ਮਾਂ ਨੇ ਖ਼ਤਰੇ 'ਚ ਪਾਈ ਪੁੱਤਰ ਦੀ ਜਾਨ, ਇਸ ਵਜ੍ਹਾ ਕਰਕੇ ਸਾੜ੍ਹੀ ਨਾਲ ਬੰਨ੍ਹ 10ਵੀਂ ਮੰਜ਼ਿਲ ਤੋਂ ਹੇਠਾਂ ਲਟਕਾਇਆ

Friday, Feb 11, 2022 - 03:51 PM (IST)

ਮਾਂ ਨੇ ਖ਼ਤਰੇ 'ਚ ਪਾਈ ਪੁੱਤਰ ਦੀ ਜਾਨ, ਇਸ ਵਜ੍ਹਾ ਕਰਕੇ ਸਾੜ੍ਹੀ ਨਾਲ ਬੰਨ੍ਹ 10ਵੀਂ ਮੰਜ਼ਿਲ ਤੋਂ ਹੇਠਾਂ ਲਟਕਾਇਆ

ਫਰੀਦਾਬਾਦ— ਦਿੱਲੀ-ਐੱਨ.ਸੀ.ਆਰ. ’ਚ ਸਥਿਤ ਫਰੀਦਾਬਾਦ ’ਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਸੁਣਨ ਦੇ ਬਾਅਦ ਤੁਸੀਂ ਵੀ ਹੈਰਾਨ ਹੋ ਜਾਓਗੇ ਅਤੇ ਸੋਚਣ ਨੂੰ ਮਜ਼ਬੂਰ ਹੋ ਜਾਓਗੇ ਕਿ ਕੀ ਇਕ ਮਾਂ ਅਜਿਹਾ ਵੀ ਕਰ ਸਕਦੀ ਹੈ।

ਫਰੀਦਾਬਾਦ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਬਹੁਤ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ’ਚ ਮਾਂ ਨੇ ਖ਼ੁਦ ਆਪਣੇ ਪੁੱਤਰ ਨੂੰ ਸਾੜ੍ਹੀ ਨਾਲ ਬੰਨ੍ਹ ਕੇ 10ਵੀਂ ਮੰਜ਼ਿਲ ’ਤੇ ਲਟਕਾ ਦਿੱਤਾ। ਕੋਈ ਨੁਕਸਾਨ ਹੋਣ ਤੋਂ ਪਹਿਲਾਂ ਹੀ ਬੱਚੇ ਨੂੰ ਉਪਰ ਖਿੱਚ ਲਿਆ ਗਿਆ। ਜੇਕਰ ਥੋੜ੍ਹੀ ਵੀ ਗ਼ਲਤੀ ਹੋ ਜਾਂਦੀ ਤਾਂ ਬੱਚੇ ਦੀ ਜਾਨ ਜਾ ਸਕਦੀ ਸੀ।

ਇਹ ਵੀ ਪੜ੍ਹੋ– ਗੁਰੂਗ੍ਰਾਮ ਹਾਦਸਾ: ਇਮਾਰਤ ਦੇ ਮਲਬੇ ’ਚੋਂ 18 ਘੰਟਿਆਂ ਬਾਅਦ ਜ਼ਿੰਦਾ ਕੱਢਿਆ ਗਿਆ ਵਿਅਕਤੀ

ਦੱਸ ਦਈਏ ਕਿ ਜਨਾਨੀ ਦਸਵੀਂ ਮੰਜ਼ਿਲ ’ਤੇ ਰਹਿੰਦੀ ਹੈ, ਜਿਸ ਦਾ ਕੋਈ ਕੱਪੜਾ ਉਸ ਦੇ ਹੇਠਲੀਂ ਮੰਜ਼ਿਲ ’ਤੇ ਡਿੱਗ ਗਿਆ ਸੀ ਅਤੇ ਉਸ ਫਲੋਰ ਨੂੰ ਤਾਲਾ ਲੱਗਾ ਹੋਇਆ ਸੀ, ਜਿਸ ਦੇ ਚੱਲਦੇ ਜਨਾਨੀ ਉਥੇ ਜਾ ਕੇ ਕੱਪੜਾ ਨਹੀਂ ਲਿਆ ਸਕਦੀ ਸੀ। ਜਿਸ ਦੇ ਬਾਅਦ ਉਸ ਜਨਾਨੀ ਨੇ ਆਪਣੇ ਪੁੱਤਰ ਨੂੰ ਸਾੜ੍ਹੀ ਨਾਲ ਬੰਨ੍ਹ ਕੇ ਕੱਪੜਾ ਲਿਆਉਣ ਲਈ ਹੇਠਾਂ ਲਟਕਾ ਦਿੱਤਾ, ਜਿਸ ਦੀ ਵੀਡੀਓ ਸਾਹਮਣੇ ਵਾਲੇ ਫਲੋਰ ’ਤੇ ਰਹਿਣ ਵਾਲੇ ਲੋਕਾਂ ਨੇ ਬਣਾ ਲਈ ਜੋ ਵਾਇਰਲ ਹੋ ਰਹੀ ਹੈ। ਇਸ ਮਾਮਲੇ ’ਚ ਹੁਣ ਜਨਾਨੀ ਆਪਣੇ ਕੀਤੇ ’ਤੇ ਪਛਤਾਅ ਰਹੀ ਹੈ।

ਇਹ ਵੀ ਪੜ੍ਹੋ– ਮੇਰੇ ’ਤੇ ਸੀ. ਬੀ. ਆਈ. ਅਤੇ ਈ. ਡੀ. ਦਾ ਦਬਾਅ ਨਹੀਂ ਚੱਲਦਾ : ਰਾਹੁਲ


author

Rakesh

Content Editor

Related News