ਅੱਧੀ ਰਾਤੀਂ ਗੂੜ੍ਹੀ ਨੀਂਦ ''ਚ ਹੀ ਤਬਾਹ ਹੋ ਗਿਆ ਪਰਿਵਾਰ ! ਪਿਓ-ਪੁੱਤ ਦੀ ਮੌਤ, ਮਾਂ ਲੜ ਰਹੀ ''ਜੰਗ''
Saturday, Sep 20, 2025 - 02:18 PM (IST)

ਨੈਸ਼ਨਲ ਡੈਸਕ- ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਇੱਕ ਜ਼ਹਿਰੀਲੇ ਸੱਪ ਨੇ ਡੰਗ ਲਿਆ, ਜਿਸ ਕਾਰਨ ਪਿਓ-ਪੁੱਤ ਦੀ ਮੌਤ ਹੋ ਗਈ, ਜਦਕਿ ਮਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਜ਼ਿਲ੍ਹੇ ਦੇ ਦਾਰੀ ਥਾਣਾ ਖੇਤਰ ਦੇ ਅਧੀਨ ਇੰਦਰਾ ਨਗਰ ਵਿੱਚ ਵਾਪਰੀ, ਜਿੱਥੇ ਦੇ ਰਹਿਣ ਵਾਲੇ ਚੂਡਾਮਣੀ ਭਾਰਦਵਾਜ (52) ਅਤੇ ਉਸ ਦੇ ਪੁੱਤਰ ਪ੍ਰਿੰਸ (10) ਦੀ ਸੱਪ ਦੇ ਡੰਗ ਨਾਲ ਮੌਤ ਹੋ ਗਈ, ਜਦਕਿ ਚੂਡਾਮਣੀ ਦੀ ਪਤਨੀ ਰਜਨੀ (41) ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਬਾਲਕੋ ਪਲਾਂਟ ਵਿੱਚ ਕੰਮ ਕਰਨ ਵਾਲਾ ਚੂਡਾਮਣੀ ਵੀਰਵਾਰ ਅਤੇ ਸ਼ੁੱਕਰਵਾਰ ਰਾਤੀਂ ਘਰ ਵਿੱਚ ਸੁੱਤਾ ਪਿਆ ਸੀ ਜਦੋਂ ਇੱਕ ਜ਼ਹਿਰੀਲੇ ਸੱਪ ਨੇ ਪਹਿਲਾਂ ਚੁਡਾਮਣੀ ਨੂੰ ਡੰਗਿਆ ਤੇ ਫ਼ਿਰ ਸੱਪ ਨੇ ਉਸ ਦੇ ਪੁੱਤਰ ਪ੍ਰਿੰਸ ਨੂੰ ਵੀ ਡੰਗ ਲਿਆ, ਜੋ ਕਿ ਉਸ ਦੇ ਨੇੜੇ ਹੀ ਸੌਂ ਰਿਹਾ ਸੀ।
ਇਹ ਵੀ ਪੜ੍ਹੋ- ਭਾਰਤ ਨਾਲ ਟੈਰਿਫ਼ ਤਣਾਅ ਵਿਚਾਲੇ ਅਮਰੀਕਾ ਦਾ ਵੱਡਾ ਫ਼ੈਸਲਾ ! ਪਾਕਿਸਤਾਨ ਤੇ ਚੀਨ ਨੂੰ ਦਿੱਤਾ ਕਰਾਰਾ ਝਟਕਾ
ਅਧਿਕਾਰੀ ਨੇ ਦੱਸਿਆ ਕਿ ਜਦੋਂ ਪ੍ਰਿੰਸ ਦਰਦ ਨਾਲ ਰੋਂਦੇ ਹੋਏ ਜਾਗਿਆ ਤਾਂ ਚੂਡਾਮਣੀ ਅਤੇ ਉਸ ਦੀ ਪਤਨੀ ਰਜਨੀ ਜਾਗ ਗਏ, ਜਿਸ ਮਗਰੋਂ ਚਾਦਰ ਹੇਠਾਂ ਲੁਕੇ ਸੱਪ ਨੇ ਰਜਨੀ ਨੂੰ ਵੀ ਡੰਗ ਮਾਰ ਦਿੱਤਾ। ਫਿਰ ਚੁਡਾਮਣੀ ਨੇ ਆਪਣੇ ਪਰਿਵਾਰ ਨੂੰ ਘਟਨਾ ਬਾਰੇ ਦੱਸਿਆ। ਤਿੰਨਾਂ ਨੂੰ ਨੇੜਲੇ ਗੋਪਾਲਪੁਰ ਪ੍ਰਾਇਮਰੀ ਹੈਲਥ ਸੈਂਟਰ ਲੈ ਗਿਆ।
