ਫਰੀਦਾਬਾਦ ''ਚ ਵੀਵੋ ਅਤੇ ਸੈਮਸੰਗ ਦੇ ਡਿਸਟ੍ਰੀਬਿਊਸ਼ਨ ਦਫਤਰ ''ਚ ਲੱਗੀ ਭਿਆਨਕ ਅੱਗ

10/11/2019 5:45:37 PM

ਫਰੀਦਾਬਾਦ—ਹਰਿਆਣਾ 'ਚ ਫਰੀਦਾਬਾਦ ਜ਼ਿਲੇ ਦੇ ਮੁਜੇਸਰ ਉਦਯੋਗਿਕ ਖੇਤਰ 'ਚ ਅੱਜ ਭਾਵ ਸ਼ੁੱਕਰਵਾਰ ਨੂੰ ਸੈਮਸੰਗ ਅਤੇ ਵੀਵੋ ਮੋਬਾਇਲ ਦੇ ਡਿਸਟ੍ਰੀਬਿਊਸ਼ਨ ਦਫਤਰ 'ਚ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਲੋਕਾਂ 'ਚ ਹੜਕੰਪ ਮੱਚ ਗਿਆ। ਮੌਕੇ 'ਤੇ ਜਾਣਕਾਰੀ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ। ਹਾਦਸੇ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਦਫਤਰ 'ਚ ਮੌਜੂਦ ਇਲੈਕਟ੍ਰੋਨਿਕਾਂ ਸਮਾਨ ਸੜ੍ਹ ਗਿਆ ਫਿਲਹਾਲ ਰਾਹਤ-ਬਚਾਅ ਕਾਰਜ ਜਾਰੀ ਹੈ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਹਾਦਸਾ ਸ਼ਾਰਟ ਸਰਕਟ ਕਾਰਨ ਵਾਪਰਿਆ ਸੀ।


Iqbalkaur

Content Editor

Related News