Fact Check: ਰਾਹੁਲ ਗਾਂਧੀ ਬੋਲੇ- ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣ ਰਹੇ ਹਨ, ਖ਼ਤਮ ਕਹਾਣੀ!

05/28/2024 7:01:03 PM

Fact Check By factcrescendo

ਕਾਂਗਰਸ ਨੇਤਾ ਰਾਹੁਲ ਗਾਂਧੀ ਵੀ ਨਰਿੰਦਰ ਮੋਦੀ ਨੂੰ ਮੁੜ ਪ੍ਰਧਾਨ ਮੰਤਰੀ ਬਣਨਾ ਵੇਖਣਾ ਚਾਹੁੰਦੇ ਹਨ। ਇਹ ਪੜ੍ਹ ਕੇ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਰਾਹੁਲ ਇੰਨੀ ਗੱਲ ਬੋਲ ਰਹੇ ਹਨ। ਦਰਅਸਲ ਇਕ ਵੀਡੀਓ ਕਲਿੱਪ ਵਾਇਰਲ ਹੋ ਰਿਹਾ ਹੈ, ਇਸ 'ਚ ਉਨ੍ਹਾਂ ਨੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਨ ਦੀ ਗੱਲ ਬੋਲਦੇ ਹੋਏ ਵਿਖਾਇਆ ਗਿਆ ਹੈ। ਸੋਸ਼ਲ ਮੀਡੀਆ 'ਤੇ ਇਸ ਵੀਡੀਓ ਕਲਿੱਪ ਨੂੰ ਤੇਜ਼ੀ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਜਦੋਂ ਇਸ ਵੀਡੀਓ ਕਲਿੱਪ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਭਾਸ਼ਣ ਦੇ ਇਕ ਹਿੱਸੇ ਨਾਲ ਛੇੜਛਾੜ ਕੀਤੀ ਗਈ ਅਤੇ ਵਾਇਰਲ ਕਲਿੱਪ ਤਿਆਰ ਕੀਤਾ ਗਿਆ। ਅਸਲੀ ਭਾਸ਼ਣ ਵਿਚ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਨਰਿੰਦਰ ਮੋਦੀ ਫਿਰ ਤੋਂ ਪੀ. ਐੱਮ. ਨਹੀਂ ਬਣ ਰਹੇ ਹਨ। ਵਾਇਰਲ ਕਲਿੱਪ ਵਿਚ 'ਨਹੀਂ' ਸ਼ਬਦ ਨੂੰ ਹਟਾ ਕੇ ਵਾਇਰਲ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ- ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਦੀ ਮਾਂ ਦਾ ਦਿਹਾਂਤ, ਦਿੱਲੀ ਏਮਜ਼ 'ਚ ਲਿਆ ਆਖ਼ਰੀ ਸਾਹ

ਵਾਇਰਲ ਵੀਡੀਓ ਕਲਿੱਪ 'ਚ ਆਖੀ ਗਈ ਇਹ ਗੱਲ

PunjabKesari

ਇਸ ਵਾਇਰਲ ਵੀਡੀਓ ਕਲਿੱਪ ਵਿਚ ਰਾਹੁਲ ਗਾਂਧੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਨਰਿੰਦਰ ਮੋਦੀ ਹਿੰਦੋਸਤਾਨ ਦੇ ਪ੍ਰਧਾਨ ਮੰਤਰੀ ਰਹਿਣਗੇ। ਸ਼ੁਰੂਆਤ ਵਿਚ ਮੈਂ ਤੁਹਾਨੂੰ ਕਹਿ ਦਿੰਦਾ ਹਾਂ ਜੋ ਗੱਲ ਸੱਚ ਹੈ। 2024, 4 ਜੂਨ ਨਰਿੰਦਰ ਮੋਦੀ ਹਿੰਦੋਸਤਾਨ ਦੇ ਪ੍ਰਧਾਨ ਮੰਤਰੀ ਰਹਿਣਗੇ। ਤੁਸੀਂ ਲਿਖ ਕੇ ਲੈ ਲਓ। ਨਰਿੰਦਰ ਮੋਦੀ ਜੀ ਹਿੰਦੋਸਤਾਨ ਦੇ ਪ੍ਰਧਾਨ ਮੰਤਰੀ ਬਣ ਸਕਦੇ ਹਨ। ਅਸੀਂ ਜੋ ਕਰਨਾ ਸੀ, ਜੋ ਕੰਮ, ਜੋ ਮਿਹਨਤ ਕਰਨੀ ਸੀ, ਅਸੀਂ ਕਰ ਦਿੱਤੀ। ਹੁਣ ਤੁਸੀਂ ਵੇਖਣਾ ਉੱਤਰ ਪ੍ਰਦੇਸ਼ ਵਿਚ ਸਾਡੇ ਗਠਜੋੜ ਨੂੰ ਇਕ ਵੀ ਸੀਟ ਨਹੀਂ ਮਿਲਣ ਵਾਲੀ ਹੈ। ਜੋ ਰਾਹੁਲ ਗਾਂਧੀ ਬੋਲ ਰਿਹਾ ਹੈ, ਉਹ ਸੱਚ ਹੈ। ਨਰਿੰਦਰ ਮੋਦੀ ਦੇਸ਼ ਦਾ ਪ੍ਰਧਾਨ ਮੰਤਰੀ ਬਣ ਰਿਹਾ ਹੈ। ਖਤਮ ਕਹਾਣੀ। ਜਿਵੇਂ ਕਿ ਅੰਗਰੇਜ਼ੀ ਵਿਚ ਬੋਲਦੇ ਹਨ- ਗੁੱਡ ਬਾਏ, ਥੈਂਕ ਯੂ। 

