ਕਿਸਾਨਾਂ ਦੇ ਸਮਰਥਨ 'ਚ ਅੰਤਰਰਾਸ਼ਟਰੀ ਬਾਕਸਰ ਸੁਮਿਤ ਟਰੈਕਟਰ 'ਤੇ ਗਿਆ ਲਾੜੀ ਵਿਆਹੁਣ (ਵੇਖੋ ਤਸਵੀਰਾਂ)

Friday, Dec 11, 2020 - 11:49 AM (IST)

ਕਿਸਾਨਾਂ ਦੇ ਸਮਰਥਨ 'ਚ ਅੰਤਰਰਾਸ਼ਟਰੀ ਬਾਕਸਰ ਸੁਮਿਤ ਟਰੈਕਟਰ 'ਤੇ ਗਿਆ ਲਾੜੀ ਵਿਆਹੁਣ (ਵੇਖੋ ਤਸਵੀਰਾਂ)

ਕਰਨਾਲ (ਵਿਕਾਸ ਮੈਹਲਾ) : ਤਿੰਨ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਦੇ ਸਮਰਥਨ ਵਿਚ ਕਈ ਵੱਡੀ ਹੱਸਤੀਆਂ ਉੱਤਰ ਆਈਆਂ ਹਨ। ਹਰ ਕੋਈ ਵੱਖ-ਵੱਖ ਅੰਦਾਜ ਵਿਚ ਕਿਸਾਨਾਂ ਨੂੰ ਸਮਰਥਨ ਦੇ ਰਿਹਾ ਹੈ। ਕੁੱਝ ਦਿਨ ਪਹਿਲਾਂ ਕਰਨਾਲ ਦੇ ਇਕ ਨੌਜਵਾਨ ਮਰਸਿਡੀਜ ਨੂੰ ਛੱਡ ਕੇ ਟਰੈਕਟਰ 'ਤੇ ਆਪਣੀ ਬਰਾਤ ਲੈ ਕੇ ਨਿਕਲਿਆ ਸੀ। ਉਥੇ ਹੀ ਹੁਣ ਕਿਸਾਨਾਂ ਦੇ ਸਮਰਥਨ ਵਿਚ ਬਾਕਸਰ ਅਤੇ ਓਲੰਪਿਕ ਖਿਡਾਰੀ ਸੁਮਿਤ ਸਾਂਗਵਾਨ ਟਰੈਕਟਰ 'ਤੇ ਆਪਣੀ ਬਰਾਤ ਲੈ ਕੇ ਗਏ ਹਨ।

ਇਹ ਵੀ ਪੜ੍ਹੋ: ਵਿਆਹ ਦੀ ਤੀਜੀ ਵਰ੍ਹੇਗੰਢ ਮੌਕੇ ਵਿਰਾਟ ਕੋਹਲੀ ਨੇ ਅਨੁਸ਼ਕਾ ਲਈ ਲਿਖਿਆ ਖ਼ਾਸ ਪੈਗ਼ਾਮ (ਵੇਖੋ ਤਸਵੀਰਾਂ)

PunjabKesari
 
ਸੁਮਿਤ ਕਿਸਾਨ ਦਾ ਪੁੱਤਰ ਹੈ ਅਤੇ ਉਨ੍ਹਾਂ ਨੇ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਹੋਏ ਆਪਣੇ ਵਿਆਹ ਵਿਚ ਘੋੜਾ ਜਾਂ ਰੱਥ ਜਾਂ ਕੋਈ ਵੱਡੀ ਕਾਰ ਨਾ ਇਸਤੇਮਾਲ ਕਰਕੇ ਟਰੈਕਟਰ ਦਾ ਇਸਤੇਮਾਲ ਕੀਤਾ। ਉਥੇ ਹੀ ਬਾਕਸਰ ਸੁਮਿਤ ਸਾਂਗਵਾਨ ਨੂੰ ਵਿਆਹ ਦੀ ਵਧਾਈ ਦੇਣ ਲਈ ਖੇਡ ਰਾਜ ਮੰਤਰੀ  ਸੰਦੀਪ ਸਿੰਘ ਵੀ ਪੁੱਜੇ।  

