ਚੋਰੀ ਦੇ ਗਹਿਣੇ ਤੇ 1,92,000 ਰੁਪਏ ਦੀ ਨਕਦੀ ਸਣੇ ਦੋ ਮੁਲਜ਼ਮ ਕਾਬੂ

Tuesday, May 05, 2026 - 12:55 PM (IST)

ਚੋਰੀ ਦੇ ਗਹਿਣੇ ਤੇ 1,92,000 ਰੁਪਏ ਦੀ ਨਕਦੀ ਸਣੇ ਦੋ ਮੁਲਜ਼ਮ ਕਾਬੂ

ਰੂਪਨਗਰ (ਵਿਜੇ ਸ਼ਰਮਾ)- ਬੀਤੇ ਦਿਨੀਂ ਬੜੀ ਹਵੇਲੀ ਵਾਸੀ ਮਨਜੀਤ ਸਿੰਘ ਦੇ ਘਰ ਵਿਚ ਹੋਈ ਚੋਰੀ ਦੇ ਕੇਸ ਨੂੰ ਸਿਟੀ ਥਾਣਾ ਰੂਪਨਗਰ ਨੇ ਸੁਲਝਾ ਲਿਆ ਹੈ ਅਤੇ ਦੋ ਮੁਲਜ਼ਮਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਗਹਿਣੇ ਅਤੇ ਨਕਦੀ ਬਰਾਮਦ ਕਰ ਲਈ ਗਈ ਹੈ। ਇਸ ਸਬੰਧ ’ਚ ਥਾਣਾ ਸਿਟੀ ਦੇ ਐੱਸ. ਐੱਚ .ਓ ਪਵਨ ਕੁਮਾਰ ਨੇ ਦੱਸਿਆ ਕਿ ਬੀਤੇ ਦਿਨੀਂ ਮਨਜੀਤ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਨੇੜੇ ਨੈਣਾ ਦੇਵੀ ਮੰਦਰ ਹਵੇਲੀ ਕਲਾਂ ਰੂਪਨਗਰ ਦੇ ਘਰ ਅਲਮਾਰੀ ਦੇ ਲਾਕਰ ’ਚ ਰੱਖੇ ਸੋਨੇ ਤੇ ਚਾਂਦੀ ਦੇ ਗਹਿਣੇ ਅਤੇ ਨਕਦੀ ਚੋਰੀ ਹੋ ਗਈ ਸੀ। ਇਸ ਸਬੰਧੀ ਥਾਣਾ ਸਿਟੀ ਰੂਪਨਗਰ ’ਚ ਮਾਮਲਾ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ- ਪੰਜਾਬ ਦੇ ਅਧਿਆਪਕਾਂ ਲਈ ਵੱਡੀ ਚਿਤਾਵਨੀ! ਸਿੱਖਿਆ ਵਿਭਾਗ ਨੇ 14 ਮਈ ਦਿੱਤੀ ਆਖਰੀ ਤਾਰੀਖ

ਚੋਰੀ ਦੀ ਵਾਰਦਾਤ ਸਬੰਧੀ ਥਾਣਾ ਸਿਟੀ ਰੂਪਨਗਰ ਪੁਲਸ ਵੱਲੋਂ ਵੱਖ-ਵੱਖ ਐਂਗਲਾਂ ਤੋਂ ਤਫਤੀਸ਼ ਅਮਲ ’ਚ ਲਿਆਂਦੀ ਗਈ ਅਤੇ ਪਾਇਆ ਗਿਆ ਕਿ ਇਸ ਵਾਰਦਾਤ ਨੂੰ ਸੋਨੂੰ ਸਿੰਘ ਪੁੱਤਰ ਪ੍ਰੇਮ ਵਾਸੀ ਬੜੀ ਹਵੇਲੀ ਅਤੇ ਇਰਫਾਨ ਪੁੱਤਰ ਮਹਿਬੂਬ ਵਾਸੀ ਬੜੀ ਹਵੇਲੀ ਵੱਲੋਂ ਅੰਜਾਮ ਦਿੱਤਾ ਗਿਆ ਅਤੇ ਚੋਰੀ ਕੀਤਾ ਸਾਮਾਨ ਸੋਨੂੰ ਸਿੰਘ ਨੇ ਆਪਣੀ ਘਰਵਾਲੀ ਤਰਨਜੀਤ ਕੌਰ ਨਾਲ ਮਿਲ ਕੇ ਲੁਕੋ ਲਿਆ ਸੀ। ਸੋਨੂੰ ਸਿੰਘ ਤੇ ਤਰਨਜੀਤ ਕੌਰ ਨੂੰ ਇਸ ਮੁਕੱਦਮੇ ’ਚ ਕਾਬੂ ਕੀਤਾ ਗਿਆ ਤੇ ਇਨ੍ਹਾਂ ਕੋਲੋਂ ਚੋਰੀਸ਼ੁਦਾ ਸਾਮਾਨ 2 ਜੋੜੀਆਂ ਈਅਰਿੰਗ ਸੋਨਾ, 1 ਨੋਜਪਿੰਨ ਚਾਂਦੀ, 2 ਜੋੜੇ ਪੰਜੇਬਾਂ ਚਾਂਦੀ, 1 ਚਾਂਦੀ ਦਾ ਕੰਗਣ ਅਤੇ 1,92,000 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ। ਇਰਫਾਨ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ। ਮਾਮਲੇ ਦੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ 6 ਮਈ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ, ਪੜ੍ਹੋ ਖਬਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News