ਕਿਸਾਨਾਂ ਦਾ ਸਮਰਥਨ ਕਰਨ ਪਹੁੰਚੇ ਰਣਦੀਪ ਸੁਰਜੇਵਾਲਾ ਦਾ ਵਿਰੋਧ, ਧਰਨੇ 'ਚੋਂ ਕੁਝ ਇਸ ਤਰ੍ਹਾਂ ਨਿਕਲੇ

Wednesday, Dec 09, 2020 - 10:47 AM (IST)

ਕੈਥਲ- ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਨੇ ਮੰਗਲਵਾਰ ਨੂੰ 'ਭਾਰਤ ਬੰਦ' ਦਾ ਸੱਦਾ ਦਿੱਤਾ ਸੀ। ਇਸ ਦੌਰਾਨ ਕਿਸਾਨਾਂ ਨੇ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਤਿਤਰਮ ਮੋੜ 'ਤੇ ਜਾਮ ਲਗਾਇਆ। ਉਦੋਂ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਉੱਥੇ ਪਹੁੰਚੇ ਅਤੇ ਸਮਰਥਨ ਦਾ ਐਲਾਨ ਕਰਦੇ ਹੋਏ ਕਿਸਾਨਾਂ ਦੇ ਧਰਨੇ ਦਰਮਿਆਨ ਬੈਠ ਗਏ। ਕੁਝ ਕਿਸਾਨਾਂ ਨੂੰ ਇਹ ਸਹੀ ਨਹੀਂ ਲੱਗਿਆ ਅਤੇ ਉਨ੍ਹਾਂ ਨੇ ਸੁਰਜੇਵਾਲਾ ਦਾ ਵਿਰੋਧ ਸ਼ੁਰੂ ਕਰ ਦਿੱਤਾ। ਇਸ 'ਤੇ ਸੁਰਜੇਵਾਲਾ ਨੂੰ ਉੱਥੋਂ ਨਿਕਲਣਾ ਪਿਆ। ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਿਸਾਨ ਸੰਗਠਨਾਂ ਵਲੋਂ ਬੁਲਾਏ ਗਏ ਭਾਰਤ ਬੰਦ ਦੌਰਾਨ ਮੰਗਲਵਾਰ ਨੂੰ ਕਿਸਾਨਾਂ ਨੇ ਪੰਜਾਬ ਅਤੇ ਹਰਿਆਣਾ 'ਚ ਕਈ ਥਾਂਵਾਂ 'ਤੇ ਹਾਈਵੇਅ ਅਤੇ ਕਈ ਮੁੱਖ ਰਸਤਿਆਂ ਨੂੰ ਜਾਮ ਕਰ ਕੇ ਪ੍ਰਦਰਸ਼ਨ ਕੀਤਾ। ਹਰਿਆਣਾ 'ਚ ਵਿਰੋਧੀ ਦਲ ਕਾਂਗਰਸ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਨੇ ਭਾਰਤ ਬੰਦ ਨੂੰ ਸਮਰਥਨ ਦਿੱਤਾ। 

PunjabKesari

ਇਹ ਵੀ ਪੜ੍ਹੋ : ਸ਼ਾਹ ਨਾਲ ਬੈਠਕ ਤੋਂ ਬਾਅਦ ਅਸੰਤੁਸ਼ਟ ਵਿਖੇ ਕਿਸਾਨ ਆਗੂ, ਹੁਣ ਲਿਖਤੀ ਪ੍ਰਸਤਾਵ ਦਾ ਇੰਤਜ਼ਾਰ

ਪੁਲਸ ਨੇ ਸੁਰੱਖਿਆ 'ਚ ਗੱਡੀ ਤੱਕ ਛੱਡਿਆ 
ਕਿਸਾਨਾਂ ਨੇ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਤਿਤਰਮ ਮੋੜ 'ਤੇ ਜਾਮ ਲਗਾਇਆ। ਉਦੋਂ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਉੱਥੇ ਪਹੁੰਚੇ ਅਤੇ ਸਮਰਥਨ ਦਾ ਐਲਾਨ ਕਰਦੇ ਹੋਏ ਕਿਸਾਨਾਂ ਦੇ ਧਰਨੇ ਦਰਮਿਆਨ ਬੈਠ ਗਏ। ਇਸ ਵਿਚ ਕੁਝ ਕਿਸਾਨਾਂ ਨੇ ਸੁਰਜੇਵਾਲਾ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਕਿਸਾਨਾਂ ਦੇ ਅੰਦੋਲਨ 'ਚ ਵਿਰੋਧ ਹੁੰਦਾ ਦੇਖ ਕਾਂਗਰਸ ਨੇਤਾ ਰਣਦੀਪ ਸੁਰਜੇਵਾਲਾ ਨੂੰ ਉੱਥੋਂ ਨਿਕਲਣਾ ਪਿਆ। ਇਸ ਦੌਰਾਨ ਮੌਜੂਦ ਪੁਲਸ ਨੇ ਸੁਰਜੇਵਾਲਾ ਨੂੰ ਆਪਣੀ ਸੁਰੱਖਿਆ 'ਚ ਲੈ ਕੇ ਗੱਡੀ ਤੱਕ ਪਹੁੰਚਾਇਆ। ਇਸ ਤੋਂ ਬਾਅਦ ਉਹ ਧਰਨੇ ਵਾਲੀ ਜਗ੍ਹਾ ਤੋਂ ਨਿਕਲ ਗਏ।

PunjabKesari

ਇਹ ਵੀ ਪੜ੍ਹੋ : ਕਿਸਾਨਾਂ ਦੀ ਅਮਿਤ ਸ਼ਾਹ ਨਾਲ ਬੈਠਕ ਵੀ ਬੇਸਿੱਟਾ, ਬਿੱਲ ਵਾਪਸ ਲੈਣ ਨੂੰ ਤਿਆਰ ਨਹੀਂ ਸਰਕਾਰ

ਨੋਟ : ਧਰਨੇ 'ਚ ਪਹੁੰਚੇ ਰਣਦੀਪ ਸੁਰਜੇਵਾਲਾ ਦਾ ਕਿਸਾਨਾਂ ਵਲੋਂ ਵਿਰੋਧ, ਕੁਮੈਂਟ ਬਾਕਸ 'ਚੋਂ ਦਿਓ ਆਪਣੀ ਰਾਏ


DIsha

Content Editor

Related News