ਚੂੜਾਮਣੀ ਦੇ ਭਰਾ, ਦਵਾਰਕਾ ਭਾਰਦਵਾਜ ਨੇ ਦੱਸਿਆ ਕਿ ਪ੍ਰਾਇਮਰੀ ਸਿਹਤ ਕੇਂਦਰ ਪਹੁੰਚਣ 'ਤੇ, ਲਗਭਗ ਅੱਧੇ ਘੰਟੇ ਤੱਕ ਕੋਈ ਮੈਡੀਕਲ ਸਟਾਫ ਨਹੀਂ ਆਇਆ ਅਤੇ ਬਾਅਦ ਵਿੱਚ ਡਿਊਟੀ 'ਤੇ ਮੌਜੂਦ ਇੱਕ ਕਰਮਚਾਰੀ ਨੇ ਐਂਟੀ ਵੈਨਮ ਉਪਲੱਬਧ ਨਾ ਹੋਣ ਦਾ ਕਹਿ ਕੇ ਉਨ੍ਹਾਂ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪਰਿਵਾਰ ਫਿਰ ਤਿੰਨਾਂ ਨੂੰ ਆਟੋ ਰਾਹੀਂ ਮੈਡੀਕਲ ਕਾਲਜ ਅਤੇ ਹਸਪਤਾਲ ਲੈ ਗਿਆ, ਜਿੱਥੇ ਇਲਾਜ ਦੌਰਾਨ ਚੂੜਾਮਣੀ ਅਤੇ ਉਸ ਦੇ ਪੁੱਤਰ ਪ੍ਰਿੰਸ ਦੀ ਮੌਤ ਹੋ ਗਈ, ਜਦਕਿ ਰਜਨੀ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਉਸ ਦਾ ਇਲਾਜ ਜਾਰੀ ਹੈ।
ਕੋਰਬਾ ਜ਼ਿਲ੍ਹੇ ਦੇ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਐੱਸ.ਐੱਨ. ਕੇਸਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗੋਪਾਲਪੁਰ ਸਿਹਤ ਕੇਂਦਰ ਵਿੱਚ ਹਾਲ ਹੀ ਵਿੱਚ ਨਿਯੁਕਤ ਇੱਕ ਕਰਮਚਾਰੀ ਨੇ ਪੀੜਤਾਂ ਨੂੰ ਇਲਾਜ ਕੀਤੇ ਬਿਨਾਂ ਰੈਫਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਗੰਭੀਰ ਮਾਮਲਾ ਹੈ ਅਤੇ ਜਾਂਚ ਤੋਂ ਬਾਅਦ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਗੂਗਲ 'ਚ ਕੰਮ ਕਰਦੇ ਭਾਰਤੀ ਨੌਜਵਾਨ ਨੂੰ ਰੂਮਮੇਟ ਕਰਦੇ ਸੀ ਪਰੇਸ਼ਾਨ ! ਪੁਲਸ ਨੇ ਉਸੇ ਨੂੰ ਮਾਰ'ਤੀਆਂ ਗੋਲ਼ੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e