PM ਮੋਦੀ ਤੋਂ ਫੈਨ ਨੇ ਟਵਿਟਰ ''ਤੇ ਮੰਗਿਆ ਗਿਫਟ, ਇੰਝ ਹੋਈ ਮੁਰਾਦ ਪੂਰੀ
Wednesday, Jan 01, 2020 - 07:42 PM (IST)

ਨਵੀਂ ਦਿੱਲੀ — ਨਵੇਂ ਸਾਲ 'ਤੇ ਪੀ.ਐੱਮ. ਮੋਦੀ ਨੇ ਦੇਸ਼ ਦੇ ਨਾਗਰਿਕਾਂ ਨੂੰ ਸ਼ੁੱਭਕਮਨਾਵਾਂ ਦਿੱਤੀਆਂ। ਦੇਸ਼ 'ਚ ਲੱਖਾਂ ਲੋਕਾਂ ਨੇ ਉਨ੍ਹਾਂ ਨੂੰ ਵੀ ਵਧਾਈ ਦਿੱਤੀ। ਨਵੇਂ ਸਾਲ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਮੋਦੀ ਨੇ ਇਕ ਨਵੇਂ ਤਰੀਕੇ ਨਾਲ ਲੋਕਾਂ ਨਾਲ ਗੱਲਬਾਤ ਕੀਤੀ। ਨਵੇਂ ਸਾਲ 'ਤੇ ਉਨ੍ਹਾਂ ਨੇ ਆਪਣੇ ਅਧਿਕਾਰਕ ਟਵਿਟਰ ਹੈਂਡਲ 'ਤੇ ਸੰਦੇਸ਼ਾਂ ਨੂੰ ਲੋਕਾਂ ਨਾਲ ਸਾਂਝਾ ਕੀਤਾ ਪਰ ਇਕ ਸੰਦੇਸ਼ ਅਜਿਹਾ ਰਿਹਾ, ਜਿਸ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਦਰਅਸਲ ਇਹ ਸੰਦੇਸ਼ ਪੀ.ਐੱਮ. ਮੋਦੀ ਦੇ ਇਕ ਪ੍ਰਸ਼ੰਸਕ ਦਾ ਹੈ। ਉਸ ਨੇ ਨਵੇਂ ਸਾਲ 'ਤੇ ਪੀ.ਐੱਮ. ਮੋਦੀ ਤੋਂ ਤੋਹਫਾ ਮੰਗਿਆ ਕਿ ਉਹ ਉਸ ਨੂੰ ਫਾਅਲੋ ਕਰਨ।
Done so. Have a great year ahead :) https://t.co/1OfvIq1RtN
— Narendra Modi (@narendramodi) January 1, 2020
ਪੀ.ਐੱਮ. ਮੋਦੀ ਨੇ ਆਪਣੇ ਪ੍ਰਸ਼ੰਸਕ ਦਾ ਦਿਲ ਰੱਖਦੇ ਹੋਏ ਉਸ ਨੂੰ ਫਾਅਲੋ ਕੀਤਾ ਅਤੇ ਉਸ ਨੂੰ ਨਵੇਂ ਸਾਲ ਦੀ ਸ਼ੁੱਭਕਾਮਨਾ ਦਿੱਤੀ। ਅੰਕਿਤ ਦੁਬੇ ਨਾਮ ਤੋਂ ਇਕ ਪ੍ਰਸ਼ੰਸਕ ਨੇ ਪੀ.ਐੱਮ. ਮੋਦੀ ਨੂੰ ਨਵੇਂ ਸਾਲ ਦੀ ਸ਼ੁੱਭਕਾਮਨਾ ਦਿੰਦੇ ਹੋਏ ਇਕ ਅਨੋਖਾ ਗਿਫਟ ਦਿੱਤਾ। ਅੰਕਿਤ ਪੇਸ਼ੇ ਤੋਂ ਇੰਜੀਨੀਅਰ ਹੈ ਅਤੇ ਖੁਦ ਨੂੰ ਮੋਦੀ ਦਾ ਭਗਤ ਦੱਸਦਾ ਹੈ।
Great work by our young students.
— Narendra Modi (@narendramodi) January 1, 2020
Such efforts will increase awareness on reducing single use plastic. https://t.co/poBdxPUkXI
ਜ਼ਿਕਰਯੋਗ ਹੈ ਕਿ ਪੀ.ਐੱਮ. ਮੋਦੀ ਨੇ ਨਵੇਂ ਸਾਲ 'ਤੇ ਉਨ੍ਹਾਂ ਲੋਕਾਂ ਦੇ ਟਵੀਟ ਨੂੰ ਰੀਟਵਿਟ ਕਰਦੇ ਹੋਏ ਵਧਾਈ ਦਿੱਤੀ, ਜੋ ਉਨ੍ਹਾਂ ਦੇ ਸੰਕਲਪਾਂ ਨੂੰ ਅੱਗੇ ਵਧਾਉਂਦੇ ਹੋਏ ਨਜ਼ਰ ਆਏ। ਇਸ 'ਚ ਅੰਬਿਕਾਪੁਰ ਦੇ ਸਕੂਲੀ ਵਿਦਿਆਰਥੀ ਵੀ ਸ਼ਾਮਲ ਹਨ। ਜਿਨ੍ਹਾਂ ਨੇ ਪਲਾਸਟਿਕ ਮੁਹਿੰਮ ਨੂੰ ਅੱਗੇ ਵਧਾਇਆ, ਉਨ੍ਹਾਂ ਨੂੰ ਵੀ ਪੀ.ਐੱਮ. ਮੋਦੀ ਨੇ ਸ਼ੁੱਭਕਾਮਨਾ ਦਿੱਤੀ।
Excellent!
— Narendra Modi (@narendramodi) January 1, 2020
Continue this momentum in 2020.
Also urge others to travel to 15 places across India. https://t.co/MjIcmvgQTj