ਕਿਸਾਨਾਂ ਦਾ ਦਿੱਲੀ ਕੂਚ; ਸ਼ੰਭੂ ਬਾਰਡਰ ਸੀਲ, ਪ੍ਰਸ਼ਾਸਨ ਨੇ ਲਾ ਦਿੱਤੇ ਸੀਮੈਂਟ ਦੇ ਵੱਡੇ ਬੈਰੀਕੇਡਜ਼
Sunday, Feb 11, 2024 - 10:52 AM (IST)
ਅੰਬਾਲਾ- ਕਿਸਾਨਾਂ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਹਰਿਆਣਾ ਸਰਕਾਰ ਨੇ ਹਾਲਾਤ ਕਾਬੂ 'ਚ ਰੱਖਣ ਲਈ ਸਖ਼ਤ ਰੁਖ਼ ਅਪਣਾ ਲਿਆ ਹੈ ਅਤੇ ਅੰਬਾਲਾ ਜ਼ਿਲ੍ਹੇ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਪੁਲਸ ਦੀ ਸਖ਼ਤ ਪਹਿਰੇਦਾਰੀ ਹੈ। ਸ਼ੰਭੂ ਬਾਰਡਰ 'ਤੇ ਪੁਲਸ ਨੇ ਘੱਗਰ ਨਦੀ ਦੇ ਪੁਲ ਉੱਪਰ ਜੇ. ਸੀ. ਬੀ. ਰਾਹੀਂ ਸੀਮੈਂਟ ਰਾਹੀ ਪੂਰੇ ਰਸਤੇ ਨੂੰ ਸੀਲ ਕਰਨ ਦੀ ਕੋਸ਼ਿਸ਼ ਕੀਤੀ ਹੈ।
ਇਹ ਵੀ ਪੜ੍ਹੋ- ਕਿਸਾਨਾਂ ਦੇ ਦਿੱਲੀ ਕੂਚ ਦੌਰਾਨ ਹਰਿਆਣਾ ਸਰਕਾਰ ਦਾ ਸਖ਼ਤ ਫੈਸਲਾ, ਅੰਬਾਲਾ 'ਚ ਧਾਰਾ 144 ਕੀਤੀ ਲਾਗੂ
ਵੱਡੇ-ਵੱਡੇ ਸੀਮੈਂਟ ਦੇ ਬੈਰੀਕੇਡ ਲਾ ਦਿੱਤੇ ਗਏ ਹਨ, ਤਾਂ ਕਿ ਕਿਸਾਨਾਂ ਦੇ ਟਰੈਕਟਰ ਇਸ ਪਾਰ ਤੋਂ ਦੂਜੀ ਪਾਰ ਨਾ ਜਾ ਸਕੇ। ਇਸ ਦੇ ਨਾਲ ਹੀ ਇਕ ਮਜ਼ਬੂਤ ਕੰਧ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੀਮੈਂਟ ਪਾ ਕੇ ਇਸ ਪੂਰੇ ਰਸਤੇ ਨੂੰ ਸੀਲ ਕਰ ਦਿੱਤਾ ਗਿਆ ਹੈ, ਤਾਂ ਕਿ ਕਿਸਾਨ ਇਸ ਪਾਰ ਤੋਂ ਦੂਜੇ ਪਾਰ ਨਾ ਜਾ ਸਕਣ। ਪ੍ਰਸ਼ਾਸਨ ਵਲੋਂ ਇਸ ਵਾਰ ਪੂਰੀ ਤਿਆਰੀ ਕੀਤੀ ਗਈ ਹੈ। ਕਿਸਾਨ ਇਸ ਵਾਰ ਘੱਗਰ ਨਦੀ ਨੂੰ ਪਾਰ ਨਾ ਕਰ ਸਕਣ। ਕਿਸਾਨ ਦੇ ਟਰੈਕਟਰਾਂ ਨੂੰ ਰੋਕਣ ਲਈ ਤਿਆਰੀ ਮੁਕੰਮਲ ਕੀਤੀ ਗਈ ਹੈ। ਸਾਰੇ ਰਸਤਿਆਂ ਨੂੰ ਸੀਲ ਕੀਤਾ ਗਿਆ ਹੈ।ਦੱਸ ਦੇਈਏ ਕਿ ਪਿਛਲੀ ਵਾਰ ਕਿਸਾਨ ਪ੍ਰਸ਼ਾਸਨ ਦੀਆਂ ਸਾਰੀਆਂ ਤਿਆਰੀਆਂ ਨੂੰ ਛੋਟਾ ਸਾਬਤ ਕਰਦਿਆਂ ਅੱਗੇ ਵਧਣ ਵਿਚ ਕਾਮਯਾਬ ਹੋ ਗਏ ਸਨ। ਘੱਗਰ ਨਦੀ ਦੇ ਹੇਠਾਂ ਲੰਘਦੇ ਹੋਏ ਕਿਸਾਨ ਅੱਗੇ ਵਧੇ ਸਨ।
ਇਹ ਵੀ ਪੜ੍ਹੋ- Breaking News: ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਸੱਦੀ ਮੀਟਿੰਗ, 12 ਫਰਵਰੀ ਨੂੰ ਹੋਵੇਗੀ ਦੂਜੇ ਗੇੜ ਦੀ ਮੀਟਿੰਗ
ਇਹ ਵੀ ਪੜ੍ਹੋ- ਪੰਜਾਬ ਦੇ ਕਿਸਾਨਾਂ ਦਾ ਇਸ ਵਾਰ ਸ਼ੰਭੂ ਬਾਰਡਰ ਪਾਰ ਕਰਨਾ ਹੋਵੇਗਾ ਔਖਾ
ਦੱਸ ਦੇਈਏ ਕਿ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਫਸਲਾਂ ਦੇ ਐੱਮ.ਐੱਸ.ਪੀ. ਦੀ ਗਾਰੰਟੀ ਸਣੇ ਹੋਰ ਕਈ ਮੰਗਾਂ ਮਨਵਾਉਣ ਲਈ ਕੇਂਦਰ ਸਰਕਾਰ 'ਤੇ ਦਬਾਅ ਬਣਾਉਣ ਲਈ 13 ਫਰਵਰੀ ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਸੀ। ਹਾਲਾਂਕਿ 2020 'ਚ ਕਾਨੂੰਨ ਰੱਦ ਕਰਵਾਉਣ 'ਚ ਕਿਸਾਨਾਂ ਦੀ ਅਗਵਾਈ ਕਰਨ ਵਾਲਾ ਸੰਗਠਨ 'ਸੰਯੁਕਤ ਕਿਸਾਨ ਮੋਰਚਾ' ਦਿੱਲੀ ਕੂਚ ਦਾ ਹਿੱਸਾ ਨਹੀਂ ਹੈ ਪਰ ਇਸ ਸੰਗਠਨ ਵੱਲੋਂ ਪਹਿਲਾਂ ਹੀ 16 ਫਰਵਰੀ ਨੂੰ 'ਬੰਦ' ਦਾ ਸੱਦਾ ਦਿੱਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8