ਮਾਲ ਮੰਤਰੀ ਮੁੰਡੀਆਂ ਨੇ 53.04 ਲੱਖ ਰੁਪਏ ਦੇ 2 ਸੜਕੀ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ
Sunday, Sep 21, 2025 - 10:03 AM (IST)

ਲੁਧਿਆਣਾ/ਸਾਹਨੇਵਾਲ (ਅਨਿਲ, ਸ਼ਿਵਮ) : ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਵਿਧਾਇਕ ਅਤੇ ਪੰਜਾਬ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸ਼ਨੀਵਾਰ ਨੂੰ 53.04 ਲੱਖ ਰੁਪਏ ਦੇ 2 ਵੱਡੇ ਸੜਕ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਸ ਦਾ ਉਦੇਸ਼ ਸੰਪਰਕ ਵਧਾਉਣਾ ਅਤੇ ਸੜਕੀ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣਾ ਹੈ। ਸੜਕ ਪ੍ਰਾਜੈਕਟਾਂ ’ਚ ਸਿਨੇਟਿਕ ਬਿਜ਼ਨੈੱਸ ਸਕੂਲ ਤੋਂ ਐੱਲ. ਸੀ. ਰੋਡ ਅਤੇ ਮੇਹਲੋਨ ਰੋਡ ਤੋਂ ਪਹਾੜੂਵਾਲ ਰੋਡ ਸ਼ਾਮਲ ਹਨ। ਮਾਲ ਮੰਤਰੀ ਮੁੰਡੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਨਾਗਰਿਕਾਂ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ : 'ਕੱਲ੍ਹ ਖੰਨਾ ਛੱਡ ਕੇ ਚਲੇ ਜਾਓ, ਨਹੀਂ ਤਾਂ ਮਾਰ ਦਿਆਂਗੇ', ਗਰਭਵਤੀ ਦੇ ਢਿੱਡ 'ਚ ਮਾਰੀਆਂ ਲੱਤਾਂ ਤੇ ਫਿਰ...
ਇਸ ਮੌਕੇ ਮੁੰਡੀਆਂ ਨੇ ਕਿਹਾ,‘‘ਇਹ ਪ੍ਰਾਜੈਕਟ ਸੰਪਰਕ ਨੂੰ ਵਧਾਉਣਗੇ, ਪਹੁੰਚਯੋਗਤਾ ’ਚ ਸੁਧਾਰ ਕਰਨਗੇ ਅਤੇ ਨਿਵਾਸੀਆਂ ਨੂੰ ਨਿਰਵਿਘਨ ਸੰਪਰਕ ਪ੍ਰਦਾਨ ਕਰਨਗੇ। ਯਾਤਰਾ ਨੂੰ ਯਕੀਨੀ ਬਣਾਏਗਾ।’’ ਵੱਧ ਤੋਂ ਵੱਧ ਜਨਤਕ ਲਾਭ ਲਈ ਸਮੇਂ ਸਿਰ ਮੁਕੰਮਲ ਹੋਣ ਦੀ ਸਰਕਾਰ ਦੀ ਵਚਨਬੱਧਤਾ ’ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਅੱਗੇ ਕਿਹਾ ਕਿ ਅੱਪਗ੍ਰੇਡ ਕੀਤੀਆਂ ਸੜਕਾਂ ਆਵਾਜਾਈ ਨੂੰ ਆਸਾਨ ਬਣਾਉਣਗੀਆਂ ਅਤੇ ਸਥਾਨਕ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨਗੀਆਂ ਅਤੇ ਖੇਤਰ ਦੇ ਸਮੁੱਚੇ ਵਿਕਾਸ ’ਚ ਯੋਗਦਾਨ ਪਾਉਣ ਦੀ ਉਮੀਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8