ਕਤਰ ’ਚ ਸਜ਼ਾ ਭੁਗਤ ਰਹੇ ਸਾਬਕਾ ਅਧਿਕਾਰੀਆਂ ਦੇ ਪਰਿਵਾਰਾਂ ਨੇ ਭਾਵੁਕ ਮੁਹਿੰਮ ਕੀਤੀ ਸ਼ੁਰੂ

Monday, Oct 30, 2023 - 12:59 PM (IST)

ਕਤਰ ’ਚ ਸਜ਼ਾ ਭੁਗਤ ਰਹੇ ਸਾਬਕਾ ਅਧਿਕਾਰੀਆਂ ਦੇ ਪਰਿਵਾਰਾਂ ਨੇ ਭਾਵੁਕ ਮੁਹਿੰਮ ਕੀਤੀ ਸ਼ੁਰੂ

ਨਵੀਂ ਦਿੱਲੀ (ਵਿਸ਼ੇਸ਼)- ਇਹ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਹੈ ਕਿ ਭਾਰਤੀ ਸਮੁੰਦਰੀ ਫੌਜ ਦੇ ਅੱਠ ਸਾਬਕਾ ਅਧਿਕਾਰੀਆਂ ਨੂੰ ਕਿਸੇ ਹੋਰ ਦੇਸ਼ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਸ ਕਾਰਨ ਉਨ੍ਹਾਂ ਅਧਿਕਾਰੀਆਂ ਦੇ ਪਰਿਵਾਰ ਸਦਮੇ ਵਿਚ ਹਨ ਅਤੇ ਪੂਰੇ ਦੇਸ਼ ਨੂੰ ਧੱਕਾ ਲੱਗਾ ਹੈ। ਇਨ੍ਹਾਂ ਸਾਬਕਾ ਅਧਿਕਾਰੀਆਂ ਦੇ ਬਚਾਅ ਵਿਚ ਉਨ੍ਹਾਂ ਦੀਆਂ ਪਤਨੀਆਂ ਅਤੇ ਉਨ੍ਹਾਂ ਨਾਲ ਸਿਖਲਾਈ ਲੈਣ ਵਾਲੇ ਸਾਬਕਾ ਅਫ਼ਸਰਾਂ ਨੇ ਇਕ ਭਾਵੁਕ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ-   ਕਤਰ 'ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ 8 ਭਾਰਤੀਆਂ ਦੇ ਪਰਿਵਾਰਾਂ ਨੂੰ ਮਿਲੇ ਜੈਸ਼ੰਕਰ, ਦਿੱਤਾ ਇਹ ਭਰੋਸਾ

ਭਾਰਤੀ ਸਮੁੰਦਰੀ ਫੌਜ ਦੇ ਸਾਬਕਾ ਏਵੀਏਟਰ ਕਮਾਂਡਰ ਕੇ. ਪੀ. ਸੰਜੀਵ ਕੁਮਾਰ ਨੇ ਇਕ ਬਲਾਗ ’ਚ ਕਤਰ ਦੀ ਨਿਆਂ ਪ੍ਰਣਾਲੀ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ, ਜਿਸ ਵਿਚ ਪਾਰਦਰਸ਼ਤਾ ਨਾਂ ਦੀ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਸਾਲ 30 ਅਗਸਤ ਤੋਂ ਕਤਰ ਵਿਚ ਬੰਦੀ ਹੈ ਪਰ ਕਤਰ ਸਰਕਾਰ ਨੇ ਅਜੇ ਤੱਕ ਉਸ ’ਤੇ ਲੱਗੇ ਦੋਸ਼ਾਂ ਨੂੰ ਜਨਤਕ ਨਹੀਂ ਕੀਤਾ ਹੈ। ਇਥੋਂ ਤੱਕ ਕਿ ਸਜ਼ਾ ਸੁਣਾਏ ਗਏ ਲੋਕਾਂ ਦੇ ਪਰਿਵਾਰਾਂ ਨੂੰ ਵੀ ਨਹੀਂ ਦਿਖਾਇਆ ਗਿਆ ਹੈ।

