ED ਦੇ ਸਾਬਕਾ ਮੁਲਾਜ਼ਮ ਵੱਲੋਂ ਜਾਅਲੀ ਛਾਪੇਮਾਰੀ, ਮੰਗੀ 10 ਲੱਖ ਦੀ ਰਿਸ਼ਵਤ, ਗ੍ਰਿਫ਼ਤਾਰ

Wednesday, Apr 19, 2023 - 04:53 AM (IST)

ED ਦੇ ਸਾਬਕਾ ਮੁਲਾਜ਼ਮ ਵੱਲੋਂ ਜਾਅਲੀ ਛਾਪੇਮਾਰੀ, ਮੰਗੀ 10 ਲੱਖ ਦੀ ਰਿਸ਼ਵਤ, ਗ੍ਰਿਫ਼ਤਾਰ

ਨਵੀਂ ਦਿੱਲੀ (ਭਾਸ਼ਾ): ED ਨੇ ਆਪਣੇ ਆਪ ਨੂੰ ਜਾਂਚ ਅਧਿਕਾਰੀ ਵਜੋਂ ਪੇਸ਼ ਕਰਦਿਆਂ ਕਲਕੱਤਾ ਦੀ ਇਕ ਦੁਕਾਨ ਵਿਚ ਫਰਜ਼ੀ ਛਾਪਾ ਮਾਰਨ ਅਤੇ ਇਕ ਮੁਲਜ਼ਮ ਤੋਂ ਪੈਸੇ ਠੱਗਣ ਲਈ ਜਾਅਲੀ ਸੰਮਨ ਜਾਰੀ ਕਰਨ ਵਾਲੇ ਆਪਣੇ ਹੀ ਸਾਬਕਾ ਸਿਪਾਹੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਏਜੰਸੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। 

ਇਹ ਖ਼ਬਰ ਵੀ ਪੜ੍ਹੋ - ਨਸ਼ਾ ਛੁਡਾਊ ਕੇਂਦਰਾਂ 'ਚ ਮਰੀਜ਼ਾਂ 'ਤੇ ਤਸ਼ੱਦਤ 'ਤੇ NHRC ਸਖ਼ਤ, ਕੇਂਦਰ ਤੇ ਸੂਬਿਆਂ ਨੂੰ ਜਾਰੀ ਕੀਤਾ ਨੋਟਿਸ

ਏਜੰਸੀ ਨੇ ਇਕ ਬਿਆਨ ਵਿਚ ਕਿਹਾ, "ਸੁਕੁਮਾਰ ਕਮਾਲੀਆ ਡੈਪੂਟੇਸ਼ਨ 'ਤੇ 2019 ਤੋਂ 2020 ਤਕ ਈ.ਡੀ. ਦੇ ਨਾਲ ਕੰਮ ਕਰ ਚੁੱਕਿਆ ਹੈ। ਮੂਲ ਰੂਪ ਨਾਲ ਉਹ ਅਰਧ ਸੈਨਿਕ ਬਲ ਐੱਮ.ਐੱਸ.ਬੀ. ਵਿਚ ਹੈੱਡ ਕਾਂਸਟੇਬਲ ਰੈਂਕ ਦਾ ਮੁਲਾਜ਼ਮ ਸੀ। ਉਸ ਨੂੰ 16 ਅਪ੍ਰੈਲ ਨੂੰ ਹਿਰਾਸਤ ਵਿਚ ਲਿਆ ਗਿਆ ਤੇ ਬਾਅਦ ਵਿਚ ਉਸ ਨੂੰ ਕਲਕੱਤਾ ਦੀ ਵਿਸ਼ੇਸ਼ ਪੀ.ਐੱਮ.ਐੱਲ.ਏ. ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ ਨੂੰ 29 ਅਪ੍ਰੈਲ ਤਕ ਏਜੰਸੀ ਦੀ ਹਿਰਾਸਤ ਵਿਚ ਭੇਜ ਦਿੱਤਾ।"

ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਵੱਡੀ ਵਾਰਦਾਤ: ਔਰਤ ਨੂੰ ਛੇੜਨ ਦੇ ਸ਼ੱਕ ’ਚ ਵਿਅਕਤੀ ਦਾ ਡੰਡਿਆਂ ਤੇ ਰਾਡਾਂ ਨਾਲ ਕੁੱਟ-ਕੁੱਟ ਕੇ ਕੀਤਾ ਕਤਲ

