ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ’ਤੇ ਪ੍ਰਿਯੰਕਾ ਗਾਂਧੀ ਬੋਲੀ- ਮੋਦੀ ਜੀ, ਤੁਹਾਡੀ ਨੀਅਤ ’ਤੇ ਵਿਸ਼ਵਾਸ ਕਰਨਾ ਮੁਸ਼ਕਿਲ

Friday, Nov 19, 2021 - 01:12 PM (IST)

ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ’ਤੇ ਪ੍ਰਿਯੰਕਾ ਗਾਂਧੀ ਬੋਲੀ- ਮੋਦੀ ਜੀ, ਤੁਹਾਡੀ ਨੀਅਤ ’ਤੇ ਵਿਸ਼ਵਾਸ ਕਰਨਾ ਮੁਸ਼ਕਿਲ

ਨਵੀਂ ਦਿੱਲੀ– ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਢਰਾ ਨੇ ਤਿੰਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਨਾਲ ਜੁੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਤੋਂ ਬਾਅਦ ਸ਼ੁੱਕਰਵਾਰ ਨੂੰ ਕਿਹਾ ਕਿ ਆਗਾਮੀ ਚੋਣਾਂ ’ਚ ਹਾਰ ਵੇਖਦੇ ਹੋਏ ਪ੍ਰਧਾਨ ਮੰਤਰੀ ਨੂੰ ਸੱਚਾਈ ਸਮਝ ਆਉਣ ਲੱਗੀ ਹੈ ਪਰ ਉਨ੍ਹਾਂ ਦੀ ਨੀਅਤ ਅਤੇ ਬਦਲਦੇ ਰਵੱਈਏ ’ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੈ। 

ਪ੍ਰਿਯੰਕਾ ਨੇ ਟਵੀਟ ਕੀਤਾ, ‘600 ਤੋਂ ਜ਼ਿਆਦਾ ਕਿਸਨਾਂ ਦੀ ਸ਼ਹਾਦਤ, 350 ਤੋਂ ਜ਼ਿਆਦਾ ਦਿਨਾਂ ਦਾ ਸੰਘਰਸ਼, ਨਰਿੰਦਰ ਮੋਦੀ ਜੀ, ਤੁਹਾਡੇ ਮੰਤਰੀ ਦੇ ਬੇਟੇ ਨੇ ਕਿਸਾਨਾਂ ਨੂੰ ਕੁਚਲ ਕੇ ਮਾਰ ਦਿੱਤਾ, ਤੁਹਾਨੂੰ ਕੋਈ ਪਰਵਾਹ ਨਹੀਂ ਸੀ। ਤੁਹਾਡੀ ਪਾਰਟੀ ਦੇ ਨੇਤਾਵਾਂ ਨੇ ਕਿਸਾਨਾਂ ਦਾ ਅਪਮਾਨ ਕਰਦੇ ਹੋਏ ਉਨ੍ਹਾਂ ਨੂੰ ਅੱਤਵਾਦੀ, ਦੇਸ਼ਧ੍ਰੋਹੀ, ਗੁੰਡੇ ਕਿਹਾ, ਤੁਸੀਂ ਖੁਦ ਅੰਦੋਲਨਜੀਵੀ ਕਿਹਾ।’

ਇਹ ਵੀ ਪੜ੍ਹੋ– ‘ਖੇਤੀ ਕਾਨੂੰਨ ਵਾਪਸ’, PM ਮੋਦੀ ਨੇ ਦੱਸਿਆ ਆਖ਼ਿਰ ਕਿਉਂ ਲਿਆ ਗਿਆ ਇੰਨਾ ਵੱਡਾ ਫ਼ੈਸਲਾ

 

ਇਹ ਵੀ ਪੜ੍ਹੋ– 3 ਖੇਤੀ ਕਾਨੂੰਨਾਂ ਦੀ ਵਾਪਸੀ ’ਤੇ ਬੋਲੇ ਕਿਸਾਨ- ਖੁਸ਼ ਹਾਂ ਪਰ PM ਮੋਦੀ ’ਤੇ ਭਰੋਸਾ ਨਹੀਂ, ਲਿਖ ਕੇ ਦੇਣ

ਕਾਂਗਰਸ ਦੀ ਉੱਤਰ-ਪ੍ਰਦੇਸ਼ ਇੰਚਾਰਜ ਨੇ ਕਿਹਾ, ‘ਕਿਸਾਨਾਂ ’ਤੇ ਲਾਠੀਆਂ ਬਰਸਾਈਆਂ, ਉਨ੍ਹਾਂ ਨੂੰ ਗ੍ਰਿਫਤਾਰ ਕੀਤਾ। ਹੁਣ ਚੋਣਾਂ ’ਚ ਹਾਰ ਦਿਸਣ ਲੱਗੀ ਤਾਂ ਤੁਹਾਨੂੰ ਅਚਾਨਕ ਇਸ ਦੇਸ਼ ਦੀ ਸੱਚਾਈ ਸਮਝ ਆਉਣ ਲੱਗੀ- ਕਿ ਇਹ ਦੇਸ਼ ਕਿਸਾਨਾਂ ਨੇ ਬਣਾਇਆ ਹੈ, ਇਹ ਦੇਸ਼ ਕਿਸਾਨਾਂ ਦਾ ਹੈ, ਕਿਸਾਨ ਹੀ ਇਸ ਦੇਸ਼ ਦਾ ਸੱਚਾ ਰੱਖਵਾਲਾ ਹੈ ਅਤੇ ਕੋਈ ਸਰਕਾਰ ਕਿਸਾਨਾਂ ਦੇ ਹਿੱਤ ਨੂੰ ਕੁਚਲਕੇ ਇਸ ਦੇਸ਼ ਨੂੰ ਨਹੀਂ ਚਲਾ ਸਕਦੀ।’ ਉਨ੍ਹਾਂ ਪ੍ਰਧਾਨ ਮੰਤਰੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ, ‘ਤੁਹਾਡੀ ਨੀਅਤ ਅਤੇ ਤੁਹਾਡੇ ਬਦਲਦੇ ਹੋਏ ਰਵੱਈਏ ’ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੈ। ਕਿਸਾਨ ਦੀ ਹਮੇਸ਼ਾ ਜਿੱਤ ਹੋਵੇਗੀ। ਜੈ ਜਵਾਨ, ਜੈ ਕਿਸਾਨ, ਜੈ ਭਾਰਤ।’ 

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਕਰੀਬ ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਵਿਵਾਦਾਂ ’ਚ ਘਿਰੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਇਸ ਲਈ ਸੰਸਦ ਦੇ ਆਗਾਮੀ ਸੈਸ਼ਲ ’ਚ ਬਿੱਲ ਲਿਆਇਆ ਜਾਵੇਗਾ। ਤਿੰਨਾਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨ ਅੰਦੋਲਨ ਕਰ ਰਹੇ ਸਨ। 

ਇਹ ਵੀ ਪੜ੍ਹੋ– ਜਦੋਂ ਖਤਮ ਹੋਣ ਕੰਢੇ ਸੀ ਕਿਸਾਨ ਅੰਦੋਲਨ, ਇਸ ਆਗੂ ਨੇ ਇਮੋਸ਼ਨਲ ਕਾਰਡ ਖੇਡ ਕੇ ਪਲਟ ਦਿੱਤੀ ਸੀ ਪੂਰੀ ਬਾਜ਼ੀ


author

Rakesh

Content Editor

Related News