ਕੋਰੋਨਾ ਵੈਕਸੀਨ ਲਗਾਉਣ ਲਈ ਤਿਆਰ ਪਰ ਘਰਾਂ ਨੂੰ ਨਹੀਂ ਜਾਣਗੇ ਕਿਸਾਨ : ਰਾਕੇਸ਼ ਟਿਕੈਤ
Thursday, Apr 22, 2021 - 06:04 PM (IST)
ਨਵੀਂ ਦਿੱਲੀ- ਦੇਸ਼ 'ਚ ਲਗਾਤਾਰ ਵੱਧਦੇ ਕੋਰੋਨਾ ਇਨਫੈਕਸ਼ਨ ਦਰਮਿਆਨ ਵੀ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਅੰਦੋਲਨ 5 ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਹੈ। ਇਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅੰਦੋਲਨ ਕਾਰਨ ਸੜਕਾਂ 'ਤੇ ਜਾਮ ਲੱਗ ਰਹੇ ਹਨ, ਜਿਸ ਕਾਰਨ ਹਸਪਤਾਲਾਂ 'ਚ ਆਕਸੀਜਨ ਪਹੁੰਚਣ 'ਚ ਦੇਰੀ ਹੋ ਰਹੀ ਹੈ। ਹੁਣ ਇਸ ਗੱਲ ਨੂੰ ਲੈ ਕੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਪਲਟਵਾਰ ਕੀਤਾ ਹੈ। ਟਿਕੈਤ ਨੇ ਕਿਹਾ ਹੈ ਕਿ ਬਾਰਡਰ ਤਾਂ ਖੁੱਲ੍ਹਾ ਹੋਇਆ ਹੈ। ਅਜਿਹੀਆਂ ਗੱਲਾਂ ਕਿਉਂ ਕਹੀਆਂ ਜਾ ਰਹੀਆਂ ਹਨ, ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਕਿਸਾਨਾਂ ਨੂੰ ਇੱਥੋਂ ਜਾਣ ਲਈ ਨਹੀਂ ਕਹਾਂਗੇ।
ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਟਿਕੈਤ ਨੇ ਕਿਹਾ,''ਅਸੀਂ 5 ਮਹੀਨਿਆਂ ਤੋਂ ਇੱਥੇ ਹਾਂ, ਹੁਣ ਇਹ ਸਾਡਾ ਪਿੰਡ ਹੋ ਚੁਕਿਆ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਇੱਥੇ ਹੀ ਕੈਂਪ ਲਗਵਾਇਆ ਜਾਵੇ, ਅਸੀਂ ਵੈਕਸੀਨ ਲਗਵਾਵਾਂਗੇ। ਅਸੀਂ ਇੱਥੇ ਘੱਟ ਲੋਕਾਂ ਨੂੰ ਰੱਖਾਂਗੇ ਅਤੇ ਬੈਠਕ ਨਹੀਂ ਹੋਵੇਗੀ, ਲੋਕ ਆਉਂਦੇ-ਜਾਂਦੇ ਰਹਿਣਗੇ। ਅੱਜ ਅਸੀਂ 2 ਦਿਨ ਲਈ ਹਰਿਆਣਾ ਜਾਵਾਂਗੇ।'' ਉਨ੍ਹਾਂ ਕਿਹਾ ਕਿ ਕਿਸਾਨ ਕਿਸੇ ਵੀ ਹਾਲ 'ਚ ਪਿੰਡ ਨਹੀਂ ਜਾਣਗੇ। ਜੇਕਰ ਕੋਰੋਨਾ ਹੋਇਆ ਤਾਂ ਉਸ ਦਾ ਇਲਾਜ ਕਿਸਾਨ ਇੱਥੇ ਕਰਵਾਉਣਗੇ। ਇੱਥੋਂ ਹਸਪਤਾਲ ਵੀ ਕੋਲ ਹੈ।
ਇਹ ਵੀ ਪੜ੍ਹੋ : ਜਾਣੋ ਕਿਹੜੇ ਹਲਾਤਾਂ ’ਚ ਕੋਰੋਨਾ ਮਰੀਜ਼ ਨੂੰ ਹੋਣਾ ਚਾਹੀਦਾ ਹੈ ਹਸਪਤਾਲ ’ਚ ਦਾਖਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