ਖੁਦ ਨੂੰ CRPF ਦਾ ਜਵਾਨ ਦੱਸਣ ਵਾਲਾ ਗ੍ਰਿਫਤਾਰ

Sunday, Apr 28, 2019 - 08:56 PM (IST)

ਖੁਦ ਨੂੰ CRPF ਦਾ ਜਵਾਨ ਦੱਸਣ ਵਾਲਾ ਗ੍ਰਿਫਤਾਰ

ਨਵੀਂ ਦਿੱਲੀ, (ਭਾਸ਼ਾ)— ਦਿੱਲੀ ਮੈਟਰੋ ਦੇ ਇਕ ਸਟੇਸ਼ਨ 'ਤੇ ਖੁਦ ਨੂੰ ਸੀ. ਆਰ. ਪੀ. ਐੱਫ. ਦਾ ਜਵਾਨ ਦੱਸਣ ਵਾਲੇ ਇਕ ਵਿਅਕਤੀ ਨੂੰ ਐਤਵਾਰ ਗ੍ਰਿਫਤਾਰ ਕਰ ਲਿਆ ਗਿਆ। ਸੂਤਰਾਂ ਮੁਤਾਬਕ ਸੀ. ਆਰ. ਪੀ. ਐੱਫ. ਦੇ ਜਵਾਨਾਂ ਵਰਗੀ ਵਰਦੀ ਪਾਏ ਨਦੀਮ ਖਾਨ ਨਾਮੀ ਉਕਤ ਵਿਅਕਤੀ ਦੀਆਂ ਸਰਗਰਮੀਆਂ ਸ਼ੱਕੀ ਨਜ਼ਰ ਆਉਣ 'ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਿਸ ਵਲੋਂ ਕੋਈ ਆਈ. ਡੀ. ਪਰੂਫ ਵੀ ਪੇਸ਼ ਨਹੀਂ ਹੋਇਆ। ਜਾਣਕਾਰੀ ਮੁਤਾਬਕ ਉਕਤ ਨੌਜਵਾਨ ਯੂ. ਪੀ. ਦੇ ਸ਼ਾਮਲੀ ਜ਼ਿਲੇ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ।


author

KamalJeet Singh

Content Editor

Related News