ਕੇ.ਵੀ. ਸੰਜੀਵ ਕੁਮਾਰ ਸਾਬਕਾ ਸਮੁੰਦਰੀ ਫੌਜ ਦੇ ਕਮਾਂਡਰ ਅਮਿਤ ਨਾਗਪਾਲ ਦਾ ਦੋਸਤ ਹੈ, ਜਿਸ ਨੂੰ ਕਤਰ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਉਸ ਦਾ ਕਹਿਣਾ ਹੈ ਕਿ ਐੱਨ.ਡੀ.ਏ. ਵਿਚ ਪੜ੍ਹਾਈ ਦੌਰਾਨ ਅਮਿਤ ਨਾਗਪਾਲ ਨਾਲ ਉਸ ਦੀ ਦੋਸਤੀ ਹੋ ਗਈ ਸੀ। ਦੋਵਾਂ ਨੇ ਕੋਚੀ ਵਿਚ ਇਕੱਠਿਆਂ ਟ੍ਰੇਨਿੰਗ ਲਈ ਸੀ। ਅਮਿਤ ਨਾਗਪਾਲ ਇਕ ਇਲੈਕਟ੍ਰਾਨਿਕ ਜੰਗੀ ਮਾਹਿਰ ਹੈ। ਦੁਨੀਆ ਦੀ ਫੌਜੀ ਖਬਰਾਂ ਵਾਲੀ ਅਖਬਾਰ ‘ਦ ਯੂਰੇਸ਼ੀਅਨ ਟਾਈਮਜ਼’ ਨੇ ਕਤਰ ’ਚ ਸਜ਼ਾ ਸੁਣਾਏ ਗਏ ਕਮਾਂਡਰ ਸੁਗੁਨਾਕਰ ਪਾਕਾਲਾ ਦੇ ਪਰਿਵਾਰ ਅਤੇ ਦੋਸਤਾਂ ਨਾਲ ਗੱਲਬਾਤ ਕੀਤੀ ਹੈ। ਉਸ ਦੇ ਪਿਤਾ ਅਧਿਆਪਕ ਰਹਿ ਚੁੱਕੇ ਹਨ। ਸੁਗੁਨਾਕਰ ਦੇ ਮਾਤਾ-ਪਿਤਾ ਨੂੰ ਅਜੇ ਤੱਕ ਉਸ ਨੂੰ ਦਿੱਤੀ ਗਈ ਸਜ਼ਾ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ। ਉਨ੍ਹਾਂ ਦੇ ਜੀਜਾ ਕਲਿਆਣ ਚੱਕਰਵਰਤੀ ਦੇ ਹਵਾਲੇ ਨਾਲ ਅਖਬਾਰ ਨੇ ਲਿਖਿਆ ਕਿ ਸਾਬਕਾ ਕਮਾਂਡਰ ਦੀ ਪਤਨੀ ਅਤੇ ਬੇਟਾ-ਬੇਟੀ ਸਦਮੇ ’ਚ ਹਨ ਅਤੇ ਬੀਮਾਰ ਹਨ। ਉਨ੍ਹਾਂ ਨੂੰ ਨਹੀਂ ਪਤਾ ਕਿ ਹੁਣ ਕੀ ਕਰਨਾ ਹੈ।

ਇਹ ਵੀ ਪੜ੍ਹੋ- ਦਿਲ ਦਹਿਲਾ ਦੇਣ ਵਾਲੀ ਵਾਰਦਾਤ; ਕਲਯੁੱਗੀ ਪੁੱਤ ਨੇ ਮਾਂ ਨੂੰ ਉਤਾਰਿਆ ਮੌਤ ਦੇ ਘਾਟ

ਚੰਗੇ ਸਬੰਧਾਂ ਦਾ ਕੀ ਹੋਇਆ?

ਸਾਲ 2015 ਵਿਚ ਭਾਰਤ ਅਤੇ ਕਤਰ ਵਿਚਾਲੇ ਚੰਗੇ ਸਬੰਧ ਬਣੇ ਸਨ। ਰੱਖਿਆ ਖੇਤਰ ਵਿਚ ਦੋਹਾਂ ਦੇਸ਼ਾਂ ਵਿਚਾਲੇ ਸਹਿਯੋਗ ਲਈ ਇਕ ਸਮਝੌਤਾ-ਪੱਤਰ 'ਤੇ ਹਸਤਾਖ਼ਰ ਹਏ। ਉਸ ਤੋਂ ਬਾਅਦ ਦੋਹਾ 'ਚ ਦੋਹਰਾ ਗਲੋਬਲ ਤਕਨਾਲੋਜੀ ਕੰਪਨੀ ਦੀ ਸਥਾਪਨਾ ਕੀਤੀ ਗਈ। ਇਹ ਫਰਮ ਕਤਰ ਦੇ ਹਥਿਆਰਬੰਦ ਅਧਿਕਾਰੀਆਂ ਨੂੰ ਟ੍ਰੇਨਿੰਗ ਦੇ ਰਹੀ ਸੀ। ਪਿਛਲੇ ਸਾਲ ਹੀ ਇਸ ਕੰਪਨੀ ਨੂੰ ਬੰਦ ਕਰ ਦਿੱਤਾ ਗਿਆ। ਸਾਰੇ ਕਰਮੀਆਂ ਦੀ ਨੌਕਰੀ ਖ਼ਤਮ ਕਰ ਦਿੱਤੀ ਗਈ।

