ਕਿਸਾਨ ਆਗੂ ਚਡੂਨੀ ਨੇ ਯੂ.ਪੀ. ਦੇ ਕਿਸਾਨਾਂ ਦਾ ਕੀਤਾ ਧੰਨਵਾਦ, ਰਕੇਸ਼ ਟਿਕੈਤ ’ਤੇ ਦਿੱਤੀ ਸਫ਼ਾਈ

Saturday, May 29, 2021 - 01:40 PM (IST)

ਕਿਸਾਨ ਆਗੂ ਚਡੂਨੀ ਨੇ ਯੂ.ਪੀ. ਦੇ ਕਿਸਾਨਾਂ ਦਾ ਕੀਤਾ ਧੰਨਵਾਦ, ਰਕੇਸ਼ ਟਿਕੈਤ ’ਤੇ ਦਿੱਤੀ ਸਫ਼ਾਈ

ਸੋਨੀਪਤ– ਦਿੱਲੀ ਦੀਆਂ ਹੱਦਾਂ ’ਤੇ 6 ਮਹੀਨਿਆਂ ਤੋਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਦੇਸ਼ ਭਰ ਦੇ ਕਿਸਾਨ ਵਿਰੋਧ ਕਰ ਰਹੇ ਹਨ। ਹਰਿਆਣਾ ’ਚ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਦੀ ਅਪੀਲ ਤੋਂ ਬਾਅਦ ਬੀ.ਜੇ.ਪੀ. ਅਤੇ ਉਸ ਦੀ ਸਹਿਯੋਗੀ ਪਾਰਟੀ ਜਨਨਾਇਕ ਜਨਤਾ ਪਾਰਟੀ ਦੇ ਨੇਤਾਵਾਂ ਦਾ ਕਿਸਾਨ ਵਿਰੋਧ ਕਰ ਰਹੇ ਹਨ। ਚਡੂਨੀ ਨੇ ਉੱਤਰ-ਪ੍ਰਦੇਸ਼ ਅਤੇ ਉਤਰਾਖੰਡ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਬੀ.ਜੇ.ਪੀ. ਨੇਤਾਵਾਂ ਦਾ ਵਿਰੋਧ ਕਰੋ ਅਤੇ ਸੂਬੇ ਦੇ ਟੋਲ ਵੀ ਹਰਿਆਣਾ ਅਤੇ ਪੰਜਾਬ ਦੀ ਤਰਜ ’ਤੇ ਬੰਦ ਕਰਵਾਏ ਜਾਣ। ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ 5 ਜੂਨ ਨੂੰ ਦੇਸ਼ ਦੇ ਸਾਰੇ ਬੀ.ਜੇ.ਪੀ. ਨੇਤਾਵਾਂ ਦੇ ਸਾਹਮਣੇ ਤਿੰਨ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣ। ਉੱਤਰ-ਪ੍ਰਦੇਸ਼ ਵਾਲੇ ਕਿਸਾਨ ਜ਼ਿਆਦਾ ਤੋਂ ਜ਼ਿਆਦਾ ਹਰ ਸਾਂਸਦ ਅਤੇ ਵਿਧਾਇਕ ਦੇ ਘਰ ਦੇ ਸਾਹਮਣੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜਨ। 

ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਨੇ ਇਕ ਵੀਡੀਓ ਜਾਰੀ ਕਰਕੇ ਆਪਣਾ ਬਿਆਨ ਦਿੱਤਾ ਕਿ ਮੈਂ ਦੋ-ਤਿੰਨ ਦਿਨ ਪਹਿਲਾਂ ਉੱਤਰ-ਪ੍ਰਦੇਸ਼ ਅਤੇ ਉਤਰਾਖੰਡ ਦੇ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਹਰਿਆਣਾ ਦੀ ਤਰਜ ’ਤੇ ਬੀ.ਜੇ.ਪੀ. ਨੇਤਾਵਾਂ ਦਾ ਵਿਰੋਧ ਕਰਨ। ਉਨ੍ਹਾਂ ਨੂੰ ਕਾਲੇ ਝੰਡੇ ਵਿਖਾ ਕੇ ਉਨ੍ਹਾਂ ਸਾਹਮਣੇ ਪ੍ਰਦਰਸ਼ਨ ਕਰਨ, ਜਿਸ ਨੂੰ ਲੈ ਕੇ ਹੁਣ ਉੱਤਰ-ਪ੍ਰਦੇਸ਼ ਦੇ ਕਿਸਾਨ ਜਾਗ ਚੁੱਕੇ ਹਨ। ਉਨ੍ਹਾਂ ਨੇ ਅੰਦੋਲਨ ਤੇਜ਼ ਕਰਨ ਲਈ ਯੂ.ਪੀ. ਦੇ ਕਿਸਾਨਾਂ ਦਾ ਧੰਨਵਾਦ ਕੀਤਾ। ਚਡੂਨੀ ਨੇ ਕਿਹਾ ਕਿ ਮੀਡੀਆ ’ਚ ਕੁਝ ਖ਼ਬਰਾਂ ਆ ਰਹੀਆਂ ਸਨ ਕਿ ਮੈਂ ਰਕੇਸ਼ ਟਿਕੈਤ ਖ਼ਿਲਾਫ਼ ਬੋਲਿਆ ਹੈ ਪਰ ਸਚਾਈ ਇਹ ਹੈ ਕਿ ਅਸੀਂ ਦੋਵੇਂ ਇਕ ਹੀ ਤਰ੍ਹਾਂ ਕੰਮ ਕਰ ਰਹੇ ਹਾਂ, ਇਕ ਥਾਂ ਹੀ ਕੰਮ ਕਰ ਰਹੇ ਹਾਂ, ਸਾਰੇ ਅੰਦੋਲਨ ਲਈ ਕੰਮ ਕਰ ਰਹੇ ਹਨ। ਅਜਿਹੀਆਂ ਖ਼ਬਰਾਂ ਨਾਲ ਸਾਡਾ ਅੰਦੋਲਨ ਟੁੱਟਣ ਵਾਲਾ ਨਹੀਂ ਹੈ। 


author

Rakesh

Content Editor

Related News