''Heart Specialist'' ਨੇ ਰੋਕ ਛੱਡੀ ਕਈ ਦਿਲਾਂ ਦੀ ਧੜਕਣ! ਮਿਸ਼ਨ ਹਸਪਤਾਲ ਦਾ ਹੈ ਪੂਰਾ ਮਾਮਲਾ

Wednesday, Apr 09, 2025 - 10:14 AM (IST)

''Heart Specialist'' ਨੇ ਰੋਕ ਛੱਡੀ ਕਈ ਦਿਲਾਂ ਦੀ ਧੜਕਣ! ਮਿਸ਼ਨ ਹਸਪਤਾਲ ਦਾ ਹੈ ਪੂਰਾ ਮਾਮਲਾ

ਨੈਸ਼ਨਲ ਡੈਸਕ: ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ਦੇ ਇਕ ਹਸਪਤਾਲ ਵਿਚ ਕੰਮ ਕਰਨ ਵਾਲੇ ਜਾਅਲੀ Heart Specialist ਨਰਿੰਦਰ ਵਿਕਰਮਾਦਿੱਤਿਆ ਯਾਦਵ ਨੂੰ ਪ੍ਰਯਾਗਰਾਜ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੂੰ ਦਮੋਹ ਜ਼ਿਲ੍ਹੇ ਦੇ ਮਿਸ਼ਨ ਹਸਪਤਾਲ ਵਿਚ 7 ​​ਮਰੀਜ਼ਾਂ ਦੀ ਮੌਤ ਦੇ ਮਾਮਲੇ ਨਾਲ ਜੋੜਿਆ ਜਾ ਰਿਹਾ ਹੈ। ਦਮੋਹ ਜ਼ਿਲ੍ਹੇ ਦੇ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ (CMHO) ਐੱਮ.ਕੇ. ਜੈਨ ਦੀ ਸ਼ਿਕਾਇਤ 'ਤੇ, ਪੁਲਸ ਨੇ ਐਤਵਾਰ ਅੱਧੀ ਰਾਤ ਨੂੰ ਦੋਸ਼ੀ, ਜਿਸ ਕੋਲ ਜਾਅਲੀ ਮੈਡੀਕਲ ਡਿਗਰੀ ਸੀ, ਵਿਰੁੱਧ ਜਾਅਲਸਾਜ਼ੀ ਅਤੇ ਧੋਖਾਧੜੀ ਦੇ ਦੋਸ਼ਾਂ ਤਹਿਤ ਐੱਫ.ਆਈ.ਆਰ. ਦਰਜ ਕੀਤੀ ਸੀ ਤੇ ਸੋਮਵਾਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ! ਵੀਰਵਾਰ ਨੂੰ ਵੀ ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ

ਦਮੋਹ ਦੇ ਐੱਸ.ਪੀ. ਸ਼੍ਰੁਤ ਕੀਰਤੀ ਸੋਮਵੰਸ਼ੀ ਨੇ ਦੱਸਿਆ ਕਿ ਮੁਲਜ਼ਮ ਨੂੰ ਪ੍ਰਯਾਗਰਾਜ (ਉੱਤਰ ਪ੍ਰਦੇਸ਼) ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਉਸ ਨੂੰ ਇੱਥੇ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਬਾਅਦ ਵਿਚ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪੁਲਸ ਅਧਿਕਾਰੀ ਨੇ ਕਿਹਾ ਕਿ CMHO ਵੱਲੋਂ ਸ਼ਿਕਾਇਤ ਵਿਚ ਉਠਾਏ ਗਏ ਸਵਾਲਾਂ 'ਤੇ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਐੱਨ.ਐੱਚ.ਆਰ.ਸੀ ਨੂੰ ਕੀਤੀ ਗਈ ਸ਼ਿਕਾਇਤ ਵਿਚ ਮਿਸ਼ਨ ਹਸਪਤਾਲ ਵਿਚ 7 ਮਰੀਜ਼ਾਂ ਦੀ ਮੌਤ ਦਾ ਜ਼ਿਕਰ ਸੀ। ਇਕ ਹੋਰ ਸ਼ਿਕਾਇਤ (CMHO ਜੈਨ ਦੁਆਰਾ ਦਾਇਰ ਕੀਤੀ ਗਈ) ਡਾਕਟਰ ਦੀ ਡਿਗਰੀ ਦੀ ਤਸਦੀਕ ਨਾਲ ਸਬੰਧਤ ਹੈ।