ਕੁਲਭੂਸ਼ਣ ਜਾਧਵ ਦਾ ਮਾਮਲਾ ਵੀ ਠੰਡੇ ਬਸਤੇ 'ਚ

ਸਾਲ 2016 'ਚ ਪਾਕਿਸਤਾਨ ਨੇ ਭਾਰਤ ਦੇ ਜਲ ਸੈਨਾ ਦੇ ਇਕ ਸਾਬਕਾ ਅਧਿਕਾਰੀ ਕੁਲਭੂਸ਼ਣ ਜਾਧਵ ਨੂੰ ਈਰਾਨ ਦੀ ਸਰਹੱਦ ਤੋਂ ਫੜਨ ਦਾ ਦਾਅਵਾ ਕੀਤਾ ਸੀ। ਉਸ ਨੂੰ ਵੀ ਜਾਸੂਸੀ ਦਾ ਦੋਸ਼ੀ ਠਹਿਰਾ ਕੇ ਪਾਕਿਸਤਾਨ ਵਿਚ 10 ਅਪ੍ਰੈਵਲ 2017 ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਭਾਰਤ ਸਰਕਾਰ ਦਾ ਕਹਿਣਾ ਸੀ ਕਿ ਜਾਧਵ ਨੂੰ ਪਾਕਿਸਤਾਨ ਨੇ ਈਰਾਨ ਤੋਂ ਅਗਵਾ ਕੀਤਾ ਸੀ। ਉਸ ਸਮੇਂ ਇਹ ਮਾਮਲਾ ਬਹੁਤ ਜ਼ੋਰ-ਸ਼ੋਰ ਨਾਲ ਚੁੱਕਿਆ ਗਿਆ ਸੀ। ਨਤੀਜਾ ਕੌਮਾਂਤਰੀ ਅਦਾਲਤ ਨੇ ਆਖ਼ਰੀ ਫ਼ੈਸਲਾ ਆਉਣ ਤੱਕ ਉਨ੍ਹਾਂ ਦੀ ਫਾਂਸੀ ਦੀ ਸਜ਼ਾ 'ਤੇ ਰੋਕ ਲਾ ਦਿੱਤੀ ਸੀ।

ਇਹ ਵੀ ਪੜ੍ਹੋ-  ਹੱਥ 'ਚ ਦਾਤਰੀ ਤੇ ਸਿਰ 'ਤੇ ਸਾਫਾ ਬੰਨ੍ਹ ਖੇਤਾਂ 'ਚ ਝੋਨੇ ਦੀ ਕਟਾਈ ਕਰਦੇ ਆਏ ਨਜ਼ਰ ਰਾਹੁਲ ਗਾਂਧੀ

ਕਾਰਗੋ ਦਾ ਕਾਰੋਬਾਰ ਕਰ ਰਿਹਾ ਸੀ ਜਾਧਵ

ਭਾਰਤੀ ਅਧਿਕਾਰੀਆਂ ਮੁਤਾਬਕ ਕੁਲਭੂਸ਼ਣ ਈਰਾਨ ’ਚ ਕਾਰਗੋ ਦਾ ਕਾਰੋਬਾਰ ਕਰ ਰਿਹਾ ਸੀ। ਉਹ ਬੰਦਰ ਅੱਬਾਸ ਅਤੇ ਚਾਬਹਾਰ ਬੰਦਰਗਾਹਾਂ ਤੋਂ ਕੰਮ ਕਰ ਰਿਹਾ ਸੀ। ਜਾਧਵ ਨੂੰ ਈਰਾਨ-ਪਾਕਿਸਤਾਨ ਸਰਹੱਦ ਤੋਂ ਜੈਸ਼ੁਲ ਆਦਿਲ ਨਾਂ ਦੇ ਕੱਟੜਪੰਥੀ ਸੰਗਠਨ ਨੇ ਅਗਵਾ ਕਰ ਲਿਆ ਸੀ। ਇਹ ਸੰਗਠਨ ਅਲਕਾਇਦਾ ਨਾਲ ਜੁੜਿਆ ਹੋਇਆ ਹੈ। ਉਸ ਅੱਤਵਾਦੀ ਸੰਗਠਨ ਨੇ ਜਾਧਵ ਨੂੰ ਆਈ. ਐੱਸ. ਆਈ. ਨੂੰ ਵੇਚ ਦਿੱਤਾ ਸੀ। ਇਹ ਖੁਲਾਸਾ ਜਰਮਨੀ ਦੇ ਡਿਪਲੋਮੈਟ ਗੁਨਟਰ ਮੁਲਾਕ ਨੇ ਕੀਤਾ ਸੀ।

ਉਦੋਂ ਹਾਈ ਕਮਿਸ਼ਨਰ ਨੂੰ ਵੀ ਤਲਬ ਕੀਤਾ ਸੀ

ਕੁਲਭੂਸ਼ਣ ਮਾਮਲੇ ’ਚ ਫਾਂਸੀ ਦੀ ਸਜ਼ਾ ਸੁਣਾਏ ਜਾਣ ’ਤੇ ਭਾਰਤ ਸਰਕਾਰ ਨੇ ਉਸ ਸਮੇਂ ਭਾਰਤ ’ਚ ਪਾਕਿਸਤਾਨੀ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੂੰ ਤਲਬ ਕੀਤਾ ਸੀ ਅਤੇ ਡਿਮਾਰਸ਼ੇ ਜਾਰੀ ਕੀਤਾ ਸੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News