''ਫਾਨੀ'' ਤੂਫਾਨ ਦਾ ਭਿਆਨਕ ਰੂਪ ਬਿਆਨ ਕਰਦੀਆਂ ਹਨ ਇਹ ਵੀਡੀਓਜ਼

05/03/2019 4:05:48 PM

ਓਡੀਸ਼ਾ— ਸਮੁੰਦਰ ਤੋਂ ਉੱਠਣ ਵਾਲਾ ਤੂਫਾਨ ਜਦੋਂ ਭਿਆਨਕ ਰੂਪ ਲੈ ਲੈਂਦਾ ਹੈ ਤਾਂ ਉਹ ਇਨਸਾਨਾਂ ਲਈ ਵੀ ਖਤਰਨਾਕ ਹੋ ਜਾਂਦਾ ਹੈ। ਸਮੁੰਦਰ ਤੋਂ ਉੱਠਣ ਕਾਰਨ ਇਨ੍ਹਾਂ ਤੂਫਾਨੀ ਹਵਾਵਾਂ 'ਚ ਭਰਪੂਰ ਨਮੀ ਹੁੰਦੀ ਹੈ, ਜੋ ਜ਼ਮੀਨ 'ਤੇ ਆਉਂਦੇ ਹੀ ਮੂਸਲਾਧਾਰ ਬਾਰਸ਼ ਕਰਦਾ ਹੈ। ਸੈਂਕੜੇ ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਆਪਣੇ ਰਸਤੇ 'ਚ ਆਉਣ ਵਾਲੀ ਹਰ ਚੀਜ਼ ਨੂੰ ਉਖਾੜ ਸੁੱਟਦੀਆਂ ਹਨ। ਫਾਨੀ ਵੀ ਅਜਿਹਾ ਹੀ ਸਮੁੰਦਰੀ ਤੂਫਾਨ ਹੈ, ਜਿਸ ਨੇ ਭਾਰਤ ਦੇ ਪੂਰਵੀ ਤੱਟ 'ਤੇ ਦਸਤਕ ਦਿੱਤੀ ਹੈ। ਫਾਨੀ ਦੇ ਓਡੀਸ਼ਾ ਤੱਟ 'ਤੇ ਟਕਰਾਉਣ ਨਾਲ ਹੀ ਇੱਥੇ ਬਾਰਸ਼ ਸ਼ੁਰੂ ਹੋ ਗਈ। ਹਵਾਵਾਂ ਦੀ ਰਫ਼ਤਾਰ 250 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚ ਗਈ। ਹਾਲਾਂਕਿ ਆਂਧਰਾ ਪ੍ਰਦੇਸ਼ ਤੋਂ ਹੁਣ ਫਾਨੀ ਦਾ ਖਤਰਾ ਟੱਲ ਗਿਆ ਹੈ ਪਰ ਬਿਹਾਰ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਝਾਰਖੰਡ 'ਚ ਹੁਣ ਵੀ ਇਸ ਦਾ ਖਤਰਾ ਬਣਿਆ ਹੋਇਆ ਹੈ।

ਸੋਸ਼ਲ ਮੀਡੀਆ 'ਚ ਇਕ ਤੋਂ ਬਾਅਦ ਇਕ ਇਸ ਤਬਾਹੀ ਮਚਾਉਣ ਵਾਲੇ ਤੂਫ਼ਾਨ ਦੇ ਵੀਡੀਓ ਆ ਰਹੇ ਹਨ ਜੋ ਤੁਹਾਡੇ ਲੂੰ-ਕੰਡੇ ਖੜ੍ਹੇ ਕਰ ਦੇਣਗੇ।

ਤੂਫ਼ਾਨ ਦੌਰਾਨ ਹਵਾਵਾਂ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਜੋ ਰਸਤੇ ਵਿਚ ਆਇਆ ਉਹ ਤਬਾਹ ਹੋ ਗਿਆ। ਇੱਥੋਂ ਤਕ ਕਿ ਵਾਹਨ ਵੀ ਉੱਡਣ ਲੱਗੇ।

ਫਾਨੀ ਕਾਰਨ ਇਕ ਉਸਾਰੀ ਅਧੀਨ ਬਹੁ-ਮੰਜ਼ਲਾਂ ਇਮਾਰਤ 'ਚ ਲੱਗੀ ਕਰੇਨ ਹੇਠਾਂ ਮੌਜੂਦ ਮਕਾਨ 'ਤੇ ਜਾ ਡਿੱਗੀ।

ਭੁਵਨੇਸ਼ਵਰ ਦੇ ਜੀ.ਈ.ਸੀ. ਕੰਪਲੈਕਸ 'ਚ ਖੜ੍ਹੀ ਕਾਲਜ ਬੱਸ ਦਰੱਖਤ ਦੇ ਪੱਤੇ ਵਾਂਗ ਉੱਡਣ ਲੱਗੀ।


DIsha

Content Editor

Related News