ਮਧੁ ਪਾਨ ਮਸਾਲਾ ਫੈਕਟਰੀ ''ਚ ਬਾਇਲਰ ਫੱਟਣ ਨਾਲ ਧਮਾਕਾ, 2 ਦੀ ਹਾਲਤ ਗੰਭੀਰ

Friday, Dec 15, 2017 - 05:16 PM (IST)

ਮਧੁ ਪਾਨ ਮਸਾਲਾ ਫੈਕਟਰੀ ''ਚ ਬਾਇਲਰ ਫੱਟਣ ਨਾਲ ਧਮਾਕਾ, 2 ਦੀ ਹਾਲਤ ਗੰਭੀਰ

ਕਾਨਪੁਰ— ਉਤਰ ਪ੍ਰਦੇਸ਼ ਦੇ ਕਾਨਪੁਰ 'ਚ ਉਸ ਸਮੇਂ ਹੱਲਚੱਲ ਮਚ ਗਈ ਜਦੋਂ ਮਧੁ ਪਾਨ ਮਸਾਲਾ ਫੈਕਟਰੀ 'ਚ ਬਾਇਲਰ ਫੱਟਣ ਨਾਲ ਪੂਰੀ ਫੈਕਟਰੀ ਤਬਾਹ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ 13 ਫੁੱਟ ਦੀ ਦੀਵਾਰ ਢਹਿ ਗਈ ਅਤੇ ਛੱਤ ਉਡ ਗਈ। ਇਸ ਹਾਦਸੇ ਚ 2 ਮਜ਼ਦੂਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜਿਨ੍ਹਾਂ ਦਾ ਇਲਾਜ ਪ੍ਰਾਈਵੇਟ ਹਸਪਤਾਲ 'ਚ ਚੱਲ ਰਿਹਾ ਹੈ।

PunjabKesari
ਘਟਨਾ ਬਾਬੁਪੁਰਵਾ ਥਾਣਾ ਖੇਤਰ ਟਰਾਂਸਪੋਰਟ ਨਗਰ 'ਚ ਮਾਂ ਬਿੰਦ ਵਾਸ਼ਿਅਤ ਤੰਬਾਕੂ ਨਾਮ ਦੀ ਫੈਕਟਰੀ ਦੀ ਹੈ। ਇਸ ਫੈਕਟਰੀ 'ਚ ਮਧੁ ਪਾਨ ਮਸਾਲਾ ਬਣਦਾ ਹੈ। ਵੀਰਵਾਰ ਨੂੰ ਫੈਕਟਰੀ 'ਚ ਇਕ ਦਰਜ਼ਨ ਕਰਮਚਾਰੀ ਕੰਮ ਕਰ ਰਹੇ ਸਨ। ਅਤੇ ਕੁਝ ਮਜ਼ਦੂਰ ਹੇਠਾਂ ਕੰਮ ਕਰ ਰਹੇ ਸਨ। ਅਚਾਨਕ ਹੀ ਫੈਕਟਰੀ ਦੇ ਅੰਦਰ ਜ਼ੋਰਦਾਰ ਧਮਾਕਾ ਹੋਇਆ। ਇਸ ਧਮਾਕੇ 'ਚ 13 ਫੁੱਟ ਉਚੀ ਦੀਵਾਰ ਢਹਿ ਗਈ ਅਤੇ ਛੱਤ ਉਡ ਗਈ। ਇਸ ਧਮਾਕੇ ਨਾਲ ਫੈਕਟਰੀ 'ਚ ਅੱਗ ਲੱਗ ਗਈ। ਸੂਚਨਾ 'ਤੇ ਪੁੱਜੀ ਪੁਲਸ ਅਤੇ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। ਐਸ.ਪੀ ਸਾਊਥ ਅਸ਼ੋਕ ਕੁਮਾਰ ਵਰਮਾ ਮੁਤਾਬਕ ਜੋ ਫੈਕਟਰੀ 'ਚ ਘਟਨਾ ਘਟੀ ਹੈ। ਉਸ 'ਚ ਮਹੇਸ਼ ਸਿੰਘ ਅਤੇ ਸਤਯ ਪ੍ਰਕਾਸ਼ ਜ਼ਖਮੀ ਹੋਏ ਹਨ। ਜਿਨ੍ਹਾਂ ਦਾ ਇਲਾਜ ਨਿੱਜੀ ਹਸਪਤਾਲ 'ਚ ਚੱਲ ਰਿਹਾ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ 'ਚ ਦੋਸ਼ੀਆਂ ਵਿਰੁੱੱਧ ਕਾਰਵਾਈ ਕੀਤੀ ਜਾਵੇਗੀ।


Related News