ਧੀ ਨੇ ਪਿਤਾ ਤੋਂ ਪੁੱਛਿਆ- ਕਿਹੜੀ ਨਹਿਰ ਡੂੰਘੀ ਹੈ? ਫਿਰ ਮਾਰ ਦਿੱਤੀ ਛਾਲ

Wednesday, Dec 25, 2019 - 05:50 PM (IST)

ਧੀ ਨੇ ਪਿਤਾ ਤੋਂ ਪੁੱਛਿਆ- ਕਿਹੜੀ ਨਹਿਰ ਡੂੰਘੀ ਹੈ? ਫਿਰ ਮਾਰ ਦਿੱਤੀ ਛਾਲ

ਫਰੀਦਾਬਾਦ— ਦਿੱਲੀ ਨਾਲ ਲੱਗਦੇ ਫਰੀਦਾਬਾਦ 'ਚ ਇਕ ਵਿਆਹੁਤਾ ਨੇ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਵਿਆਹੁਤਾ ਨੇ ਨਹਿਰ 'ਚ ਛਾਲ ਮਾਰਨ ਤੋਂ ਪਹਿਲਾਂ ਆਪਣੇ ਪਿਤਾ ਨਾਲ ਫੋਨ 'ਤੇ ਗੱਲ ਕਰਦੇ ਹੋਏ ਆਪਣਾ ਦੁਖ ਸੁਣਾਇਆ ਅਤੇ ਇਹ ਵੀ ਪੁੱਛਿਆ ਕਿ ਕਿਹੜੀ ਨਹਿਰ ਜ਼ਿਆਦਾ ਡੂੰਘੀ ਹੈ। ਦਰਅਸਲ ਮ੍ਰਿਤਕ ਦਾਜ ਤਸੀਹਿਆਂ ਕਾਰਨ ਮਾਨਸਿਕ ਰੂਪ ਤੋਂ ਕਾਫੀ ਪਰੇਸ਼ਾਨ ਹੋ ਚੁਕੀ ਸੀ ਅਤੇ ਉਹ ਪੇਕੇ 'ਚ ਰਹਿਣ ਤੋਂ ਵੀ ਡਰ ਸੀ ਕਿ ਜੇਕਰ ਉਸ ਨੇ ਤਲਾਕ ਲੈ ਲਿਆ ਤਾਂ ਲੋਕ ਉਸ ਨੂੰ ਮੇਹਣੇ ਮਾਰਨਗੇ।

9 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ
ਮ੍ਰਿਤਕ ਮਨੂੰ ਸੌਰਤ ਹੋਡਲ ਦੀ ਰਹਿਣ ਵਾਲੀ ਹੈ, ਜਿਸ ਦਾ ਵਿਆਹ 9 ਮਹੀਨੇ ਪਹਿਲਾਂ ਫਰੀਦਾਬਾਦ ਦੀ ਭਾਰਤ ਕਾਲੋਨੀ ਦੇ ਵਿਕਾਸ ਦਹੀਆ ਨਾਲ ਹੋਇਆ ਸੀ। ਦੋਸ਼ ਹੈ ਕਿ ਸਹੁਰੇ ਘਰ ਉਸ ਨੂੰ ਦਾਜ ਲਈ ਤੰਗ ਕੀਤਾ ਜਾਂਦਾ ਸੀ। ਸਹੁਰੇ ਘਰ 'ਚ ਮਿਲੇ ਰਹੇ ਤਸੀਹਿਆਂ ਤੋਂ ਉਹ ਇੰਨੀ ਤੰਗ ਆ ਗਈ ਕਿ ਉਸ ਨੇ ਖੁਦਕੁਸ਼ੀ ਕਰਨ ਤੋਂ ਇਲਾਵਾ ਕੁਝ ਉੱਚਿਤ ਨਹੀਂ ਸਮਝਿਆ। ਮਨੂੰ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਫੋਨ 'ਤੇ ਰੋ-ਰੋ ਕੇ ਆਪਣੇ ਪਿਤਾ ਨੂੰ ਦੁਖ ਸੁਣਾਇਆ। 

ਪਿਤਾ ਦੇ ਸਮਝਾਉਣ ਦੇ ਬਾਵਜੂਦ ਮਾਰੀ ਨਹਿਰ 'ਚ ਛਾਲ
ਹਾਲਾਂਕਿ ਪਿਤਾ ਦੇ ਵਾਰ-ਵਾਰ ਸਮਝਾਉਣ ਦੇ ਬਾਵਜੂਦ ਵੀ ਉਸ ਨੇ ਆਗਰਾ ਨਹਿਰ 'ਚ ਛਾਲ ਮਾਰ ਦਿੱਤੀ। ਫੋਨ ਕਾਲ ਦੀ ਰਿਕਾਰਡਿੰਗ 'ਚ ਉਹ ਆਪਣੇ ਪਿਤਾ ਤੋਂ ਇਹ ਵੀ ਪੁੱਛ ਰਹੀ ਸੀ ਕਿ ਕਿਹੜੀ ਨਹਿਰ ਡੂੰਘੀ ਹੈ? ਫਿਲਹਾਲ ਪੁਲਸ ਨੇ ਇਸ ਪੂਰੇ ਮਾਮਲੇ 'ਚ ਦਾਜ ਲਈ ਤੰਗ ਕਰਨ ਅਤੇ ਦਾਜ ਕਤਲ ਦਾ ਮਾਮਲਾ ਦਰਜ ਕਰ ਕੇ ਸਹੁਰੇ ਪੱਖ ਦੇ 3 ਲੋਕਾਂ ਨੂੰ ਹਿਰਾਸਤ 'ਚ ਲੈ ਲਿਆ ਹੈ। ਅੱਗੇ ਦੀ ਕਾਰਵਾਈ ਕਰ ਦਿੱਤੀ ਗਈ ਹੈ। ਔਰਤ ਦੇ ਨਹਿਰ 'ਚ ਛਾਲ ਮਾਰਨ ਤੋਂ ਇਕ ਹਫ਼ਤੇ ਬਾਅਦ ਉਸ ਦੀ ਲਾਸ਼ ਬਰਾਮਦ ਹੋਈ ਅਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਸੌਂਪੀ ਗਈ।


author

DIsha

Content Editor

Related News