''ਦਿੱਲੀ ''ਚ ਧਰਨਿਆਂ ''ਤੇ ਬੈਠੇ ਕਿਸਾਨ, ਰੋਜ਼ਾਨਾ ਹੋ ਰਿਹੈ 3500 ਕਰੋੜ ਰੁਪਏ ਦਾ ਨੁਕਸਾਨ''

Tuesday, Dec 15, 2020 - 06:12 PM (IST)

''ਦਿੱਲੀ ''ਚ ਧਰਨਿਆਂ ''ਤੇ ਬੈਠੇ ਕਿਸਾਨ, ਰੋਜ਼ਾਨਾ ਹੋ ਰਿਹੈ 3500 ਕਰੋੜ ਰੁਪਏ ਦਾ ਨੁਕਸਾਨ''

ਨਵੀਂ ਦਿੱਲੀ (ਭਾਸ਼ਾ)— ਉਦਯੋਗ ਮੰਡਲ ਐਸੋਚੈਮ ਨੇ ਮੰਗਲਵਾਰ ਨੂੰ ਕਿਹਾ ਕਿ ਕਿਸਾਨ ਅੰਦੋਲਨ ਦੀ ਵਜ੍ਹਾ ਨਾਲ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੀ ਅਰਥ ਵਿਵਸਥਾ ਨੂੰ 'ਵੱਡੀ ਸੱਟ' ਪਹੁੰਚ ਰਹੀ ਹੈ। ਐਸੋਚੈਮ ਨੇ ਕੇਂਦਰ ਅਤੇ ਕਿਸਾਨ ਜਥੇਬੰਦੀਆਂ ਤੋਂ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਜਾਰੀ ਗਤੀਰੋਧ ਨੂੰ ਛੇਤੀ ਦੂਰ ਕਰਨ ਦੀ ਅਪੀਲ ਕੀਤੀ ਹੈ। ਉਦਯੋਗ ਮੰਡਲ ਦੇ ਮੋਟੇ-ਮੋਟੇ ਅਨੁਮਾਨ ਮੁਤਾਬਕ ਕਿਸਾਨ ਅੰਦੋਲਨ ਦੀ ਵਜ੍ਹਾ ਨਾਲ ਟਰਾਂਸਪੋਰਟ ਪ੍ਰਭਾਵਿਤ ਹੋਇਆ ਹੈ, ਜਿਸ ਨਾਲ ਰੋਜ਼ਾਨਾ 3,500 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਐਸੋਚੈਮ ਦੇ ਪ੍ਰਧਾਨ ਨਿਰੰਜਨ ਹੀਰਾਨੰਦਾਨੀ ਨੇ ਕਿਹਾ ਕਿ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੀ ਅਰਥਵਿਵਸਥਾ ਦਾ ਸਮੂਹਕ ਆਕਾਰ ਕਰੀਬ 18 ਲੱਖ ਕਰੋੜ ਰੁਪਏ ਹੈ। ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ, ਸੜਕ, ਟੋਲ-ਪਲਾਜ਼ਾ ਅਤੇ ਰੇਲ ਸੇਵਾਵਾਂ ਬੰਦ ਹੋਣ ਨਾਲ ਆਰਥਿਕ ਗਤੀਵਿਧੀਆਂ ਰੁਕ ਗਈਆਂ ਹਨ। 

PunjabKesari

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਭਾਰਤੀ ਉਦਯੋਗ ਸੰਘ (ਸੀ. ਆਈ. ਆਈ.) ਨੇ ਸੋਮਵਾਰ ਨੂੰ ਕਿਹਾ ਸੀ ਕਿ ਕਿਸਾਨ ਅੰਦੋਲਨ ਦੀ ਵਜ੍ਹਾ ਨਾਲ ਸਪਲਾਈ ਚੇਨ ਰੁਕ ਗਈ ਹੈ। ਆਗਾਮੀ ਦਿਨਾਂ ਵਿਚ ਅਰਥਵਿਵਸਥਾ 'ਤੇ ਇਸ ਦਾ ਅਸਰ ਦਿੱਸੇਗਾ। ਹੀਰਾਨੰਦਾਨੀ ਨੇ ਕਿਹਾ ਕਿ ਕੱਪੜਾ, ਵਾਹਨਾਂ ਦੇ ਕਲਪੁਰਜੇ, ਖੇਡ ਦਾ ਸਾਮਾਨ ਵਰਗੇ ਉਦਯੋਗ ਕ੍ਰਿਸਮਸ ਤੋਂ ਪਹਿਲਾਂ ਆਪਣੇ ਨਿਰਯਾਤ ਆਰਡਰਾਂ ਨੂੰ ਪੂਰਾ ਨਹੀਂ ਕਰ ਸਕਣਗੇ, ਜਿਸ ਨਾਲ ਗਲੋਬਲ ਕੰਪਨੀਆਂ ਵਿਚਾਲੇ ਉਨ੍ਹਾਂ ਦਾ ਅਕਸ ਪ੍ਰਭਾਵਿਤ ਹੋਵੇਗਾ। ਗਲੋਬਲ ਖਰੀਦਦਾਰਾਂ ਵਿਚ ਸਾਡੀ ਸਾਖ ਘਟ ਰਹੀ ਹੈ।

PunjabKesari

ਐਸੋਚੈਮ ਦੇ ਜਨਰਲ ਸਕੱਤਰ ਦੀਪਕ ਸੂਦ ਨੇ ਕਿਹਾ ਕਿ ਦੇਸ਼ ਭਰ ਵਿਚ ਫ਼ਲਾਂ ਅਤੇ ਸਬਜ਼ੀਆਂ ਦੀਆਂ ਕੀਮਤਾਂ 'ਚ ਵਾਧੇ ਦੇ ਪਿੱਛੇ ਇਕ ਵੱਡਾ ਕਾਰਨ ਸਪਲਾਈ ਚੇਨ 'ਚ ਰੁਕਾਵਟ ਵੀ ਹੈ, ਕਿਉਂਕਿ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦਾ ਖੇਤਰ ਇਨ੍ਹਾਂ ਚੀਜ਼ਾਂ ਦਾ ਵੱਡਾ ਉਤਪਾਦਕ ਹੈ।


author

Tanu

Content Editor

Related News