ਵਿਦਿਆਰਥੀ ਦੇ ਪਿਤਾ ਨੂੰ ਸਕੂਲ ਨੂੰ 1.21 ਲੱਖ ਰੁਪਏ ਤੋਂ ਵੱਧ ਦਾ ਬਕਾਇਆ ਦੇਣ ਦਾ ਹੁਕਮ
Tuesday, Aug 05, 2025 - 09:45 AM (IST)

ਨਵੀਂ ਦਿੱਲੀ- ਦਿੱਲੀ ਦੀ ਇਕ ਅਦਾਲਤ ਨੇ ਇਕ ਵਿਅਕਤੀ ਨੂੰ ਦੱਖਣੀ ਦਿੱਲੀ ਦੇ ਇਕ ਸਕੂਲ ਨੂੰ ਆਪਣੇ ਬੱਚੇ ਦੀ ਬਕਾਇਆ ਫੀਸ ਵਜੋਂ 1.21 ਲੱਖ ਰੁਪਏ ਤੋਂ ਵੱਧ ਦਾ ਭੁਗਤਾਨ ਕਰਨ ਦਾ ਨਿਰਦੇਸ਼ ਦਿੱਤਾ ਹੈ। ਸਿਵਲ ਅਦਾਲਤ ਦੇ ਜੱਜ ਯਸ਼ੂ ਖੁਰਾਨਾ ਮੁੱਦਈ ਵੀਰੇਂਦਰ ਰਾਣਾ ਵਿਰੁੱਧ ਪ੍ਰਤੀਵਾਦੀ ਬਲੂਬੈਲਸ ਸਕੂਲ ਇੰਟਰਨੈਸ਼ਨਲ' ਵੱਲੋਂ ਦਾਇਰ ਇਕ ਕੇਸ ਦੀ ਸੁਣਵਾਈ ਕਰ ਰਹੇ ਸਨ, ਜਿਸ ’ਚ ਮੁੱਦਈ ਦੇ ਬੱਚੇ ਦੀ ਸਕੂਲ ਫੀਸ ਵਜੋਂ ਬਕਾਇਆ 1.21 ਲੱਖ ਰੁਪਏ ਤੋਂ ਵੱਧ ਦੀ ਵਸੂਲੀ ਦੀ ਮੰਗ ਕੀਤੀ ਗਈ ਸੀ।
ਅਦਾਲਤ ਨੇ 23 ਜੁਲਾਈ ਨੂੰ ਦਿੱਤੇ ਆਪਣੇ ਹੁਕਮ ’ਚ ਕਿਹਾ ਕਿ ਸਕੂਲ ਨੇ ਦੋਸ਼ ਲਾਇਆ ਹੈ ਕਿ ਰਾਣਾ ਨੇ 'ਸਿੱਖਿਆ ਡਾਇਰੈਕਟੋਰੇਟ ਦੇ 1 ਅਗਸਤ, 2018 ਦੇ ਹੁਕਮ ਤੇ ਇਹ ਤੱਥ ਕਿ ਮਾਮਲਾ ਦਿੱਲੀ ਹਾਈ ਕੋਰਟ ’ਚ ਵਿਚਾਰ ਅਧੀਨ ਹੈ, ਦੀ ਆੜ ’ਚ ਬਕਾਇਆ ਰਕਮ ਦਾ ਭੁਗਤਾਨ ਕਰਨ ’ਚ ਦੇਰੀ ਕੀਤੀ। ਇਹ ਹੁਕਮ ਸਾਲ 2017-18 ਲਈ ਸਕੂਲ ਦੇ ਫੀਸ ਢਾਂਚੇ ਨਾਲ ਸਬੰਧਤ ਸੀ। ਸਕੂਲ ਨੇ ਕਿਹਾ ਕਿ ਭੁਗਤਾਨ ’ਚ ਦੇਰੀ ਕਾਰਨ ਉਸ ਦੀ ਵਿੱਤੀ ਸਥਿਤੀ ਵਿਗੜ ਗਈ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8