Fact Check : RBI ਨਹੀਂ ਜਾਰੀ ਕਰ ਰਿਹਾ ਹੈ 5000 ਦਾ ਨੋਟ, ਫਰਜ਼ੀ ਪੋਸਟ ਵਾਇਰਲ

Saturday, Jan 18, 2025 - 11:28 AM (IST)

Fact Check : RBI ਨਹੀਂ ਜਾਰੀ ਕਰ ਰਿਹਾ ਹੈ 5000 ਦਾ ਨੋਟ, ਫਰਜ਼ੀ ਪੋਸਟ ਵਾਇਰਲ

Fact Check by Vishvas News

ਨਵੀਂ ਦਿੱਲੀ (Vishvas News)- ਸੋਸ਼ਲ ਮੀਡੀਆ ‘ਤੇ ਅਕਸਰ ਭਾਰਤੀ ਰੁਪਏ ਨੂੰ ਲੈ ਕੇ ਕੋਈ ਨਾ ਕੋਈ ਫਰਜ਼ੀ ਦਾਅਵਾ ਵਾਇਰਲ ਹੁੰਦਾ ਰਹਿੰਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਿਜ਼ਰਵ ਬੈਂਕ ਆਫ ਇੰਡੀਆ ਪੰਜ ਹਜ਼ਾਰ ਰੁਪਏ ਦੇ ਨੋਟ ਜਾਰੀ ਕਰਨ ਜਾ ਰਿਹਾ ਹੈ। ਕਈ ਯੂਜ਼ਰਸ ਇਸ ਨੂੰ ਸੱਚ ਮੰਨ ਕੇ ਸ਼ੇਅਰ ਕਰ ਰਹੇ ਹਨ।

ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਦਾਅਵਾ ਬੇਬੁਨਿਆਦ ਸਾਬਤ ਹੋਇਆ। ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਅਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਸਾਡੀ ਜਾਂਚ ਵਿੱਚ ਵਾਇਰਲ ਪੋਸਟ ਫਰਜ਼ੀ ਸਾਬਤ ਹੋਈ।

ਕੀ ਹੋ ਰਿਹਾ ਹੈ ਵਾਇਰਲ

ਇੰਸਟਾਗ੍ਰਾਮ ਹੈਂਡਲ ‘mahndarmeghnwal’ ਨੇ 1 ਜਨਵਰੀ ਨੂੰ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ,”5000 New Note: ਪੰਜ ਹਜ਼ਾਰ ਰੁਪਏ ਦਾ ਨਵਾਂ ਨੋਟ ਹੋਣ ਵਾਲਾ ਜਾਰੀ, RBI ਨੇ ਦਿੱਤੀ ਇਹ ਜਾਣਕਾਰੀ।”

ਇਸ ਨੂੰ ਸੱਚ ਮੰਨਦੇ ਹੋਏ ਦੂਜੇ ਯੂਜ਼ਰਸ ਵੀ ਇਸ ਨੂੰ ਸ਼ੇਅਰ ਕਰ ਰਹੇ ਹਨ। ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।

