ਅੰਮ੍ਰਿਤਸਰ ਜ਼ਿਲੇ ’ਚ 5 ਫੂਡ ਸੇਫਟੀ ਅਫ਼ਸਰਾਂ ਦੀ ਤਾਇਨਾਤੀ
Thursday, Jul 02, 2026 - 02:41 PM (IST)
ਅੰਮ੍ਰਿਤਸਰ (ਅਵਧੇਸ਼)- ਤਿਉਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਸਿਹਤ ਵਿਭਾਗ ਨੇ ਮਿਲਾਵਟਖੋਰੀ ਨੂੰ ਰੋਕਣ ਲਈ ਸਾਰੀਆਂ ਪੋਸਟਾਂ ’ਤੇ ਫੂਡ ਸੇਫਟੀ ਅਫ਼ਸਰਾਂ ਦੀ ਤਾਇਨਾਤੀ ਕਰ ਦਿੱਤੀ ਹੈ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਵੱਧ ਤੋਂ ਵੱਧ ਛਾਪੇਮਾਰੀ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕੇ।
ਇਹ ਵੀ ਪੜ੍ਹੋ-ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀ ਦੀ ਤਲਾਸ਼ੀ ਲੈਣ 'ਤੇ ਉਡੇ ਹੋਸ਼
ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ 7 ਫੂਡ ਸੇਫਟੀ ਐਕਟ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ, ਜਿਸ ਤਹਿਤ ਅੰਮ੍ਰਿਤਸਰ (ਰਜਨੀ) ਨੂੰ ਅੰਮ੍ਰਿਤਸਰ-1 ਵਿਚ ਤਾਇਨਾਤ ਕੀਤਾ ਗਿਆ ਹੈ, ਜਿਸ ਵਿਚ ਥਾਣਾ ਏ, ਬੀ, ਸੀ, ਡੀ, ਈ, ਇਸਲਾਮਾਬਾਦ ਅਤੇ ਗੇਟ ਹਕੀਮਾਂ ਦੇ ਇਲਾਕੇ ਆਉਂਦੇ ਹਨ। ਇਸੇ ਤਰ੍ਹਾਂ ਅੰਮ੍ਰਿਤਸਰ-2 ਵਿਚ ਸਿਮਰਨਜੀਤ ਸਿੰਘ ਨੂੰ ਤਾਇਨਾਤ ਕੀਤਾ ਗਿਆ ਹੈ, ਜਿਸ ਦੇ ਅਧਿਕਾਰ ਖੇਤਰ ਵਿੱਚ ਥਾਣਾ ਕੋਤਵਾਲੀ, ਮਕਬੂਲਪੁਰਾ, ਮੋਹਕਮਪੁਰਾ, ਕੰਟੋਨਮੈਂਟ ਅਤੇ ਛੇਹਰਟਾ ਦੇ ਇਲਾਕੇ ਆਉਂਦੇ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ ਦੇ ਡਾਕ ਘਰਾਂ 'ਚ ਐਤਵਾਰ ਤੇ ਸਰਕਾਰੀ ਛੁੱਟੀਆਂ ਰੱਦ, ਜਾਣੋ ਵਜ੍ਹਾ
ਇਸੇ ਤਰ੍ਹਾਂ ਅੰਮ੍ਰਿਤਸਰ-3 ਵਿੱਚ ਕਮਲਦੀਪ ਕੌਰ ਨੂੰ ਤਾਇਨਾਤ ਕੀਤਾ ਗਿਆ ਹੈ, ਜਿਸ ਵਿੱਚ ਬਾਬਾ ਬਕਾਲਾ ਅਤੇ ਜੰਡਿਆਲਾ ਗੁਰੂ ਆਉਂਦੇ ਹਨ। ਅੰਮ੍ਰਿਤਸਰ-4 ਵਿੱਚ ਅਮਨਦੀਪ ਸਿੰਘ ਦੀ ਤਾਇਨਾਤ ਕੀਤੀ ਗਈ ਹੈ, ਜਿਸ ਦੇ ਇਲਾਕਿਆਂ ਵਿੱਚ ਅਜਨਾਲਾ, ਘਰਿੰਡਾ, ਰਾਜਾਸਾਂਸੀ ਅਤੇ ਏਅਰਪੋਰਟ ਸ਼ਾਮਲ ਹਨ। ਅੰਮ੍ਰਿਤਸਰ-5 ਵਿੱਚ ਪਹਿਲਾਂ ਤੋਂ ਹੀ ਸਤਨਾਮ ਸਿੰਘ ਤਾਇਨਾਤ ਹਨ, ਜਿਨ੍ਹਾਂ ਦੇ ਅਧੀਨ ਵੇਰਕਾ, ਕੱਥੂਨੰਗਲ, ਥਾਣਾ ਸਦਰ, ਸਿਵਲ ਲਾਈਨ ਅਤੇ ਮਜੀਠਾ ਦੇ ਇਲਾਕੇ ਆਉਂਦੇ ਹਨ। ਸਿਹਤ ਵਿਭਾਗ ਨੇ ਨਵੀਂ ਤਾਇਨਾਤੀ ਵਾਲੀ ਥਾਂ ’ਤੇ ਤੁਰੰਤ ਰਿਪੋਰਟ ਕਰਨ ਦੀ ਹਦਾਇਤ ਜਾਰੀ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ 'ਚ ਚੱਲ ਰਿਹਾ ਸੀ ਹੈਰਾਨੀਜਨਕ ਕਾਰਾ, ਜੇਲ੍ਹ ਵਾਰਡਰ ਹੋਇਆ ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
