ਮੀਂਹ ਨੇ ਕਰਾਈ ਤੋਬਾ! ਹੱਥਾਂ ''ਚ ਜੁੱਤੀਆਂ ਫੜ੍ਹ ਹਸਪਤਾਲ ਅੰਦਰ ਪਾਣੀ ''ਚ ਦਿਖਾਈ ਦਿੱਤੇ ਮਰੀਜ਼ (ਵੀਡੀਓ)
Wednesday, Jul 30, 2025 - 06:22 PM (IST)

ਨਵੀਂ ਦਿੱਲੀ : ਪੰਜਾਬ ਸਣੇ ਕਈ ਰਾਜਾਂ ਵਿਚ ਭਾਰੀ ਮੀਂਹ ਦਾ ਕਹਿਰ ਜਾਰੀ ਹੈ। ਇਸ ਦੌਰਾਨ ਜੇਕਰ ਗੱਲ ਦਿੱਲੀ ਅਤੇ ਐੱਨਸੀਆਰ ਦੀ ਕੀਤੀ ਜਾਵੇ ਤਾਂ ਮੰਗਲਵਾਰ ਸਵੇਰ ਤੋਂ ਹੀ ਇਥੇ ਮੀਂਹ ਪੈ ਰਿਹਾ ਹੈ, ਜਿਸ ਕਾਰਨ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ। ਚਾਰੇ ਪਾਸੇ ਪਾਣੀ ਭਰ ਜਾਣ ਕਾਰਨ ਟ੍ਰੈਫਿਕ ਜਾਮ ਹੋ ਗਿਆ। ਬੀਤੀ ਰਾਤ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਦਿੱਲੀ ਏਅਰਪੋਰਟ ਨੇ ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ।
ਇਹ ਵੀ ਪੜ੍ਹੋ - ਸੈਰ ਕਰ ਰਹੀ ਔਰਤ 'ਤੇ ਪਾਲਤੂ ਕੁੱਤੇ ਨੇ ਕਰ 'ਤਾ ਹਮਲਾ, ਵੀਡੀਓ ਦੇਖ ਉੱਡ ਜਾਣਗੇ ਤੁਹਾਡੇ ਹੋਸ਼
ਦੱਸ ਦੇਈਏ ਕਿ ਦਿੱਲੀ ਵਿਚ ਪਏ ਭਾਰੀ ਮੀਂਹ ਕਾਰਨ ਉਥੋਂ ਦੇ ਹਾਲਾਤ ਖ਼ਰਾਬ ਹੋ ਗਏ ਹਨ। ਮੰਗਲਵਾਰ ਨੂੰ ਦਿੱਲੀ ਵਿੱਚ ਹੋਈ ਬਾਰਿਸ਼ ਤੋਂ ਬਾਅਦ ਏਮਜ਼, ਸਫਦਰਜੰਗ, ਡਾ. ਰਾਮ ਮਨੋਹਰ ਲੋਹੀਆ, ਲੇਡੀ ਹਾਰਡਿੰਗ, ਲੋਕਨਾਇਕ ਦੀਨ ਦਿਆਲ ਉਪਾਧਿਆਏ, ਬਾਬਾ ਸਾਹਿਬ ਅੰਬੇਡਕਰ ਅਤੇ ਹੋਰ ਹਸਪਤਾਲ ਪਾਣੀ ਨਾਲ ਭਰ ਗਏ ਹਨ। ਹਸਪਤਾਲ ਵਿੱਚ ਪਾਣੀ ਭਰ ਜਾਣ ਕਾਰਨ ਮਰੀਜ਼ਾਂ ਨੂੰ ਆਉਣ-ਜਾਣ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਜ ਲਈ ਆਏ ਮਰੀਜ਼ਾਂ ਦਾ ਕਹਿਣਾ ਹੈ ਕਿ ਸਵੇਰ ਤੋਂ ਹੀ ਹਸਪਤਾਲ ਦੀ ਸਰਜਰੀ ਗੈਲਰੀ ਵਿਚ ਪਾਣੀ ਭਰਿਆ ਹੋਇਆ ਹੈ।
ਇਹ ਵੀ ਪੜ੍ਹੋ - ਵਕੀਲਾਂ ਦੇ ਸਾਹਮਣੇ ਕੰਨ ਫੜ SDM ਨੇ ਕੀਤੀ ਉੱਠਕ-ਬੈਠਕ, ਮੁਆਫ਼ੀ ਮੰਗਣ ਦੀ ਵੀਡੀਓ ਵਾਇਰਲ, ਜਾਣੋ ਵਜ੍ਹਾ
#WATCH | Delhi: Patients wade through ankle-deep water as heavy rainfall causes water to seep into Delhi's Safdarjung Hospital. pic.twitter.com/v3S86UgQYP
— ANI (@ANI) July 30, 2025
ਜ਼ਖਮੀ ਅਤੇ ਬੀਮਾਰ ਹੋਏ ਮਰੀਜ਼ਾਂ ਨੂੰ ਇਲਾਜ ਲਈ ਸਟੈਚਰ 'ਤੇ ਲਿਆਉਣਾ ਪੈ ਰਿਹਾ ਹੈ। ਮੀਂਹ ਕਾਰਨ ਓਪੀਡੀ ਕੰਪਲੈਕਸ ਵੀ ਪਾਣੀ ਵਿੱਚ ਡੁੱਬ ਗਿਆ ਹੈ। ਲੋਕ ਹਸਪਤਾਲ ਵਿਚ ਭਰੇ ਹੋਏ ਪਾਣੀ ਵਿਚੋਂ ਦੀ ਲੰਘਣ ਲਈ ਮਜ਼ਬੂਰ ਹੋ ਰਹੇ ਹਨ, ਜਿਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਜਿਨ੍ਹਾਂ ਮਰੀਜ਼ਾਂ ਦੀਆਂ ਲੱਤਾਂ 'ਤੇ ਪੱਟੀਆਂ ਬੰਨ੍ਹੀਆਂ ਹੋਈਆਂ ਸਨ, ਉਨ੍ਹਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਲੋਕਾਂ ਨੂੰ ਤਾਂ ਹਸਪਤਾਲ ਦੇ ਅੰਦਰ ਗੋਦੀ ਵਿੱਚ ਚੁੱਕ ਕੇ ਲਿਜਾਣਾ ਪਿਆ। ਕਈ ਲੋਕ ਆਪਣੀਆਂ ਜੁੱਤੀਆਂ-ਚੱਪਲਾਂ ਨੂੰ ਹੱਥਾਂ 'ਚ ਫੜ ਪਾਣੀ ਵਿਚੋਂ ਗੁਜ਼ਰ ਰਹੇ ਹਨ।
ਇਹ ਵੀ ਪੜ੍ਹੋ - ਹੋਮ ਗਾਰਡ ਭਰਤੀ ਦੌੜ 'ਚ ਬੇਹੋਸ਼ ਹੋਈ ਔਰਤ, ਹਸਪਤਾਲ ਲਿਜਾਂਦੇ ਸਮੇਂ ਐਂਬੂਲੈਂਸ 'ਚ ਹੋਇਆ ਸਮੂਹਿਕ ਬਲਾਤਕਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।