PunjabKesari

ਪੜਤਾਲ
ਵਿਸ਼ਵਾਸ ਨਿਊਜ਼ ਨੇ 5,000 ਰੁਪਏ ਦੇ ਨੋਟ ਦੀ ਸੱਚਾਈ ਜਾਣਨ ਲਈ ਸਭ ਤੋਂ ਪਹਿਲਾਂ ਗੂਗਲ ‘ਤੇ ਓਪਨ ਸਰਚ ਕੀਤਾ। ਸਾਨੂੰ ਇੱਕ ਵੀ ਖਬਰ ਨਹੀਂ ਮਿਲੀ ਜੋ ਪੁਸ਼ਟੀ ਕਰ ਸਕੇ ਕਿ RBI ਨੇ ਅਜਿਹਾ ਕੋਈ ਫੈਸਲਾ ਲਿਆ ਹੈ।ਜਾਂਚ ਨੂੰ ਅੱਗੇ ਵਧਾਉਂਦੇ ਹੋਏ ਆਰਬੀਆਈ ਦੀ ਵੈੱਬਸਾਈਟ ਨੂੰ ਸਕੈਨ ਕੀਤਾ। ਬੈਂਕ ਦੀ ਵੈੱਬਸਾਈਟ ‘ਤੇ 1 ਜਨਵਰੀ 2025 ਦਾ ਇੱਕ ਲੇਟੈਸਟ ਪ੍ਰੈਸ ਨੋਟ ਮਿਲਿਆ। ਇਸ ਵਿੱਚ ਦੱਸਿਆ ਗਿਆ ਕਿ 19 ਮਈ, 2023 ਤੱਕ ਪ੍ਰਚਲਨ ਵਿੱਚ ਮੌਜੂਦ 2000 ਰੁਪਏ ਦੇ ਬੈਂਕ ਨੋਟਾਂ ਵਿੱਚੋਂ 98.12% ਵਾਪਸ ਆ ਗਏ ਹਨ। ਮਈ 2023 ਵਿੱਚ ਕੇਂਦਰ ਸਰਕਾਰ ਨੇ ਦੋ ਹਜਾਰ ਰੁਪਏ ਦੇ ਨੋਟਾਂ ਨੂੰ ਚਲਨ ਤੋਂ ਵਾਪਸ ਲੈ ਲਿਆ ਸੀ। ਵਰਤਮਾਨ ਵਿੱਚ 10, 20, 50, 100, 200, 500 ਰੁਪਏ ਦੇ ਨੋਟ ਚੱਲ ਵਿੱਚ ਹਨ। ਸਾਨੂੰ ਪੰਜ ਹਜਾਰ ਦੇ ਨੋਟ ਨੂੰ ਲੈ ਕੇ ਕੋਈ ਪ੍ਰੈਸ ਨੋਟ ਨਹੀਂ ਮਿਲਾ।ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਨੂੰ ਲੈ ਕੇ RBI ਨਾਲ ਸੰਪਰਕ ਕੀਤਾ। ਉਥੋਂ ਮਿਲੀ ਜਾਣਕਾਰੀ ਅਨੁਸਾਰ, ਪੰਜ ਹਜਾਰ ਰੁਪਏ ਦੇ ਨੋਟ ਜਾਰੀ ਕਰਨ ਦੀ ਗੱਲ ਝੂਠੀ ਹੈ। ਨੋਟਾਂ ਬਾਰੇ ਕਿਸੇ ਵੀ ਬਦਲਾਅ ਦੀ ਜਾਣਕਾਰੀ ਆਰਬੀਆਈ ਦੀ ਅਧਿਕਾਰਤ ਵੈੱਬਸਾਈਟ ‘ਤੇ ਦੇਖੀ ਜਾ ਸਕਦੀ ਹੈ।ਜਾਂਚ ਦੇ ਅੰਤ ‘ਚ ਫਰਜ਼ੀ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ ਗਈ। ਇੰਸਟਾਗ੍ਰਾਮ ਯੂਜ਼ਰ ਮਹਿੰਦਰ ਕੁਮਾਰ ਨੂੰ 1200 ਤੋਂ ਜ਼ਿਆਦਾ ਲੋਕ ਫੋਲੋ ਕਰਦੇ ਹਨ।

ਨਤੀਜਾ: 5000 ਰੁਪਏ ਦੇ ਨੋਟ ਜਾਰੀ ਕਰਨ ਦਾ ਦਾਅਵਾ ਫਰਜ਼ੀ ਹੈ। ਸਰਕਾਰ ਜਾਂ ਆਰਬੀਆਈ ਵੱਲੋਂ ਅਜਿਹਾ ਕੋਈ ਫੈਸਲਾ ਨਹੀਂ ਲਿਆ ਗਿਆ ਹੈ।

(Disclaimer: ਇਹ ਫੈਕਟ ਮੂਲ ਤੌਰ 'ਤੇ Vishvas News ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)


 


author

Priyanka

Content Editor

Related News