ਪਰਿਵਾਰ ਨੇ ਲਾਸ਼ ਲੈਣ ਤੋਂ ਕੀਤਾ ਇਨਕਾਰ, ਹਸਪਤਾਲ ਦਾ ਬਿਆਨ- ਵਿਅਕਤੀ ਨਹੀਂ ਸੀ ਕੋਰੋਨਾ ਪੀੜਤ

Monday, May 31, 2021 - 01:24 PM (IST)

ਪਰਿਵਾਰ ਨੇ ਲਾਸ਼ ਲੈਣ ਤੋਂ ਕੀਤਾ ਇਨਕਾਰ, ਹਸਪਤਾਲ ਦਾ ਬਿਆਨ- ਵਿਅਕਤੀ ਨਹੀਂ ਸੀ ਕੋਰੋਨਾ ਪੀੜਤ

ਸ਼ਾਹਜਹਾਂਪੁਰ— ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਵਿਚ ਪਹਿਲਾਂ ਇਕ ਵਿਅਕਤੀ ਨੂੰ ਕੋਰੋਨਾ ਵਾਇਰਸ ਤੋਂ ਪੀੜਤ ਦੱਸੇ ਜਾਣ ਅਤੇ ਫਿਰ ਉਸ ਦੀ ਮੌਤ ਤੋਂ ਬਾਅਦ ਉਸ ਨੂੰ ਪੀੜਤ ਨਾ ਦੱਸੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਜ਼ਿਲ੍ਹੇ ਦੇ 33 ਸਾਲਾ ਪਵਨ ਨਾਮੀ ਵਿਅਕਤੀ ਨਾਲ ਜੁੜਿਆ ਹੈ। ਦਰਅਸਲ ਜਦੋਂ ਪਵਨ ਦੀ ਮੌਤ ਮਗਰੋਂ ਉਸ ਦੀ ਲਾਸ਼ ਨੂੰ ਉਸ ਦੇ ਘਰ ਭੇਜਿਆ ਗਿਆ ਤਾਂ ਪਰਿਵਾਰ ਵਾਲਿਆਂ ਨੇ ਲਾਸ਼ ਲੈਣ ਤੋਂ ਮਨਾ ਕਰ ਦਿੱਤਾ। ਪਰਿਵਾਰ ਨੇ ਲਾਸ਼ ਨੂੰ ਸਿੱਧੇ ਸ਼ਮਸ਼ਾਨਘਾਟ ਲੈ ਕੇ ਜਾਣ ਨੂੰ ਕਿਹਾ, ਜਿਸ ਤੋਂ ਬਾਅਦ ਲਾਸ਼ ਨੂੰ ਵਾਪਸ ਮੈਡੀਕਲ ਕਾਲਜ ਲਿਆਂਦਾ ਗਿਆ, ਜਿੱਥੇ ਮੁੱਖ ਮੈਡੀਕਲ ਅਧਿਕਾਰੀ ਨੇ ਦੱਸਿਆ ਕਿ ਪਵਨ ਕੋਰੋਨਾ ਤੋਂ ਪੀੜਤ ਨਹੀਂ ਸੀ। 

ਇਹ ਵੀ ਪੜ੍ਹੋ– ਸ਼ਰਮਨਾਕ ਘਟਨਾ: ਕੋਰੋਨਾ ਨਾਲ ਹੋਈ ਮੌਤ, ਪੀ. ਪੀ. ਈ. ਕਿੱਟ ਪਹਿਨ ਕੇ ਨਦੀ ’ਚ ਸੁੱਟੀ ਲਾਸ਼

ਓਧਰ ਸ਼ਹਿਰ ਦੇ ਰਾਮਚੰਦਰ ਮਿਸ਼ਨ ਥਾਣਾ ਖੇਤਰ ਦੇ ਮਿਸ਼ਰੀਪੁਰ ਪਿੰਡ ਦੇ ਰਹਿਣ ਵਾਲੇ ਪਿੰਡ ਪ੍ਰਧਾਨ ਰੂਪਰਾਮ ਵਰਮਾ ਨੇ ਸੋਮਵਾਰ ਨੂੰ ਦੱਸਿਆ ਕਿ ਗੁਆਂਢ ’ਚ ਰਹਿਣ ਵਾਲੇ ਉਨ੍ਹਾਂ ਦੇ ਭਤੀਜੇ ਪਵਨ ਦੀ 26 ਮਈ ਨੂੰ ਸਿਹਤ ਵਿਗੜਨ ਕਾਰਨ ਉਸ ਨੂੰ ਮੈਡੀਕਲ ਕਾਲਜ ’ਚ ਦਾਖ਼ਲ ਕਰਾਇਆ ਗਿਆ ਅਤੇ 27 ਮਈ ਨੂੰ ਉਸ ਦੀ ਕੋਵਿਡ-19 ਦੀ ਜਾਂਚ ਕੀਤੀ ਗਈ। ਜਿਸ ’ਚ ਉਸ ਦੇ ਪੀੜਤ ਹੋਣ ਦੀ ਪੁਸ਼ਟੀ ਹੋਈ ਸੀ। ਉਨ੍ਹਾਂ ਦੱਸਿਆ ਕਿ 29 ਮਈ ਨੂੰ ਹਾਲਤ ਵਿਗੜਨ ਕਾਰਨ ਇਲਾਜ ਦੌਰਾਨ ਹਸਪਤਾਲ ’ਚ ਹੀ ਪਵਨ ਦੀ ਮੌਤ ਹੋ ਗਈ ਅਤੇ ਲਾਸ਼ ਨੂੰ ਵਾਹਨ ਤੋਂ ਉਸ ਦੇ ਘਰ ਭੇਜਿਆ ਗਿਆ ਪਰ ਕੋਰੋਨਾ ਵਾਇਰਸ ਤੋਂ ਪੀੜਤ ਦੱਸੇ ਜਾਣ ਦੀ ਵਜ੍ਹਾ ਕਰ ਕੇ ਪਰਿਵਾਰ ਅਤੇ ਮੁਹੱਲੇ ਦੇ ਲੋਕਾਂ ਨੇ ਵਾਹਨ ਡਰਾਈਵਰ ਨੂੰ ਲਾਸ਼ ਨੂੰ ਸਿੱਧਾ ਸ਼ਮਸ਼ਾਨਘਾਟ ਤੱਕ ਪਹੁੰਚਾਉਣ ਨੂੰ ਕਿਹਾ ਪਰ ਉਸ ਨੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। 

