ਪਰਿਵਾਰ ਦੇ ਇਕ ਮੈਂਬਰ ਤੋਂ ਦੂਜੇ ਤੱਕ ਜਾ ਰਹੀ ਇਹ ਗੰਭੀਰ ਬੀਮਾਰੀ ! Genes ਕਾਰਨ ਵਧ ਰਿਹੈ ਖ਼ਤਰਾ
Wednesday, Dec 31, 2025 - 11:33 AM (IST)
ਨੈਸ਼ਨਲ ਡੈਸਕ- ਮਾੜੀਆਂ ਖਾਣ-ਪੀਣ ਦੀਆਂ ਆਦਤਾਂ ਅਤੇ ਵਿਗੜਦੀ ਜੀਵਨ ਸ਼ੈਲੀ ਕਾਰਨ ਹਾਈਪਰਟੈਂਸਨ (ਹਾਈ ਬਲੱਡ ਪ੍ਰੈਸ਼ਰ) ਹੁਣ ਇਕ ਪਰਿਵਾਰਕ ਬੀਮਾਰੀ ਬਣਦਾ ਜਾ ਰਿਹਾ ਹੈ। ਇਕ ਨਵੇਂ ਅਧਿਐਨ ’ਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਕਿ ਜੇਕਰ ਪਰਿਵਾਰ ਦੇ ਕਿਸੇ ਇਕ ਮੈਂਬਰ ਨੂੰ ਹਾਈ ਬਲੱਡ ਪ੍ਰੈਸ਼ਰ ਹੈ ਤਾਂ ਹੋਰ ਮੈਂਬਰਾਂ ਨੂੰ ਵੀ ਇਹ ਬੀਮਾਰੀ ਹੋਣ ਦਾ ਜ਼ੋਖਮ ਹੋਰ ਵਧ ਜਾਂਦਾ ਹੈ। ਅਧਿਐਨ 'ਚ ਦੱਸਿਆ ਗਿਆ ਹੈ ਕਿ ਜੇਕਰ ਖੂਨ ਦਾ ਰਿਸ਼ਤਾ ਹੈ ਤਾਂ ਹਾਈ ਬਲੱਡ ਪ੍ਰੈਸ਼ਰ ਦਾ ਜ਼ੋਖਮ ਹੋਰ ਵਧ ਜਾਂਦਾ ਹੈ। ਜਿਨ੍ਹਾਂ ਪਰਿਵਾਰਾਂ ਵਿਚ ਖੂਨ ਦੇ ਰਿਸ਼ਤੇਦਾਰਾਂ ਨੂੰ ਇਹ ਬੀਮਾਰੀ ਹੁੰਦੀ ਹੈ, ਉੱਥੇ ਦੂਜੇ ਮੈਂਬਰਾਂ ਵਿਚ ਹਾਈ ਬਲੱਡ ਪ੍ਰੈਸ਼ਰ ਹੋਣ ਦਾ ਜ਼ੋਖਮ 1.28 ਗੁਣਾ ਵੱਧ ਪਾਇਆ ਗਿਆ ਹੈ। ਉੱਥੇ ਹੀ ਵਿਆਹ ਨਾਲ ਸਬੰਧਤ ਪਰਿਵਾਰਾਂ ਵਿਚ ਇਹ ਜ਼ੋਖਮ 1.37 ਗੁਣਾ ਤੱਕ ਵਧ ਜਾਂਦਾ ਹੈ।
ਦੋ ਸੰਸਥਾਵਾਂ ਨੇ ਮਿਲ ਕੇ ਕੀਤਾ ਅਧਿਐਨ
ਇਹ ਅਧਿਐਨ ਅਮਰੀਕਾ ਦੀ ਅਟਲਾਂਟਾ ਯੂਨੀਵਰਸਿਟੀ, ਦਿੱਲੀ ਦੇ ਸੈਂਟਰ ਫਾਰ ਕ੍ਰੋਨਿਕ ਡਿਜ਼ੀਜ਼ ਕੰਟਰੋਲ ਅਤੇ ਦਿੱਲੀ ਦੇ ਏਮਜ਼ ਦੇ ਡਾਕਟਰਾਂ ਵੱਲੋਂ ਮਿਲ ਕੇ ਕੀਤਾ ਗਿਆ ਹੈ। ਅਧਿਐਨ ਵਿਚ ਉਨ੍ਹਾਂ ਪਰਿਵਾਰਾਂ ਨੂੰ ਸ਼ਾਮਲ ਕੀਤਾ ਗਿਆ, ਜਿੱਥੇ ਘੱਟੋ-ਘੱਟ 2 ਜਾਂ ਉਸ ਨਾਲੋਂ ਵੱਧ ਮੈਂਬਰ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਸਨ। ਰਿਪੋਰਟ ਵਿਚ ਇਹ ਵੀ ਖੁਲਾਸਾ ਹੋਇਆ ਹੈ ਕਿ ਜਿਨ੍ਹਾਂ ਪਰਿਵਾਰਾਂ ਵਿਚ ਪਹਿਲਾਂ ਹਾਈ ਬਲੱਡ ਪ੍ਰੈਸ਼ਰ ਦਾ ਕੋਈ ਮਾਮਲਾ ਨਹੀਂ ਸੀ ਪਰ ਜੇਕਰ ਉੱਥੇ ਰਹਿਣ ਵਾਲੇ ਕਿਸੇ ਵਿਅਕਤੀ ਨੂੰ ਇਹ ਬਿਮਾਰੀ ਹੋ ਜਾਂਦੀ ਹੈ ਤਾਂ ਦੂਜੇ ਮੈਂਬਰਾਂ ਵਿਚ ਇਹ ਬਿਮਾਰੀ ਹੋਣ ਦਾ ਜ਼ੋਖਮ 1.39 ਗੁਣਾ ਵਧ ਜਾਂਦਾ ਹੈ।
ਇਸ ਬੀਮਾਰੀ ਤੋਂ ਪੀੜਤ ਲੋਕਾਂ ਨੂੰ ਡਾਕਟਰਾਂ ਦੀ ਸਲਾਹ
ਰਿਪੋਰਟ ਵਿਚ ਕਿਹਾ ਗਿਆ ਹੈ ਕਿ 48.4 ਫੀਸਦੀ ਹਾਈਪਰਟੈਨਸ਼ਨ ਪੀੜਤਾਂ ਦੇ ਪਰਿਵਾਰਾਂ ਵਿਚ ਘੱਟੋ-ਘੱਟ ਇਕ ਹੋਰ ਮੈਂਬਰ ਵੀ ਇਸ ਬੀਮਾਰੀ ਤੋਂ ਮਿਲਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਪਰਿਵਾਰ ਵਿਚ ਕਿਸੇ ਨੂੰ ਹਾਈ ਬਲੱਡ ਪ੍ਰੈਸ਼ਰ ਹੈ ਤਾਂ ਦੂਜੇ ਮੈਂਬਰਾਂ ਨੂੰ ਵੀ ਰੈਗਲਰ ਜਾਂਚ ਕਰਵਾਉਣੀ ਚਾਹੀਦੀ ਹੈ। ਸੰਤੁਲਿਤ ਖੁਰਾਕ, ਘੱਟ ਲੂਣ ਖਾਣਾ, ਰੈਗੂਲਰ ਕਸਰਤ ਅਤੇ ਤਣਾਅ ਤੋਂ ਬਚਾਅ ਹੀ ਇਸ ਬੀਮਾਰੀ ਨੂੰ ਰੋਕਣ ਦੇ ਸਭ ਤੋਂ ਵਧੀਆ ਤਰੀਕੇ ਹਨ।
ਦੇਸ਼ ਵਿਚ ਹਰ ਚੌਥਾ ਵਿਅਕਤੀ ਹਾਈਪਰਟੈਨਸ਼ਨ ਦਾ ਸ਼ਿਕਾਰ
- ਅਧਿਐਨ ਅਨੁਸਾਰ ਦੇਸ਼ ’ਚ 25.8 ਫੀਸਦੀ ਆਬਾਦੀ ਹਾਈਪਰਟੈਨਸ਼ਨ ਤੋਂ ਪੀੜਤ ਹੈ
- 19.9 ਫੀਸਦੀ ਲੋਕਾਂ ਨੂੰ ਆਪਣੀ ਬਿਮਾਰੀ ਬਾਰੇ ਪਤਾ ਹੈ
- 15.9 ਫੀਸਦੀ ਲੋਕ ਅਜੇ ਵੀ ਇਸ ਤੋਂ ਅਣਜਾਣ ਹਨ
- ਹਾਈਪਰਟੈਨਸ਼ਨ ਤੋਂ ਪੀੜਤ ਲੋਕਾਂ ਵਿਚ 18 ਤੋਂ 39 ਸਾਲ ਦੀ ਉਮਰ ਦੇ 29.4 ਫੀਸਦੀ ਨੌਜਵਾਨ ਵੀ ਸ਼ਾਮਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