ਇਹ ਵੀ ਪੜ੍ਹੋ: ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਹੱਥ 'ਚ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੀ ਕਮਾਨ, ਬਣੇ ਪ੍ਰਧਾਨ

PunjabKesari

ਦੱਸ ਦੇਈਏ ਕਿ ਸੁਮਿਤ ਸਾਂਗਵਾਨ ਨੇ ਦੇਸ਼ ਲਈ ਕਈ ਮੈਡਲ ਹਾਸਲ ਕੀਤੇ ਹਨ। ਉਨ੍ਹਾਂ ਨੇ ਆਪਣੇ ਪੰਚ ਨਾਲ ਵਿਰੋਧੀਆਂ ਦੇ ਛੱਕੇ ਛੁਡਾਏ ਹਨ। ਸੁਮਿਤ ਨੇ ਰਿੰਗ ਵਿਚ ਖ਼ੂਬ ਨਾਮ ਕਮਾਇਆ। ਇਸ ਨਾਮ ਨੂੰ ਹੋਰ ਉੱਚਾ ਕਰਦੇ ਹੋਏ ਬਾਕਸਰ ਸੁਮਿਤ ਨੇ ਵੀਰਵਾਰ ਨੂੰ ਆਪਣੇ ਵਿਆਹ ਨੂੰ ਵੀ ਯਾਦਗਾਰ ਬਣਾ ਦਿੱਤਾ। ਸੁਮਿਤ ਕਿਸਾਨ ਪਰਿਵਾਰ ਤੋਂ ਹਨ। ਉਨ੍ਹਾਂ ਨੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਅਤੇ ਆਪਣੇ ਵਿਆਹ ਨੂੰ ਦੇਸੀ ਅੰਦਾਜ ਵਿਚ ਯਾਦਗਾਰ ਬਣਾਇਆ।

ਇਹ ਵੀ ਪੜ੍ਹੋ: ਦਾਦਾ-ਦਾਦੀ ਬਣੇ ਮੁਕੇਸ਼-ਨੀਤਾ ਅੰਬਾਨੀ, ਨੂੰਹ ਸ਼ਲੋਕਾ ਨੇ ਦਿੱਤਾ ਪੁੱਤਰ ਨੂੰ ਜਨਮ

PunjabKesari

ਸੁਮਿਤ ਨੇ ਦੱਸਿਆ ਕਿ ਸ਼ਗਨ ਵਿਚ ਜੋ ਪੈਸੇ ਆਉਣਗੇ, ਉਸ ਦਾ ਉਹ ਕਿਸਾਨ ਅੰਦੋਲਨ ਵਿਚ ਸਾਮਾਨ ਲੈ ਕੇ ਜਾਣਗੇ ਅਤੇ ਕਿਸਾਨਾਂ ਦੇ ਵਿਚ ਵੰਡ ਕੇ ਆਉਣਗੇ। ਸੁਮਿਤ ਦਾ ਟਰੈਕਟਰ 'ਤੇ ਬਰਾਤ ਲੈ ਕੇ ਜਾਣਾ ਇਕ ਸੰਦੇਸ਼ ਹੈ ਉਨ੍ਹਾਂ ਕਿਸਾਨਾਂ ਦੇ ਨਾਮ ਜੋ ਸੜਕ 'ਤੇ ਬੈਠ ਕੇ ਅੰਦੋਲਨ ਕਰ ਰਹੇ ਹਨ।  ਸੁਮਿਤ ਆਪਣੇ ਇਸ ਸੰਦੇਸ਼ ਨਾਲ ਕਿਸਾਨਾਂ ਨੂੰ ਜਾਗਰੂਕ ਵੀ ਕਰਣਾ ਚਾਹੁੰਦੇ ਹਨ।

PunjabKesari

ਨੋਟ : ਅੰਤਰਰਾਸ਼ਟਰੀ ਬਾਕਸਰ ਸੁਮਿਤ ਸਾਂਗਵਾਨ ਵੱਲੋਂ ਕਿਸਾਨਾਂ ਦੇ ਸਮਰਥਨ 'ਚ ਟਰੈਕਟਰ 'ਤੇ ਬਰਾਤ ਲਿਜਾਣ ਸਬੰਧੀ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News