Fact Check: ਈਸਾਈਆਂ ਦੀ ਧਾਰਮਿਕ ਯਾਤਰਾ ਕੱਢਣ ਦਾ ਇਹ ਵੀਡੀਓ ਪੰਜਾਬ ਦਾ ਨਹੀਂ, ਜੰਮੂ ਸ਼ਹਿਰ ਦਾ ਹੈ

Thursday, Jan 09, 2025 - 05:00 PM (IST)

Fact Check: ਈਸਾਈਆਂ ਦੀ ਧਾਰਮਿਕ ਯਾਤਰਾ ਕੱਢਣ ਦਾ ਇਹ ਵੀਡੀਓ ਪੰਜਾਬ ਦਾ ਨਹੀਂ, ਜੰਮੂ ਸ਼ਹਿਰ ਦਾ ਹੈ

Fact Check By Vishwas News

ਨਵੀਂ ਦਿੱਲੀ -  ਕ੍ਰਿਸਮਸ ਦੇ ਮੌਕੇ ‘ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਈਸਾ ਮਸੀਹ ਨਾਲ ਜੁੜੀ ਧਾਰਮਿਕ ਯਾਤਰਾਵਾਂ ਕੱਢੀ ਗਈ। ਇਸ ਨਾਲ ਜੁੜਿਆ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਯਿਸੂ ਮਸੀਹ ਬਾਰੇ ਦੱਸਦੇ ਅਤੇ ਉਨ੍ਹਾਂ ਨੂੰ ਦਿਖਾਉਂਦੇ ਹੋਏ ਧਾਰਮਿਕ ਯਾਤਰਾ ਕੱਢ ਰਹੇ ਹਨ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਪੰਜਾਬ ਦਾ ਵੀਡੀਓ ਹੈ। ਜਿੱਥੇ ਕ੍ਰਿਸਮਸ ਦੇ ਮੌਕੇ ‘ਤੇ ਲੋਕਾਂ ਨੇ ਈਸਾ ਮਸੀਹ ਬਾਰੇ ਦੱਸਿਆ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗੁੰਮਰਾਹਕੁੰਨ ਹੈ। ਇਹ ਵੀਡੀਓ ਪੰਜਾਬ ਦਾ ਨਹੀਂ, ਸਗੋਂ ਜੰਮੂ ਦਾ ਹੈ। ਮਾਰਚ ਵਿੱਚ ਗੁੱਡ ਫਰਾਈਡੇ ਅਤੇ ਈਸਟਰ ਡੇਅ ਦੇ ਮੌਕੇ ‘ਤੇ ਜੰਮੂ ਅਤੇ ਕਸ਼ਮੀਰ ਸੰਯੁਕਤ ਚਰਚ ਫੈਲੋਸ਼ਿਪ ਨੇ ਇਹ ਧਾਰਮਿਕ ਯਾਤਰਾ ਕੱਢੀ ਸੀ।

ਕੀ ਹੋ ਰਿਹਾ ਹੈ ਵਾਇਰਲ

ਫੇਸਬੁੱਕ ਯੂਜ਼ਰ ‘ਦੁਰਗੇਸ਼ ਸਿੰਘ’ ਨੇ 31 ਦਸੰਬਰ 2024 ਨੂੰ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਹੈ, “Drama progressing in Punjab AAP ਹੈ ਤਾਂ ਮੁਮਕਿਨ ਹੈ।”

ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।

PunjabKesari

ਪੜਤਾਲ

ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਆ। ਵੀਡੀਓ ‘ਚ ਇਕ ਜਗ੍ਹਾ ‘ਤੇ ਦੁਕਾਨ ਦਾ ਨਾਂ ਗੁਲਾਮ ਰਸੂਲ ਐਂਡ ਸੰਨਜ਼ ਲਿਖਿਆ ਹੋਇਆ ਹੈ। ਇਸ ਬਾਰੇ ਗੂਗਲ ‘ਤੇ ਸਰਚ ਕਰਨ ਤੋਂ ਬਾਅਦ ਅਸੀਂ ਪਾਇਆ ਕਿ ਇਹ ਜੰਮੂ ‘ਚ ਸਥਿਤ ਹੈ ਅਤੇ ਇਸਦੇ ਨੇੜੇ ਹੀ ਇਕ ਕ੍ਰਿਸ਼ਚੀਅਨ ਕਾਲੋਨੀ ਵੀ ਹੈ।