ਇਹ ਵੀ ਪੜ੍ਹੋ- ਬੈਲਗੱਡੀ ਰਾਹੀਂ ਵੋਟਾਂ ਮੰਗਣ ਨਿਕਲੇ ਨੇਤਾਜੀ, ਬੋਲੇ- ਬਿਜਲੀ ਅਤੇ ਖਾਦ ਫਰੀ, ਕਿਸਾਨਾਂ ਨੂੰ ਦੇਵਾਂਗੇ ਪੈਨਸ਼ਨ

ਕੀ ਹੈ ਵਾਇਰਲ ਵੀਡੀਓ ਦਾ ਸੱਚ?

ਦਰਅਸਲ ਅਸਲੀ 1 ਮਿੰਟ ਦੀ ਕਲਿੱਪ ਵਿਚ ਰਾਹੁਲ ਗਾਂਧੀ ਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ  ਕਿ 4 ਜੂਨ, 2024 ਨਰਿੰਦਰ ਮੋਦੀ ਹਿੰਦੋਸਤਾਨ ਦੇ ਪ੍ਰਧਾਨ ਮੰਤਰੀ ਨਹੀਂ ਰਹਿਣਗੇ। ਤੁਸੀਂ ਲਿਖ ਕੇ ਲੈ ਲਓ।  ਨਰਿੰਦਰ ਮੋਦੀ ਜੀ ਹਿੰਦੋਸਤਾਨ ਦੇ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ ਹਨ। ਅਸੀਂ ਜੋ ਵੀ ਕਰਨਾ ਸੀ, ਜੋ ਕੰਮ ਅਤੇ ਮਿਹਨਤ ਕਰਨੀ ਸੀ, ਅਸੀਂ ਕਰ ਲਈ ਹੈ। ਹੁਣ ਤੁਸੀਂ ਦੇਖਣਾ ਉੱਤਰ ਪ੍ਰਦੇਸ਼ 'ਚ ਸਾਡੇ ਗਠਜੋੜ ਨੂੰ 50 ਤੋਂ ਘੱਟ ਸੀਟਾਂ ਨਹੀਂ ਮਿਲਣ ਵਾਲੀਆਂ ਹਨ ਅਤੇ ਬਾਕੀ ਦੇਸ਼ ਵਿਚ ਅਸੀਂ ਹਰ ਰਾਜ ਵਿਚ ਭਾਜਪਾ ਨੂੰ ਰੋਕਿਆ ਹੈ। ਇਹ ਮੀਡੀਆ ਵਾਲੇ, ਜੋ ਅਡਾਨੀ ਦੇ ਹਨ, ਸੱਚ ਨਹੀਂ ਬੋਲਣਗੇ। ਇਹ ਸਾਡੇ ਭਰਾ ਹਨ, ਅਸੀਂ ਉਨ੍ਹਾਂ ਨੂੰ ਪਿਆਰ ਕਰਦੇ ਹਾਂ ਪਰ ਇਨ੍ਹਾਂ ਵਿਚਾਰਿਆਂ ਨੇ ਸੈਲਰੀ ਲੈਣੀ ਹੈ, ਇਸ ਲਈ ਸੱਚਾਈ ਨਹੀਂ ਲਿਖ ਸਕਦੇ। ਜੇਕਰ ਤੁਸੀਂ ਵੀ ਇਨ੍ਹਾਂ ਦੇ ਚਿਹਰੇ ਵੇਖੋਗੇ ਤਾਂ ਇਹ ਵੀ ਮੁਸਕਰਾ ਰਹੇ ਹਨ, ਕਿਉਂਕਿ ਇਨ੍ਹਾਂ ਵੀ ਪਤਾ ਲੱਗ ਰਿਹਾ ਹੈ ਕਿ ਜੋ ਰਾਹੁਲ ਬੋਲ ਰਿਹਾ ਹੈ, ਉਹ ਸੱਚ ਹੈ ਅਤੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਹੀਂ ਬਣ ਰਿਹਾ ਹੈ। ਖਤਮ ਕਹਾਣੀ। ਜਿਵੇਂ ਅੰਗਰੇਜ਼ੀ ਵਿਚ ਬੋਲਦੇ ਹਨ, ਗੁੱਡ ਬਾਏ, ਥੈਂਕ ਯੂ।

ਇਹ ਵੀ ਪੜ੍ਹੋ- ਕਾਲ ਭੈਰਵ ਦਾ ਆਸ਼ੀਰਵਾਦ ਲੈ ਕੇ PM ਮੋਦੀ ਨੇ ਵਾਰਾਣਸੀ ਤੋਂ ਤੀਜੀ ਵਾਰ ਭਰਿਆ ਨਾਮਜ਼ਦਗੀ ਪੱਤਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

(Disclaimer: ਇਹ ਫੈਕਟ ਮੂਲ ਤੌਰ 'ਤੇ factcrescendo ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)


Tanu

Content Editor

Related News