ਪਰਿਵਾਰ ਦੇ 9 ਮੈਂਬਰਾਂ ਨੂੰ ਖਾਣੇ ''ਚ ਦਿੱਤਾ ਜ਼ਹਿਰ, ਫਿਰ ਜੀਜੇ ਨਾਲ ਦੌੜ ਗਈ 3 ਬੱਚਿਆਂ ਦੀ ਮਾਂ

Sunday, Mar 28, 2021 - 04:56 PM (IST)

ਪਰਿਵਾਰ ਦੇ 9 ਮੈਂਬਰਾਂ ਨੂੰ ਖਾਣੇ ''ਚ ਦਿੱਤਾ ਜ਼ਹਿਰ, ਫਿਰ ਜੀਜੇ ਨਾਲ ਦੌੜ ਗਈ 3 ਬੱਚਿਆਂ ਦੀ ਮਾਂ

ਭਿੰਡ- ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ 'ਚ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪਿਆਰ 'ਚ ਪਾਗਲ ਇਕ ਵਿਆਹੁਤਾ ਆਪਣੇ 2 ਬੱਚਿਆਂ ਸਮੇਤ ਪੂਰੇ ਪਰਿਵਾਰ ਨੂੰ ਜ਼ਹਿਰੀਲਾ ਪਦਾਰਥ ਖੁਆ ਕੇ ਜੀਜੇ ਨਾਲ ਦੌੜ ਗਏ। ਜ਼ਹਿਰੀਲਾ ਪਦਾਰਥ ਖਾਣ ਨਾਲ ਪਰਿਵਾਰ ਦੇ 9 ਦੇ 9 ਮੈਂਬਰ ਬੇਹੋਸ਼ ਹੋ ਗਏ, ਜਿਨ੍ਹਾਂ ਨੂੰ ਸਵੇਰੇ ਗੁਆਂਢੀਆਂ ਨੇ ਬੇਹੋਸ਼ੀ ਦੀ ਹਾਲਤ 'ਚ ਮੇਹਗਾਂਵ ਹਸਪਤਾਲ 'ਚ ਦਾਖ਼ਲ ਕਰਵਾਇਆ। ਜਿੱਥੋਂ ਉਨ੍ਹਾਂ ਨੂੰ ਗਵਾਲੀਅਰ ਰੈਫ਼ਰ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਮੇਹਗਾਂਵ ਵਾਸੀ ਰੇਸ਼ਮਾ ਬਾਨੋ ਦਾ ਵਿਆਹ 2008 'ਚ ਬਰਾਸੋਂ ਥਾਣਾ ਅਧੀਨ ਆਉਣ ਵਾਲੇ ਹਿਸਾਰ ਪਿੰਡ ਦੇ ਮੁੰਸ਼ੀ ਖਾਨ ਦੇ ਪੁੱਤ ਆਵਿਦ ਨਾਲ ਹੋਇਆ ਸੀ ਪਰ 2015 'ਚ ਇਕ ਸੜਕ ਹਾਦਸੇ ਰੇਸ਼ਮਾ ਦੇ ਪਤੀ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਰੇਸ਼ਮਾ ਦਾ ਵਿਆਹ ਦਿਓਰ ਜਾਵੇਦ ਨਾਲ ਕਰ ਦਿੱਤਾ ਗਿਆ ਸੀ। ਉੱਥੇ ਹੀ ਰੇਸ਼ਮਾ  ਆਪਣੇ ਜੀਜੇ ਨਾਲ ਪਿਆਰ ਕਰਦੀ ਸੀ, ਜੋ ਵਿਆਹ ਦੇ ਬਾਅਦ ਵੀ ਜਾਰੀ ਰਿਹਾ। 

PunjabKesariਪਰਿਵਾਰ ਵਾਲਿਆਂ ਅਨੁਸਾਰ, ਰੇਸ਼ਮਾ ਨੇ ਰਾਤ ਨੂੰ ਖਾਣਾ ਬਣਾਇਆ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਖੁਆਇਆ। ਖਾਣਾ ਖਾਣ ਤੋਂ ਬਾਅਦ ਸਾਰੇ ਸੌਣ ਚੱਲੇ ਗਏ। ਸਵੇਰੇ ਜਦੋਂ ਕਾਫ਼ੀ ਦੇਰ ਤੱਕ ਕੋਈ ਨਹੀਂ ਜਾਗਿਆ ਤਾਂ ਗੁਆਂਢੀਆਂ ਨੂੰ ਸ਼ੱਕ ਹੋਇਆ। ਉਨ੍ਹਾਂ ਨੇ ਘਰ ਦੇ ਅੰਦਰ ਦੇਖਿਆ ਤਾਂ ਪੂਰਾ ਪਰਿਵਾਰ ਬੇਹੋਸ਼ੀ ਦੀ ਹਾਲਤ 'ਚ ਪਿਆ ਹੋਇਆ ਸੀ। ਇਸ ਵਿਚ ਪਤਾ ਲੱਗਾ ਕਿ ਰੇਸ਼ਮਾ ਆਪਣੇ ਸਭ ਤੋਂ ਛੋਟੇ ਪੁੱਤ ਨਾਲ ਗਾਇਬ ਸੀ, ਜਦੋਂ ਕਿ 2 ਬੱਚੇ ਬੇਹੋਸ਼ ਪਾਏ ਗਏ। ਬੇਹੋਸ਼ੀ ਦੀ ਹਾਲਤ 'ਚ ਘਰ ਦੇ ਮੁਖੀਆ ਮੁੰਸ਼ੀ ਖਾਨ, ਪੁੱਤ ਇਲਿਆਸ਼, ਜਾਵੇ, ਗੁੱਡੀ, ਜੀਸ਼ਾਨ, ਕਾਮਿਲ, ਆਫ਼ਰੀਨ, ਆਸ਼ਨਾ, ਵੇਨਾਮ ਨੂੰ ਗੁਆਂਢੀਆਂ ਨੇ ਮੇਹਗਾਂਵ ਹਸਪਤਾਲ 'ਚ ਦਾਖ਼ਲ ਕਰਵਾਇਆ। ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਗਵਾਲੀਅਰ ਰੈਫਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਇਸ ਉਮੀਦਵਾਰ ਨੇ ਕੀਤੇ ਅਨੋਖੇ ਚੋਣ ਵਾਅਦੇ, ਕਿਹਾ- ਲੋਕਾਂ ਨੂੰ ਕਰਾਵਾਂਗੇ ਚੰਨ ਦੀ ਸੈਰ


author

DIsha

Content Editor

Related News