PunjabKesari

PunjabKesari

ਪ੍ਰਾਪਤ ਜਾਣਕਾਰੀ ਦੇ ਆਧਾਰ ‘ਤੇ, ਅਸੀਂ ਸੰਬੰਧਿਤ ਕੀਵਰਡਸ ਦੀ ਮਦਦ ਨਾਲ ਗੂਗਲ ‘ਤੇ ਸਰਚ ਕੀਤੀ। ਸਾਨੂੰ ਦਾਅਵੇ ਨਾਲ ਜੁੜੀ ਇੱਕ ਰਿਪੋਰਟ ਬੋਲਡ ਨਿਊਜ਼ ਔਨਲਾਈਨ ਨਾਮ ਦੀ ਇੱਕ ਵੈਬਸਾਈਟ ‘ਤੇ ਮਿਲੀ। ਰਿਪੋਰਟ ਨੂੰ 28 ਮਾਰਚ 2024 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। ਰਿਪੋਰਟ ਮੁਤਾਬਕ, ਯਿਸੂ ਮਸੀਹ ਨੂੰ ਸ਼ਰਧਾਂਜਲੀ ਦਿੰਦੇ ਹੋਏ ਜੰਮੂ ਅਤੇ ਕਸ਼ਮੀਰ ਸੰਯੁਕਤ ਚਰਚ ਫੈਲੋਸ਼ਿਪ ਨੇ ਗੁੱਡ ਫਰਾਈਡੇ ਅਤੇ ਈਸਟਰ ਡੇਅ ਦੇ ਮੌਕੇ ‘ਤੇ ਈਸਾ ਮਸੀਹ ‘ਤੇ ਹੋਏ ਅਤਿਆਚਾਰ ਦੀ ਘਟਨਾ ਨਾਲ ਜੁੜੀ ਧਾਰਮਿਕ ਯਾਤਰਾ ਕੱਢੀ ਸੀ।

PunjabKesari

ਜਾਂਚ ਦੇ ਦੌਰਾਨ ਸਾਨੂੰ ਵੀਡੀਓ ਦਾ ਲੰਬਾ ਵਰਜਨ ਨਿਊ ਨਿਊਜ਼ ਜੇਕੇ ਦੇ ਯੂਟਿਊਬ ਚੈਨਲ ‘ਤੇ ਮਿਲਿਆ। ਵੀਡੀਓ ਨੂੰ 27 ਮਾਰਚ 2024 ਨੂੰ ਅਪਲੋਡ ਕੀਤਾ ਗਿਆ ਸੀ। ਇੱਥੇ ਵੀ ਵੀਡੀਓ ਬਾਰੇ ਓਹੀ ਜਾਣਕਾਰੀ ਦਿੱਤੀ ਗਈ ਹੈ ਕਿ ਜੰਮੂ-ਕਸ਼ਮੀਰ ਸੰਯੁਕਤ ਚਰਚ ਫੈਲੋਸ਼ਿਪ ਨੇ ਗੁੱਡ ਫਰਾਈਡੇ ਅਤੇ ਈਸਟਰ ਡੇਅ ਦੇ ਮੌਕੇ ‘ਤੇ ਇਸ ਧਾਰਮਿਕ ਯਾਤਰਾ ਨੂੰ ਕੱਢਿਆ ਸੀ।