ਛਾਪੇਮਾਰੀ ਤੋਂ ਬਾਅਦ ਜਬਰਨ ਵਸੂਲੀ ਲਈ ਭੇਜਿਆ ਜਾਅਲੀ ਸੰਮਨ

ਏਜੰਸੀ ਮੁਤਾਬਕ ਮੁਲਜ਼ਮ ਗ਼ਲਤ ਢੰਗ ਨਾਲ ਕਲਕੱਤਾ ਵਿਚ (ਈ.ਡੀ. ਅਧਿਕਾਰੀ ਬਣ ਕੇ) ਤਲਾਸ਼ੀ ਮੁਹਿੰਮ ਚਲਾਉਣ ਵਿਚ ਸ਼ਾਮਲ ਪਾਇਆ ਗਿਆ ਸੀ। ਇਸ ਤੋਂ ਇਲਾਵਾ ਉਸ ਨੇ ਜਾਂਚ ਦਾ ਸਾਹਮਣਾ ਕਰ ਰਹੇ ਇਕ ਵਿਅਕਤੀ ਨੂੰ ਜਾਅਲੀ ਸੰਮਨ ਵੀ ਜਾਰੀ ਕੀਤਾ ਸੀ। ਉਸ ਨੇ ਇਕ ਮਾਮਲੇ ਵਿਚ ਏਜੰਸੀ ਵਿਚ ਆਪਣੀ ਤਾਇਨਾਤੀ ਦੌਰਾਨ ਇਕ ਵਿਅਕਤੀ ਦੇ ਖ਼ਿਲਾਫ਼ ਕੀਤੀ ਜਾ ਰਹੀ ਜਾਂਚ ਬਾਰੇ ਗ਼ਲਤ ਢੰਗ ਨਾਲ ਜਾਣਕਾਰੀ ਹਾਸਲ ਕੀਤੀ ਤੇ ਐੱਸ.ਐੱਸ.ਬੀ. ਵਿਚ ਵਾਪਸੀ ਤੋਂ ਬਾਅਦ ਉਸ ਨੇ ਉਸ ਤੋਂ ਜਬਰਨ ਵਸੂਲੀ ਲਈ ਜਾਅਲੀ ਸੰਮਨ ਜਾਰੀ ਕੀਤਾ। ਇਹ WhatsApp ਰਾਹੀਂ ਉਸ ਨੂੰ ਭੇਜਿਆ ਗਿਆ ਸੀ, ਤਾਂ ਜੋ ਉਹ ਉਸ ਤੋਂ ਸਿੱਧਾ ਸੰਪਰਕ ਕਰ ਕਰੇ ਤੇ ਉਸ ਤੋਂ ਪੈਸੇ ਲੈ ਸਕੇ। 

ਇਹ ਖ਼ਬਰ ਵੀ ਪੜ੍ਹੋ - ਬੇਹੱਦ ਸ਼ਰਮਨਾਕ! ਨੌਜਵਾਨ ਨੇ ਦੱਖਣੀ ਕੋਰੀਆ ਤੋਂ ਭਾਰਤ ਆਈ ਬਲਾਗਰ ਨਾਲ ਕੀਤੀ 'ਗ਼ਲਤ ਹਰਕਤ', ਵੀਡੀਓ ਵਾਇਰਲ

'ਕਾਫ਼ੀ ਸ਼ਾੱਪ' 'ਤੇ ਛਾਪੇਮਾਰੀ ਕਰ 10 ਲੱਖ ਰੁਪਏ ਵਸੂਲਣ ਦੀ ਕੀਤੀ ਕੋਸ਼ਿਸ਼

ਇਕ ਵੱਖਰੇ ਮਾਮਲੇ ਵਿਚ ਜਵਾਨ ਨੇ ਗ਼ਲਤ ਢੰਗ ਨਾਲ ਦੱਖਣੀ ਕਲਕੱਤਾ ਦੇ ਇਕ 'ਕਾਫ਼ੀ ਸ਼ਾੱਪ' ਵਿਚ ਛਾਪੇਮਾਰੀ ਕੀਤੀ ਤੇ ਉਸ ਦੇ ਮਾਲਕ ਤੋਂ 10 ਲੱਖ ਰੁਪਏ ਦੀ ਜਬਰਨ ਵਸੂਲੀ ਕਰਨ ਲਈ ਉਸ ਨੂੰ ਧਮਕੀ ਦਿੱਤੀ। ਏਜੰਸੀ ਨੇ ਦੱਸਿਆ ਕਿ 'ਕਾਫ਼ੀ ਸ਼ਾੱਪ' ਦੇ ਮਾਲਕ ਨੇ ਈ.ਡੀ. ਵਿਚ ਇਸ ਦੀ ਸ਼ਿਕਾਇਤ ਦਰਜ ਕਰਵਾਈ, ਇਸ 'ਤੇ ਏਜੰਸੀ ਨੇ ਇਸ ਘਟਨਾਦਾ ਸਖ਼ਤ ਨੋਟਿਸ ਲਿਆ ਤੇ ਆਪਣੇ ਸਾਬਕਾ ਸਿਪਾਹੀ ਦੇ ਘਰ 'ਤੇ ਛਾਪਾ ਮਾਰਿਆ ਸੀ। ਈ.ਡੀ. ਨੇ ਦੱਸਿਆ ਕਿ ਉੱਥੇ ਕੁੱਝ ਸ਼ੱਕੀ ਦਸਤਾਵੇਜ਼ ਤੇ ਇਲੈਕਟ੍ਰਾਨਿਕ ਉਪਕਰਨ ਬਰਾਮਦ ਕੀਤੇ ਗਏ ਸਨ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News