ਜਿਨਸੀ ਮਾਮਲਿਆਂ ਦੇ ਮਸ਼ਹੂਰ ਮਾਹਰ ਡਾ. ਮਹਿੰਦਰ ਵੱਤ‍ਸ ਦਾ ਦਿਹਾਂਤ

Tuesday, Dec 29, 2020 - 01:42 AM (IST)

ਮੁੰਬਈ - ਜਿਨਸੀ ਮਾਮਲਿਆਂ ਦੇ ਮਸ਼ਹੂਰ ਮਾਹਰ ਡਾ. ਮਹਿੰਦਰ ਵੱਤ‍ਸ ਦਾ ਇੱਥੇ ਸੋਮਵਾਰ ਨੂੰ ਦਿਹਾਂਤ ਹੋ ਗਿਆ। ਉਹ 96 ਸਾਲ ਦੇ ਸਨ। ਉਹ ਮੁੰਬਈ ਮਿਰਰ ਅਖ਼ਬਾਰ ਵਿੱਚ ਬੀਤੇ 15 ਸਾਲ ਤੋਂ 'ਆਸਕ ਦਿ ਸੈਕਸਪਰਟ' (ਜਿਨਸੀ ਮਾਮਲਿਆਂ ਦੇ ਮਾਹਰ ਤੋਂ ਪੁੱਛੋ) ਕਾਲਮ ਲਿਖਦੇ ਸਨ। ਵੱਤਸ ਵਿਨੋਦਪੂਰਨ ਉੱਤਰਾਂ ਰਾਹੀਂ ਆਪਣੇ ਪਾਠਕਾਂ ਨੂੰ ਸਿੱਖਿਅਤ ਕਰਨ ਦੇ ਨਾਲ-ਨਾਲ ਮਨੋਰੰਜਨ ਵੀ ਕਰਦੇ ਸਨ।
ਇਹ ਵੀ ਪੜ੍ਹੋ:  ਬੈਂਗਲੁਰੂ 'ਚ 31 ਦਸੰਬਰ ਦੀ ਸ਼ਾਮ 6 ਵਜੇ ਤੋਂ 1 ਜਨਵਰੀ ਦੀ ਸਵੇਰੇ 6 ਵਜੇ ਤੱਕ ਲਗਾਇਆ ਗਿਆ ਕਰਫਿਊ

ਉਨ੍ਹਾਂ ਦੇ ਬੱਚਿਆਂ ਨੇ ਇੱਕ ਬਿਆਨ ਵਿੱਚ ਕਿਹਾ, "ਪਿਤਾ ਜੀ ਕਈ ਪਹਿਲੂਆਂ ਵਾਲੇ ਵਿਅਕਤੀ ਸਨ। ਉਨ੍ਹਾਂ ਨੇ ਇੱਕ ਸ਼ਾਨਦਾਰ ਜੀਵਨ ਬਿਤਾਇਆ ਅਤੇ ਆਪਣੀਆਂ ਸ਼ਰਤਾਂ 'ਤੇ ਅਮਲ ਕੀਤਾ।" ਅਜਿਹੇ ਦੇਸ਼ ਵਿੱਚ ਜਿੱਥੇ ਜਿਨਸੀ ਮਾਮਲਿਆਂ 'ਤੇ ਖੁੱਲ ਕੇ ਗੱਲ ਕਰਨਾ ਅਣ-ਉਚਿਤ ਮੰਨਿਆ ਜਾਂਦਾ ਹੈ, ਉੱਥੇ ਹੀ ਵੱਤਸ ਦੇ ਕਈ ਪ੍ਰਸ਼ੰਸਕ ਸਨ।
ਇਹ ਵੀ ਪੜ੍ਹੋ: ਸਰਕਾਰ ਨੇ ਪਿਆਜ਼ ਐਕਸਪੋਰਟ ਨੂੰ ਦਿੱਤੀ ਮਨਜ਼ੂਰੀ, 1 ਜਨਵਰੀ ਤੋਂ ਭੇਜਿਆ ਜਾ ਸਕੇਗਾ ਵਿਦੇਸ਼

ਮੁੰਬਈ ਮਿਰਰ ਦੀ ਸੰਪਾਦਕ ਮੀਨਾਲ ਬਘੇਲ ਨੇ ਟਵੀਟ ਕੀਤਾ, ਸੈਕਪਰਟ ਚਲਾ ਗਿਆ। ਡਾ. ਮਹਿੰਦਰ ਵੱਤਸ ਦਾ ਦਿਹਾਂਤ ਹੋ ਗਿਆ ਹੈ। ਉਹ ਮੁੰਬਈ ਮਿਰਰ ਲਈ ਲੇਖ ਲਿਖਿਆ ਕਰਦੇ ਸਨ। ਉਨ੍ਹਾਂ ਨੇ 2005 ਵਿੱਚ ਅਖਬਾਰ ਦੇ ਸ਼ੁਰੂ ਹੋਣ ਤੋਂ ਲੈ ਕੇ ਬਿਨਾਂ ਕਿਸੇ ਅੰਤਰਾਲ ਦੇ ਨੌਂ ਦਿਨ ਪਹਿਲਾਂ ਤੱਕ ਸਮਾਚਾਰ ਪੱਤਰਾਂ  ਦੇ ਅੰਤਿਮ ਸੰਸਕਰਣ ਲਈ ਲੇਖ ਲਿਖਿਆ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
 


Inder Prajapati

Content Editor

Related News