Fact Check: ਲਾਸ ਏਂਜਲਸ ਦੇ ਜੰਗਲਾਂ ਵਿੱਚ ਮੂੰਹ ਵਿੱਚੋਂ ਅੱਗ ਉਗਲਦੇ ਪੰਛੀ ਦਾ VFX ਵੀਡੀਓ ਵਾਇਰਲ

Friday, Jan 24, 2025 - 03:37 AM (IST)

Fact Check: ਲਾਸ ਏਂਜਲਸ ਦੇ ਜੰਗਲਾਂ ਵਿੱਚ ਮੂੰਹ ਵਿੱਚੋਂ ਅੱਗ ਉਗਲਦੇ ਪੰਛੀ ਦਾ VFX ਵੀਡੀਓ ਵਾਇਰਲ

Fact Check By Vishwas News

ਨਵੀਂ ਦਿੱਲੀ- ਸੋਸ਼ਲ ਮੀਡਿਆ ‘ਤੇ ਲਾਸ ਏਂਜਲਸ ਦੇ ਜੰਗਲ ਦੀ ਅੱਗ ਨੂੰ ਲੈ ਕੇ ਕਈ ਵੀਡੀਓ ਅਤੇ ਤਸਵੀਰਾਂ ਗੁੰਮਰਾਹਕੁੰਨ ਸੰਦਰਭਾਂ ਨਾਲ ਵਾਇਰਲ ਹੋ ਰਹੀ ਹੈ। ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਪੰਛੀ ਨੂੰ ਆਪਣੇ ਮੂੰਹ ਵਿੱਚੋਂ ਅੱਗ ਕੱਢਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਇਹ ਪੰਛੀ ਆਪਣੇ ਮੂੰਹ ਤੋਂ ਅੱਗ ਨਿਕਲ ਰਹੀ ਹੈ ਅਤੇ ਇਹੀ ਅਮਰੀਕਾ ਦੇ ਜੰਗਲਾਂ ‘ਚ ਅੱਗ ਦਾ ਕਾਰਨ ਹੈ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਐਡੀਟੇਡ ਹੈ। ਅਸਲੀ ਵੀਡੀਓ ਇੱਕ ਛੋਟੇ ਪੰਛੀ ਦਾ ਹੈ, ਜਿਸ ਵਿੱਚ VFX (ਵਿਜ਼ੂਅਲ ਇਫੈਕਟ) ਜੋੜਿਆ ਗਿਆ ਹੈ। VFX ਕਾਰਨ ਪੰਛੀ ਦੇ ਮੂੰਹ ‘ਚੋਂ ਅੱਗ ਨਿਕਲਦੀ ਨਜ਼ਰ ਆ ਰਹੀ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?
ਇਕ ਇੰਸਟਾਗ੍ਰਾਮ ਯੂਜ਼ਰ ਨੇ ਵਾਇਰਲ ਪੋਸਟ ਸ਼ੇਅਰ ਕੀਤੀ ਜਿਸ ਵਿਚ ਲਿਖਿਆ ਹੈ, “ਇਹ ਪੰਛੀ ਅਮਰੀਕਾ ਵਿਚ ਅੱਗ ਲਗਾ ਰਿਹਾ ਹੈ।”

ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖੋ।

ਪੜਤਾਲ
ਸਾਲ 2022 ਵਿੱਚ ਵੀ ਆਸਟ੍ਰੇਲੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਨੂੰ ਲੈ ਕੇ ਇਹ ਵੀਡੀਓ ਵਾਇਰਲ ਹੋ ਚੁੱਕਿਆ ਹੈ। ਸਾਡੀ ਜਾਂਚ ਵਿੱਚ ਸਾਨੂੰ ਇਹ ਵੀਡੀਓ 14 ਦਸੰਬਰ 2020 ਨੂੰ ‘Fabrico Rabacham’ ਨਾਮ ਦੇ ਯੂਟਿਊਬ ਚੈਨਲ ‘ਤੇ ਅੱਪਲੋਡ ਮਿਲਾ। ਇੱਥੇ ਵੀਡੀਓ ਨੂੰ ਬਿਹਤਰ ਕੁਆਲਿਟੀ ਵਿੱਚ ਦੇਖਿਆ ਜਾ ਸਕਦਾ ਹੈ।

