ਪਾਕਿਸਤਾਨ ਚਲੇ ਜਾਓ ਕਹਿ ਕੇ ਘਰ ਦਾਖਲ ਹੋਏ ਬਦਮਾਸ਼ਾਂ ਨੇ ਕੀਤੀ ਕੁੱਟਮਾਰ

03/23/2019 11:58:40 AM

ਗੁਰੂਗ੍ਰਾਮ-ਹੋਲੀ ਦੀ ਸ਼ਾਮ ਨੂੰ ਜਦੋਂ ਲੋਕ ਤਿਉਹਾਰ ਮਨਾ ਕੇ ਆਰਾਮ ਕਰ ਸੀ ਤਾਂ ਉਸ ਸਮੇਂ ਹਰਿਆਣਾ ਦੇ ਗੁਰੂਗ੍ਰਾਮ ਦੇ ਇੱਕ ਘਰ 'ਚ ਗੁਆਂਢੀਆਂ ਦੇ ਹੀ 20-25 ਬਦਮਾਸ਼ਾਂ ਨੇ ਪਹਿਲਾਂ ਤਾਂ ਘਰ 'ਤੇ ਕਾਫੀ ਪੱਥਰ ਮਾਰੇ ਅਤੇ ਫਿਰ ਮੌਜੂਦਾ ਪਰਿਵਾਰ ਦੀ ਕੁੱਟ ਮਾਰ ਵੀ ਕੀਤੀ। ਕ੍ਰਿਕੇਟ ਨੂੰ ਲੈ ਕੇ ਸ਼ੁਰੂ ਹੋਏ ਲੜਾਈ ਇੰਨੀ ਵੱਧ ਗਈ ਕਿ ਪਰਿਵਾਰ ਨੂੰ ਪਾਕਿਸਤਾਨ ਚਲੇ ਜਾਣ ਦੀਆਂ ਧਮਕੀਆਂ ਤੱਕ ਸੁਣਨੀਆਂ ਪਈਆਂ। ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕੀਤੀ ਹੈ। ਇਸ ਸੰਬੰਧੀ ਇਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ। 

PunjabKesari

ਰਿਪੋਰਟ ਮੁਤਾਬਕ ਮੁਹੰਮਦ ਅਖਤਰ ਨੇ ਦੱਸਿਆ ਹੈ ਕਿ ਭੂਪ ਸਿੰਘ ਨਗਰ ਕਾਲੋਨੀ ਦੀ ਗਲੀ ਨੰਬਰ 2 'ਚ ਰਹਿਣ ਵਾਲਾ ਉਸ ਦਾ ਭਤੀਜਾ ਦਿਲਸ਼ਾਦ ਵੀਰਵਾਰ ਦੁਪਹਿਰ ਨੂੰ ਕਾਲੋਨੀ 'ਚ ਹੀ ਕ੍ਰਿਕਟ ਖੇਡਣ ਗਿਆ ਸੀ। ਕ੍ਰਿਕੇਟ ਖੇਡਦੇ ਸਮੇਂ ਦਿਲਸ਼ਾਦ ਦੀ ਕੁਝ ਲੋਕਾਂ ਨਾਲ ਲੜਾਈ ਹੋ ਗਈ। ਦਿਲਸ਼ਾਦ ਮੁਤਾਬਕ ਦੱਸਿਆ ਕਿ ਕੁਝ ਬਾਈਕ ਸਵਾਰ ਬਦਮਾਸ਼ ਆਏ ਅਤੇ ਕਹਿਣ ਲੱਗੇ ਕਿ ਤੁਸੀਂ ਲੋਕ ਇੱਥੇ ਕੀ ਕਰ ਰਹੇ ਹੋ? ਤੁਸੀਂ ਪਾਕਿਸਤਾਨ ਜਾਓ। ਇਸ 'ਤੇ ਥੋੜੀ ਜਿਹੀ ਬਹਿਸ ਹੋਈ ਅਤੇ ਜਿਸ ਤੋਂ ਬਾਅਦ ਦਿਲਸ਼ਾਦ ਘਰ ਵਾਪਿਸ ਆ ਗਿਆ।ਫਿਰ ਕੁਝ ਸਮੇਂ ਬਾਅਦ ਦੇਰ ਸ਼ਾਮ 20-25 ਨੌਜਵਾਨ ਉਨ੍ਹਾਂ ਦੇ ਘਰ ਪਹੁੰਚੇ ਅਤੇ ਪਹਿਲਾਂ ਤਾਂ ਘਰ 'ਤੇ ਪਹਿਲਾਂ ਪੱਥਰ ਮਾਰਨ ਲੱਗੇ ਅਤੇ ਫਿਰ ਮੌਜੂਦ ਪਰਿਵਾਰ ਨੂੰ ਡੰਡਿਆ, ਹਾਕੀ ਨਾਲ ਕੁੱਟਮਾਰ ਵੀ ਕੀਤੀ । ਇਸ ਕਾਰਨ 2 ਬੱਚਿਆ ਸਮੇਤ 12 ਲੋਕ ਜ਼ਖਮੀ ਹੋ ਗਏ।

PunjabKesari

ਪੀੜਤ ਪਰਿਵਾਰ ਮੁਤਾਬਕ ਪੁਲਸ ਨੂੰ ਲਗਾਤਾਰ ਫੋਨ ਕੀਤਾ ਗਿਆ ਪਰ ਸਮੇਂ 'ਤੇ ਪੁਲਸ ਨਹੀ ਪਹੁੰਚੀ ਪਰ ਬਦਮਾਸ਼ ਕੁੱਟ ਮਾਰ ਕਰਨ ਤੋਂ ਬਾਅਦ 25 ਹਜ਼ਾਰ ਰੁਪਏ ਕੈਸ਼, ਸੋਨੇ ਦੀ ਚੈਨ ਅਤੇ ਕੁਝ ਹੋਰ ਸਮਾਨ ਲੈ ਕੇ ਫਰਾਰ ਹੋ ਗਏ। ਫਿਲਹਾਲ ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

PunjabKesari


Iqbalkaur

Content Editor

Related News