ਮਸ਼ਹੂਰ ਕੰਨੜ ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ, ਇੰਡਸਟਰੀ ''ਚ ਸੋਗ ਦੀ ਲਹਿਰ
Sunday, Dec 01, 2024 - 11:22 PM (IST)
ਹੈਦਰਾਬਾਦ (ਭਾਸ਼ਾ) : ਕੰਨੜ ਅਦਾਕਾਰਾ ਸ਼ੋਬਿਤਾ ਸ਼ਿਵੰਨਾ ਹੈਦਰਾਬਾਦ ਸਥਿਤ ਆਪਣੇ ਘਰ ਵਿਚ ਮ੍ਰਿਤਕ ਪਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਖ਼ੁਦਕੁਸ਼ੀ ਕਰ ਲਈ ਹੈ। ਅਦਾਕਾਰਾ ਟੈਲੀਵਿਜ਼ਨ ਅਤੇ ਸਿਨੇਮਾ ਵਿਚ ਕੰਮ ਕਰਨ ਲਈ ਜਾਣੀ ਜਾਂਦੀ ਸੀ। 30 ਸਾਲਾ ਸ਼ੋਭਿਤਾ ਨੇ ਐਤਵਾਰ ਨੂੰ ਆਪਣੇ ਘਰ ਵਿਖੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।
ਬੈਂਗਲੁਰੂ 'ਚ ਹੋਵੇਗਾ ਅੰਤਿਮ ਸੰਸਕਾਰ
ਕਰਨਾਟਕ ਦੇ ਹਸਨ ਜ਼ਿਲ੍ਹੇ ਦੇ ਸਕਲੇਸ਼ਪੁਰ ਦੀ ਰਹਿਣ ਵਾਲੀ ਸ਼ੋਭਿਤਾ ਸ਼ਾਦੀਸ਼ੁਦਾ ਸੀ ਅਤੇ ਉਹ ਪਿਛਲੇ 2 ਸਾਲਾਂ ਤੋਂ ਹੈਦਰਾਬਾਦ ਵਿਚ ਰਹਿ ਰਹੀ ਸੀ। ਉਸ ਦੀ ਦੁਖਦਾਈ ਮੌਤ ਦੇ ਕਾਰਨ ਅਸਪੱਸ਼ਟ ਹਨ। ਫਿਲਹਾਲ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। ਸ਼ੁਰੂਆਤੀ ਜਾਂਚ 'ਚ ਖੁਦਕੁਸ਼ੀ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਖਬਰਾਂ ਮੁਤਾਬਕ ਅਦਾਕਾਰਾ ਦੀ ਮ੍ਰਿਤਕ ਦੇਹ ਨੂੰ ਅੰਤਿਮ ਸੰਸਕਾਰ ਲਈ ਬੈਂਗਲੁਰੂ ਲਿਆਂਦਾ ਜਾ ਸਕਦਾ ਹੈ।
ਇਹ ਵੀ ਪੜ੍ਹੋ : 15 ਸਾਲਾਂ 'ਚ 200 HIV ਪਾਜ਼ੇਟਿਵ ਦੇ ਹੋਏ ਵਿਆਹ, ਪੈਦਾ ਹੋਏ 64 ਬੱਚਿਆਂ 'ਚੋਂ 62 ਸਿਹਤਮੰਦ
ਪੁਲਸ ਦਾ ਬਿਆਨ
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੀਐੱਸ ਗਾਚੀਬੋਵਲੀ ਥਾਣੇ ਦੇ ਇੰਸਪੈਕਟਰ ਨੇ ਦੱਸਿਆ ਕਿ ਕੰਨੜ ਅਦਾਕਾਰਾ ਸ਼ੋਭਿਤਾ ਸ਼ਿਵੰਨਾ ਅਪਾਰਟਮੈਂਟ ਵਿਚ ਮ੍ਰਿਤਕ ਪਾਈ ਗਈ ਸੀ। ਉਸ ਨੇ ਕਥਿਤ ਤੌਰ 'ਤੇ ਪੀਐੱਸ ਗਾਚੀਬੋਲੀ ਦੀ ਸੀਮਾ ਦੇ ਅੰਦਰ ਕੋਂਡਾਪੁਰ ਸਥਿਤ ਆਪਣੀ ਰਿਹਾਇਸ਼ 'ਤੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਗਾਂਧੀ ਹਸਪਤਾਲ ਭੇਜ ਦਿੱਤਾ ਗਿਆ ਹੈ।
ਸ਼ੋਭਿਤਾ ਨੇ ਇਨ੍ਹਾਂ ਫਿਲਮਾਂ ਅਤੇ ਸੀਰੀਅਲਾਂ 'ਚ ਕੀਤਾ ਕੰਮ
ਸ਼ੋਭਿਤਾ ਨੇ ਬੈਂਗਲੁਰੂ ਜਾਣ ਤੋਂ ਬਾਅਦ ਕੰਨੜ ਟੈਲੀਵਿਜ਼ਨ ਵਿਚ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ। ਸਾਲਾਂ ਦੌਰਾਨ ਉਹ ਟੀਵੀ 'ਤੇ ਜਾਣਿਆ-ਪਛਾਣਿਆ ਚਿਹਰਾ ਬਣ ਗਈ ਸੀ। ਉਸਨੇ 12 ਤੋਂ ਵੱਧ ਪ੍ਰਸਿੱਧ ਸੀਰੀਅਲਾਂ ਵਿਚ ਕੰਮ ਕੀਤਾ ਹੈ, ਜਿਨ੍ਹਾਂ ਵਿਚ ਗਲੀਪਤਾ, ਮੰਗਲਾ ਗੋਵਰੀ, ਕੋਗਿਲੇ, ਕ੍ਰਿਸ਼ਨਾ ਰੁਕਮਣੀ, ਦੀਪਾਵੁ ਨਿਨਾਦੇ, ਗਲੀਯੂ ਨਿਨਾਦੇ ਅਤੇ ਅੰਮਾਵਰੂ ਸ਼ਾਮਲ ਹਨ। ਉਸਨੇ ਇਰਾਡੋਨਡਾਲਾ ਮੂਰੂ, ਏਟੀਐੱਮ, ਓਂਡੂ ਕਾਥੇ ਹੇਲਵਾ ਅਤੇ ਜੈਕਪਾਟ ਵਰਗੀਆਂ ਫਿਲਮਾਂ ਵਿਚ ਵੀ ਕੰਮ ਕੀਤਾ। ਸ਼ੋਭਿਤਾ ਦੀ ਸਭ ਤੋਂ ਤਾਜ਼ਾ ਕੰਨੜ ਫਿਲਮ 'ਫਸਟ ਡੇ ਫਸਟ ਸ਼ੋਅ' ਨੇ ਪ੍ਰਸ਼ੰਸਕਾਂ ਵਿਚ ਉਤਸ਼ਾਹ ਪੈਦਾ ਕੀਤਾ ਸੀ ਅਤੇ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸਰਗਰਮੀ ਨਾਲ ਇਸ ਦਾ ਪ੍ਰਚਾਰ ਕੀਤਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8