ਇਹ ਵੀ ਪੜ੍ਹੋ– ਹੱਸਦੇ-ਖੇਡਦੇ ਪਰਿਵਾਰ ’ਤੇ ‘ਕੋਰੋਨਾ’ ਦਾ ਗ੍ਰਹਿਣ, 25 ਦਿਨ ’ਚ ਤਿੰਨ ਸਕੇ ਭਰਾਵਾਂ ਸਮੇਤ ਮਾਂ ਨੇ ਤੋੜਿਆ ਦਮ

ਪ੍ਰਧਾਨ ਨੇ ਦੱਸਿਆ ਕਿ ਉਸ ਤੋਂ ਬਾਅਦ ਵਾਹਨ ਡਰਾਈਵਰ ਲਾਸ਼ ਨੂੰ ਵਾਪਸ ਮੈਡੀਕਲ ਕਾਲਜ ਲੈ ਗਿਆ। ਬਾਅਦ ਵਿਚ ਮੈਡੀਕਲ ਕਾਲਜ ਦੇ ਮੁੱਖ ਮੈਡੀਕਲ ਅਧਿਕਾਰੀ ਡਾਕਟਰ ਯੂ. ਪੀ. ਸਿਨਹਾ ਨੇ ਫੋਨ ’ਤੇ ਉਨ੍ਹਾਂ ਨੂੰ ਦੱਸਿਆ ਕਿ ਪਵਨ ਕੋਵਿਡ-19 ਤੋਂ ਪੀੜਤ ਨਹੀਂ ਸੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਿਚਾਲੇ ਭੁਲੇਖੇ ਦੀ ਸਥਿਤੀ ਪੈਦਾ ਹੋ ਗਈ, ਕਿਉਂਕਿ 28 ਮਈ ਨੂੰ ਪਵਨ ਕੋਰੋਨਾ ਪੀੜਤ ਦੱਸਿਆ ਗਿਆ ਅਤੇ 29 ਮਈ ਨੂੰ ਉਸ ਦੀ ਮੌਤ ਮਗਰੋਂ ਪੀੜਤ ਨਹੀਂ ਦੱਸਿਆ ਜਾ ਰਿਹਾ ਹੈ। ਮੈਡੀਕਲ ਕਾਲਜ ਦੀ ਜਨਸੰਪਰਕ ਅਧਿਕਾਰੀ ਡਾ. ਪੂਜਾ ਤ੍ਰਿਪਾਠੀ ਨੇ ਦੱਸਿਆ ਕਿ ਇਸ ਸਬੰਧ ਵਿਚ ਮੁੱਖ ਮੈਡੀਕਲ ਅਧਿਕਾਰੀ ਡਾ. ਸਿਨਹਾ ਨਾਲ ਉਨ੍ਹਾਂ ਦੀ ਗੱਲ ਹੋਈ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਮਰੀਜ਼ ਪਹਿਲਾਂ ਤੋਂ ਹੀ ਪੀੜਤ ਸੀ, ਜਿਸ ਨੂੰ ਪਰਿਵਾਰ ਵਾਲਿਆਂ ਨੇ ਲੁਕਾਇਆ ਸੀ। ਬਾਅਦ ਵਿਚ ਮੈਡੀਕਲ ਕਾਲਜ ’ਚ ਹੋਈ ਜਾਂਚ ਵਿਚ ਉਸ ’ਚ ਇਨਫੈਕਸ਼ਨ ਨਹੀਂ ਪਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਨੂੰ ਸਮਝਾਉਣ ਮਗਰੋਂ ਮਿਸ਼ਰੀਪੁਰ ਦੇ ਪਿੰਡ ਪ੍ਰਧਾਨ ਰੂਪ ਰਾਮ ਵਰਮਾ ਦੇ ਸਹਿਯੋਗ ਨਾਲ ਮਿ੍ਰਤਕ ਦਾ ਅੰਤਿਮ ਸੰਸਕਾਰ ਕਰਵਾ ਦਿੱਤਾ ਗਿਆ। 

ਇਹ ਵੀ ਪੜ੍ਹੋ– ਗੈਰ-ਮੁਸਲਿਮ ਸ਼ਰਨਾਰਥੀਆਂ ਨੂੰ ਮਿਲੇਗੀ ਭਾਰਤ ਦੀ ਨਾਗਰਿਕਤਾ, ਕੇਂਦਰ ਨੇ ਚੁੱਕਿਆ ਵੱਡਾ ਕਦਮ


author

Tanu

Content Editor

Related News