ਸੋਮਵੰਸ਼ੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਡਾਕਟਰ ਦਾ ਸਰਟੀਫਿਕੇਟ ਜਾਅਲੀ ਸੀ। ਇਸ ਲਈ ਜਾਅਲਸਾਜ਼ੀ ਅਤੇ ਧੋਖਾਧੜੀ ਦੇ ਦੋਸ਼ਾਂ ਹੇਠ FIR ਦਰਜ ਕੀਤੀ ਗਈ ਸੀ ਅਤੇ ਇਸੇ ਆਧਾਰ 'ਤੇ ਗ੍ਰਿਫ਼ਤਾਰੀ ਕੀਤੀ ਗਈ ਹੈ। ਸੋਮਵੰਸ਼ੀ ਨੇ ਕਿਹਾ ਕਿ CMHO ਦੀ ਰਿਪੋਰਟ ਤੋਂ ਬਾਅਦ, ਜ਼ਿਲ੍ਹਾ ਮੈਜਿਸਟ੍ਰੇਟ ਨੇ ਹਸਪਤਾਲ ਵਿਚ ਮਰੀਜ਼ਾਂ ਦੀ ਮੌਤ ਦੀ ਜਾਂਚ ਜਬਲਪੁਰ ਮੈਡੀਕਲ ਕਾਲਜ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਦੀ (ਜਬਲਪੁਰ ਮੈਡੀਕਲ ਕਾਲਜ) ਰਿਪੋਰਟ ਦੇ ਆਧਾਰ 'ਤੇ ਅੱਗੇ ਦੀ ਜਾਂਚ ਕੀਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ - Punjab: 10 ਅਪ੍ਰੈਲ ਨੂੰ ਬੰਦ ਰਹਿਣਗੀਆਂ ਦੁਕਾਨਾਂ! ਜਾਰੀ ਹੋ ਗਏ ਸਖ਼ਤ ਹੁਕਮ

ਮਸ਼ਹੂਰ ਵਿਦੇਸ਼ੀ ਡਾਕਟਰ ਹੋਣ ਦਾ ਕੀਤਾ ਸੀ ਦਾਅਵਾ

ਜਾਣਕਾਰੀ ਮੁਤਾਬਕ ਨਰਿੰਦਰ ਵਿਕਰਮਾਦਿੱਤਿਆ ਯਾਦਵ ਖ਼ੁਦ ਨੂੰ ਇਕ ਯੋਗ ਕਾਰਡੀਓਲੋਜਿਸਟ ਦੱਸਦਾ ਸੀ। ਉਹ ਖ਼ੁਦ ਨੂੰ ਲੰਡਨ ਮਸ਼ਹੂਰ ਡਾ. ਐੱਨ. ਜੌਨ ਕਾਮ ਦੱਸਦਾ ਸੀ, ਪਰ ਅਸਲ ਵਿਚ ਉਸ ਕੋਲ ਕੋਈ ਡਾਕਟਰੀ ਯੋਗਤਾ ਵੀ ਨਹੀਂ ਸੀ। ਉਸ ਨੇ ਤਕਰੀਬਨ 15 ਮਰੀਜ਼ਾਂ ਦੇ ਦਿਲ ਦੇ ਆਪ੍ਰੇਸ਼ਨ ਕਰ ਦਿੱਤੇ, ਜਿਨ੍ਹਾਂ ਵਿਚੋਂ 7 ਮਰੀਜ਼ਾਂ ਦੀ ਮੌਤ ਹੋ ਗਈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News