ਹੋਰ ਖਬਰਾਂ ਇੱਥੇ ਦੇਖੀਆਂ ਜਾ ਸਕਦੀਆਂ ਹਨ।

ਜਾਣਕਾਰੀ ਲਈ ਅਸੀਂ ਜੰਮੂ ਦੈਨਿਕ ਜਾਗਰਣ ਦੇ ਰਿਪੋਰਟਰ ਅੰਚਲ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗੁੰਮਰਾਹਕੁੰਨ ਹੈ। ਇਹ ਵੀਡੀਓ ਮਾਰਚ 2024 ਵਿੱਚ ਕ੍ਰਿਸ਼ਚੀਅਨ ਕਮਿਊਨਿਟੀ ਵੱਲੋਂ ਕੱਢੀ ਗਈ ਧਾਰਮਿਕ ਯਾਤਰਾ ਦਾ ਹੈ।

ਗੌਰਤਲਬ ਹੈ ਕਿ ਅੱਜ ਤਕ ਦੀ ਇੱਕ ਰਿਪੋਰਟ ਅਨੁਸਾਰ, ਪੰਜਾਬ ਵਿੱਚ ਕ੍ਰਿਸ਼ਚੀਅਨ ਆਬਾਦੀ ਬਹੁਤ ਘੱਟ ਹੈ। ਪਰ ਉਥੇ ਈਸਾਈ ਧਰਮ ਨਾਲ ਸਬੰਧਤ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਏ ਜਾ ਰਹੇ ਹਨ। ਜਦੋਂ ਕਿ ਪਹਿਲਾਂ ਅਜਿਹਾ ਨਹੀਂ ਹੋਇਆ ਕਰਦਾ ਸੀ। ਅਜਿਹੇ ‘ਚ ਧਰਮ ਪਰਿਵਰਤਨ ਦਾ ਮੁੱਦਾ ਜ਼ੋਰ ਫੜਦਾ ਜਾ ਰਿਹਾ ਹੈ। ‘ਏਬੀਪੀ ਨਿਊਜ਼’ ਦੀ ਰਿਪੋਰਟ ਮੁਤਾਬਕ, ਬੀਜੇਪੀ ਨੇ ਭਗਵੰਤ ਮਾਨ ਸਰਕਾਰ ‘ਤੇ ਆਰੋਪ ਲਾਉਂਦਿਆਂ ਕਿਹਾ ਸੀ ਕਿ ਪੰਜਾਬ ‘ਚ ਧਰਮ ਪਰਿਵਰਤਨ ਵਧ ਰਿਹਾ ਹੈ ਅਤੇ ਇਸ ਲਈ ਜ਼ਿੰਮੇਵਾਰ ‘ਆਪ’ ਸਰਕਾਰ ਹੈ।

ਅੰਤ ਵਿੱਚ ਅਸੀਂ ਵੀਡੀਓ ਨੂੰ ਗਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਯੂਜ਼ਰ ਕਿਸੇ ਵਿਚਾਰਧਾਰਾ ਨਾਲ ਸਬੰਧਤ ਪੋਸਟਾਂ ਨੂੰ ਸਾਂਝਾ ਕਰਦਾ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਈਸਾਈਆਂ ਦੀ ਧਾਰਮਿਕ ਯਾਤਰਾ ਦੀ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਇਹ ਵੀਡੀਓ ਪੰਜਾਬ ਦਾ ਨਹੀਂ, ਜੰਮੂ-ਕਸ਼ਮੀਰ ਦਾ ਹੈ। ਮਾਰਚ ਵਿਚ ਗੁੱਡ ਫਰਾਈਡੇ ਅਤੇ ਈਸਟਰ ਡੇਅ ਦੇ ਮੌਕੇ ‘ਤੇ ਜੰਮੂ-ਕਸ਼ਮੀਰ ਸੰਯੁਕਤ ਚਰਚ ਫੈਲੋਸ਼ਿਪ ਨੇ ਯਿਸੂ ਮਸੀਹ ‘ਤੇ ਹੋਏ ਅਤਿਆਚਾਰ ਦੀ ਘਟਨਾ ਦੀ ਇਹ ਧਾਰਮਿਕ ਯਾਤਰਾ ਕੱਢੀ ਸੀ।

(Disclaimer: ਇਹ ਫੈਕਟ ਮੂਲ ਤੌਰ 'ਤੇ Vishwas News ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)


author

cherry

Content Editor

Related News