ਮੀਂਹ ਕਾਰਨ ਡਿੱਗੀ ਕੰਧ, 3 ਦੀ ਮੌਤ
Saturday, Jan 26, 2019 - 06:03 PM (IST)

ਬਸਤੀ— ਪਿਛਲੀ ਦਿਨੀਂ ਪਏ ਭਾਰੀ ਮੀਂਹ ਕਾਰਨ ਇਥੋਂ ਦੇ ਇਕ ਇਲਾਕੇ 'ਚ ਇਕ ਮਕਾਨ ਦੀ ਕੰਧ ਡਿਗਣ ਨਾਲ ਮਲਬੇ ਹੇਠਾਂ ਆਉਣ ਨਾਲ ਇਕ ਪਰਿਵਾਰ ਦੇ 3 ਲੋਕਾਂ ਦੀ ਮੌਤ ਹੋ ਗਈ ਜਦਕਿ 3 ਲੋਕ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਇਹ ਘਟਨਾ ਜ਼ਿਲ੍ਹੇ ਦੇ ਲਾਲਗੰਜ ਥਾਣਾ ਦੇ ਅਧੀਨ ਪਿੰਡ ਬਾਨਪੁਰ ਦੀ ਹੈ। ਮ੍ਰਿਤਕਾਂ 'ਚ ਚੰਦਰਭਾਨ ਚੌਹਾਨ (40), ਉਸਦੀ ਪਤਨੀ ਪ੍ਰਮਿਲਾ (38) ਤੇ ਪੁੱਤਰ (6) ਸ਼ਾਮਲ ਸਨ। ਇਹ ਸਾਰੇ ਲੋਕ ਇਕ ਹੀ ਪਰਿਵਾਰ ਦੇ ਸਨ ਤੇ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ।