਂ ਜਿੱਥੇ-ਜਿੱਥੇ ਸਰਕਾਰ ਛੇੜਛਾੜ ਕਰੇਗੀ, ਉੱਥੇ-ਉੱਥੇ ਅਜਿਹਾ ਹੀ ਹਾਲ ਹੋਣਾ ਹੈ, ਇਸ ਲਈ ਬਿਹਤਰ ਇਹ ਹੈ ਕਿ ਸਰਕਾਰ ਜਿੱਦ ਛੱਡ ਕੇ 3 ਕਾਲੇ ਕਾਨੂੰਨ ਵਾਪਸ ਲਵੇ ਅਤੇ ਕਿਸਾਨਾਂ ਦੀ ਮੰਗ ਪੂਰੀ ਕਰੇ। ਉਨ੍ਹਾਂ ਵਿਸ਼ੇਸ਼ ਰੂਪ ਨਾਲ ਹਰਿਆਣਾ ਦੇ ਕਿਸਾਨਾਂ ਦਾ ਆਭਾਰ ਜਤਾਇਆ ਕਿ ਜਿਸ ਤਰ੍ਹਾਂ ਦੀ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਭਾਜਪਾ ਨੇ ਕੀਤੀ ਸੀ, ਉਹ ਉਸ ਨੂੰ ਸਮਝ ਗਏ ਅਤੇ ਅੱਜ ਹਰਿਆਣਾ ਦੇ ਕਿਸਾਨ ਮੋਢੇ ਨਾਲ ਮੋਢਾ ਜੋੜ ਕੇ ਹਰ ਬਾਰਡਰ 'ਤੇ ਵਾਪਸ ਆਏ ਹਨ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਵਿਚ ਮੁੜ ਜੋਸ਼ ਭਰਨ ਵਾਲੇ ਰਾਕੇਸ਼ ਟਿਕੈਤ ਬਾਰੇ ਜਾਣੋ ਅਹਿਮ ਗੱਲਾਂ