Fabriko Rabacham ਦੇ ਯੂਟਿਊਬ ਚੈਨਲ ‘ਤੇ ਮੌਜੂਦ ਜਾਣਕਾਰੀ ਅਨੁਸਾਰ, ਉਹ ਵਿਜ਼ੂਅਲ ਇਫੈਕਟਸ (VFX) ਮਾਹਰ ਹੈ ਅਤੇ 2005 ਤੋਂ ਵਿਗਿਆਪਨ ਅਤੇ ਸਿਨੇਮਾ ਵਿੱਚ ਮੋਸ਼ਨ ਗ੍ਰਾਫਿਕਸ ਕਰ ਰਹੇ ਹਨ।

PunjabKesari

ਇਸ ਤੋਂ ਪਹਿਲਾਂ, ਜਦੋਂ ਇਹ ਵੀਡੀਓ ਵਾਇਰਲ ਹੋਇਆ ਸੀ, ਅਸੀਂ ਵਾਇਰਲ ਵੀਡੀਓ ਦੀ ਪੁਸ਼ਟੀ ਕਰਨ ਲਈ VFX ਆਰਟਿਸਟ ਨੰਦ ਕਿਸ਼ੋਰ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਵਾਇਰਲ ਵੀਡੀਓ ਦਿਖਾਇਆ। ਉਨ੍ਹਾਂ ਨੇ ਸਾਨੂੰ ਵਿਸਥਾਰ ਵਿੱਚ ਦੱਸਿਆ ਕਿ ਵੀਡੀਓ ਇੱਕ ਅਸਲੀ ਪੰਛੀ ਦਾ ਹੈ ਅਤੇ ਇਸਨੂੰ ਕੈਮਰੇ ਵਿੱਚ ਸ਼ੂਟ ਕੀਤਾ ਗਿਆ ਸੀ, ਪਰ ਵੀਡੀਓ ਵਿੱਚ ਦਿੱਖ ਰਹੇ ਧੂੰਏਂ ਅਤੇ ਅੱਗ ਨੂੰ ਵੀਐਫਐਕਸ ਦੁਆਰਾ ਵੱਖ ਤੋਂ ਜੋੜਿਆ ਗਿਆ ਸੀ। ਉਨ੍ਹਾਂ ਨੇ ਸਾਨੂੰ ਅੱਗੇ ਦੱਸਿਆ ਕਿ ਜਿਵੇਂ ਹੀ ਵੀਡੀਓ ਸ਼ੁਰੂ ਹੁੰਦਾ ਹੈ, ਇੱਕ ਰੰਗੀਨ ਧੁੰਦ ਪੰਛੀ ਨੂੰ ਘੇਰ ਲੈਂਦੀ ਹੈ, ਜਦੋਂ ਕਿ ਜੇਕਰ ਇਹ ਅਸਲ ਹੁੰਦਾ ਤਾਂ ਕੋਈ ਧੁੰਦਲਾਪਨ ਨਹੀਂ ਹੁੰਦਾ।

ਫਰਜ਼ੀ ਪੋਸਟ ਨੂੰ ਸਾਂਝਾ ਕਰਨ ਵਾਲੇ ਇੰਸਟਾਗ੍ਰਾਮ ਯੂਜ਼ਰ ਦੀ ਸੋਸ਼ਲ ਸਕੈਨਿੰਗ ਦੌਰਾਨ, ਅਸੀਂ ਪਾਇਆ ਕਿ ਯੂਜ਼ਰ ਨੂੰ 1372 ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਨੂੰ ਐਡਿਟ ਕੀਤਾ ਗਿਆ ਹੈ। ਅਸਲੀ ਵੀਡੀਓ ਛੋਟੇ ਪੰਛੀ ਦਾ ਹੈ, ਜਿਸ ਵਿੱਚ ਵੀਐਫਐਕਸ (ਵਿਜ਼ੂਅਲ ਇਫੈਕਟ) ਜੋੜਿਆ ਗਿਆ ਹੈ। ਵੀਐਫਐਕਸ ਕਾਰਨ ਪੰਛੀ ਦੇ ਮੂੰਹ ‘ਚੋਂ ਅੱਗ ਨਿਕਲਦੀ ਨਜ਼ਰ ਆ ਰਹੀ ਹੈ।

(Disclaimer: ਇਹ ਫੈਕਟ ਚੈੱਕ ਮੂਲ ਤੌਰ 'ਤੇ Vishwas News ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)


author

Harpreet SIngh

Content Editor

Related News