ਨੋਇਡਾ ’ਚ ਜਾਅਲੀ ਕਾਲ ਸੈਂਟਰ ਨੇ ਅਮਰੀਕੀ ਨਾਗਰਿਕਾਂ ਨਾਲ ਮਾਰੀ ਠੱਗੀ, ਸਰਗਨਾ ਸਮੇਤ 12 ਗ੍ਰਿਫ਼ਤਾਰ

Thursday, Jul 17, 2025 - 02:10 PM (IST)

ਨੋਇਡਾ ’ਚ ਜਾਅਲੀ ਕਾਲ ਸੈਂਟਰ ਨੇ ਅਮਰੀਕੀ ਨਾਗਰਿਕਾਂ ਨਾਲ ਮਾਰੀ ਠੱਗੀ, ਸਰਗਨਾ ਸਮੇਤ 12 ਗ੍ਰਿਫ਼ਤਾਰ

ਨੋਇਡਾ (ਭਾਸ਼ਾ) - ਨੋਇਡਾ ਪੁਲਸ ਨੇ ਅਮਰੀਕੀ ਨਾਗਰਿਕਾਂ ਨਾਲ ਠੱਗੀ ਮਾਰਨ ਵਾਲੇ ਇਕ ਜਾਅਲੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ ਅਤੇ 12 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਕਸਪ੍ਰੈੱਸ-ਵੇਅ ਥਾਣੇ ਦੇ ਇਲਾਕੇ ਦੀ ਜੇ.ਪੀ. ਕਾਸਮਾਸ ਬਿਲਡਿੰਗ ਦੀ 17ਵੀਂ ਮੰਜ਼ਿਲ ’ਤੇ ਚੱਲ ਰਹੇ ਇਸ ਸੈਂਟਰ ’ਚੋਂ ਪੁਲਸ ਨੇ ਮੰਗਲਵਾਰ ਨੂੰ ਛਾਪਾ ਮਾਰ ਕੇ ਮੁਲਜ਼ਮਾਂ ਨੂੰ ਫੜਿਆ। ਗਿਰੋਹ ਦਾ ਸਰਗਨਾ ਮੁੰਬਈ ਨਿਵਾਸੀ ਮੁਸਤਫਾ ਸ਼ੇਖ ਹੈ, ਜੋ ਸਿਰਫ਼ 10ਵੀਂ ਪਾਸ ਹੈ। ਉਸ ਦੇ ਨਾਲ ਫੜੇ ਗਏ ਹੋਰ ਮੁਲਜ਼ਮਾਂ ’ਚ ਚਿਨੇਵੇ, ਦਿਨੇਸ਼ ਪਾਂਡੇ, ਸੋਹਿਲ ਅਜਮਿਲ, ਉਮਰ ਸਮਸੀ, ਕਲਪੇਸ਼ ਸ਼ਰਮਾ, ਆਫਤਾਬ ਕੁਰੈਸ਼ੀ, ਵਿਡੋਵ, ਰਾਮ ਸੇਵਕ, ਸੱਤਿਆਨਾਰਾਇਣ ਮੰਡਲ, ਥਿਜਨੋ ਲੂਟੋ ਅਤੇ ਨਿਬੂਲੇ ਅਕਾਮੀ ਸ਼ਾਮਲ ਹਨ।

ਇਹ ਵੀ ਪੜ੍ਹੋ - ਉੱਡਦੇ ਯਾਤਰੀ ਜਹਾਜ਼ ਦਾ ਹੋ ਗਿਆ ਇੰਜਨ ਫੇਲ੍ਹ, ਦਿੱਲੀ ਤੋਂ ਭਰੀ ਸੀ ਉੱਡਾਣ

ਡੀ. ਸੀ. ਪੀ. ਯਮੁਨਾ ਪ੍ਰਸਾਦ ਦੇ ਅਨੁਸਾਰ ਗਿਰੋਹ ਗੂਗਲ ਐਪ ਤੋਂ ਅਮਰੀਕੀ ਨਾਗਰਿਕਾਂ ਦਾ ਡਾਟਾ ਖਰੀਦਦਾ ਸੀ ਅਤੇ ਉਨ੍ਹਾਂ ਨੂੰ ਗਿਫਟ ਵਾਊਚਰ ਦੇ ਬਦਲੇ ਕਰਜ਼ਾ ਦੇਣ ਦਾ ਝਾਂਸਾ ਦਿੰਦਾ ਸੀ। ਈ-ਮੇਲ ਰਾਹੀਂ ਸੰਪਰਕ ਕਰਨ ’ਤੇ ਪ੍ਰੋਸੈਸਿੰਗ ਫੀਸ ਦੇ ਨਾਂ ’ਤੇ 300 ਡਾਲਰ ਵਸੂਲੇ ਜਾਂਦੇ ਸਨ। ਰਕਮ ਭਾਰਤੀ ਮੁਦਰਾ ਵਿਚ ਬਦਲਣ ਤੱਕ ਮੁਲਜ਼ਮ ਪੀੜਤ ਨਾਲ ਸੰਪਰਕ ਬਣਾਈ ਰੱਖਦੇ ਸਨ। ਹੁਣ ਤੱਕ ਲਗਭਗ 150 ਅਮਰੀਕੀ ਨਾਗਰਿਕ ਇਸ ਗਿਰੋਹ ਦਾ ਸ਼ਿਕਾਰ ਬਣ ਚੁੱਕੇ ਹਨ। ਪੁਲਸ ਨੇ ਮੌਕੇ ਤੋਂ 10 ਲੈਪਟਾਪ, 16 ਮੋਬਾਈਲ ਫੋਨ, 9 ਚਾਰਜਰ, 9 ਹੈੱਡਫੋਨ, ਇਕ ਇੰਟਰਨੈੱਟ ਰਾਊਟਰ ਸਮੇਤ ਹੋਰ ਯੰਤਰ ਬਰਾਮਦ ਕੀਤੇ ਹਨ। ਸਾਰੇ ਮੁਲਜ਼ਮਾਂ ਵਿਰੁੱਧ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ - ਹੋ ਗਿਆ ਛੁੱਟੀਆਂ ਦਾ ਐਲਾਨ: 16 ਤੋਂ 28 ਜੁਲਾਈ ਤੇ 2 ਤੋਂ 4 ਅਗਸਤ ਤੱਕ ਬੰਦ ਰਹਿਣਗੇ ਸਕੂਲ-ਕਾਲਜ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News